ਕੈਂਸਰ ਦਾ ਸ਼ੁਰੂਆਤੀ ਇਲਾਜ ਮੁੰਬਈ ਵਿਚ ਹੀ ਕਰਵਾਉਣਗੇ ਸੰਜੇ ਦੱਤ, ਪਤਨੀ ਵੱਲੋਂ ਜਾਰੀ ਕੀਤਾ ਗਿਆ ਬਿਆਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਸੰਜੇ ਦੱਤ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿਚ ਭਰਤੀ ਹੋਏ।

Sanjay Dutt

ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿਚ ਭਰਤੀ ਹੋਏ। ਘਰ ਤੋਂ ਨਿਕਲਦੇ ਹੋਏ ਸੰਜੇ ਦੱਸ ਨੇ ਅਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਸਾਰਿਆਂ ਨੂੰ ਦੁਆਵਾਂ ਕਰਨ ਲਈ ਕਿਹਾ। ਇਸ ਦੌਰਾਨ ਉਹਨਾਂ ਦੀ ਪਤਨੀ ਮਾਨਿਅਤਾ ਦੱਤ ਅਤੇ ਉਹਨਾਂ ਦੀਆਂ ਦੋਵੇਂ ਭੈਣਾਂ ਪ੍ਰੀਆ ਦੱਤ ਅਤੇ ਨਮਰਤਾ ਉਹਨਾਂ ਨਾਲ ਸਨ।

ਸੰਜੇ ਦੱਤ ਦੇ ਹਸਪਤਾਲ ਵਿਚ ਭਰਤੀ ਹੋਣ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਇਕ ਬਿਆਨ ਜਾਰੀ ਕੀਤਾ ਹੈ। ਮਾਨਿਅਤਾ ਨੇ ਕਹਾ ਕਿ ‘ਸੰਜੂ ਦੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁੱਭਚਿੰਤਕਾਂ ਦਾ ਧੰਨਵਾਦ। ਇੰਨੇ ਸਾਲਾਂ ਵਿਚ ਮਿਲੇ ਪਿਆਰ ਅਤੇ ਸਤਿਕਾਰ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਸੰਜੂ ਨੇ ਅਪਣੀ ਜ਼ਿੰਦਗੀ ਵਿਚ ਕਾਫ਼ੀ ਉਤਾਰ ਚੜਾਅ ਦੇਖੇ ਹਨ ਪਰ ਹਰ ਮੁਸ਼ਕਲ ਸਮੇਂ ਦੌਰਾਨ ਤੁਹਾਡੇ ਪਿਆਰ ਨੇ ਉਹਨਾਂ ਨੂੰ ਹਿੰਮਤ ਦਿੱਤੀ। ਅਸੀਂ ਇਸ ਦੇ ਲਈ ਹਮੇਸ਼ਾਂ ਧੰਨਵਾਦੀ ਰਹਾਂਗੇ’।

ਉਹਨਾਂ ਨੇ ਦੱਸਿਆ ਕਿ ਸੰਜੇ ਦੱਤ ਹਾਲੇ ਮੁੰਬਈ ਵਿਚ ਹੀ ਇਲਾਜ ਕਰਵਾਉਣਗੇ ਅਤੇ ਉਹਨਾਂ ਦੀ ਇਲਾਜ ਲਈ ਕਿਤੇ ਵੀ ਜਾਣ ਦੀ ਯੋਜਨਾ ਨਹੀਂ ਹੈ। ਅੱਗੇ ਦੀ ਯਾਤਰਾ ਕੋਵਿਡ ਦੀ ਸਥਿਤੀ ਵਿਚ ਸੁਧਾਰ ਹੋਣ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਪ੍ਰਸ਼ੰਸਕਾਂ ਨੂੰ ਲਗਾਤਾਰ ਸੰਜੇ ਦੱਤ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਰਹਿਣਗੇ।