Stree 2 First Weekend Collection : ‘ਸਤ੍ਰੀ 2’ ਨੇ ਪਹਿਲੇ ਵੀਕਐਂਡ ’ਤੇ ਦੁਨੀਆਂ ਭਰ ’ਚ 283 ਕਰੋੜ ਰੁਪਏ ਦੀ ਕੀਤੀ ਕਮਾਈ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਮਰ ਕੌਸ਼ਿਕ ਦੇ ਨਿਰਦੇਸ਼ਨ ’ਚ ਬਣੀ ‘ਸਤ੍ਰੀ 2’ 15 ਅਗੱਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ

Stree 2 First Weekend Collection

Stree 2 First Weekend Collection : ਰਾਜਕੁਮਾਰ ਰਾਉ ਅਤੇ ਸ਼ਰਧਾ ਕਪੂਰ ਦੀ ਅਦਾਕਾਰੀ ਵਲੀ ਡਰਾਉਣੀ ਅਤੇ ਵਿਅੰਗਮਈ ਫਿਲਮ ‘ਸਤ੍ਰੀ 2’ ਨੇ ਅਪਣੇ ਪਹਿਲੇ ਹਫਤੇ ਦੇ ਅੰਤ ’ਚ ਗਲੋਬਲ ਬਾਕਸ ਆਫਿਸ ’ਤੇ 283 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪ੍ਰੋਡਕਸ਼ਨ ਹਾਊਸ ਮੈਡੌਕ ਫਿਲਮਸ ਮੁਤਾਬਕ 2018 ’ਚ ਆਈ ਫਿਲਮ ‘ਸਤ੍ਰੀ’ ਦੀ ਕਹਾਣੀ ਨੂੰ ਅੱਗੇ ਤੋਰਨ ਵਾਲੀ ਇਸ ਫ਼ਿਲਮ ਨੇ ਭਾਰਤ ’ਚ 240 ਕਰੋੜ ਰੁਪਏ ਅਤੇ ਕੌਮਾਂਤਰੀ ਪੱਧਰ ’ਤੇ 43 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਬੈਨਰ ਦੇ ਅਧਿਕਾਰਤ ਪੇਜ ਮੁਤਾਬਕ ‘ਸਤ੍ਰੀ 2’ ਨੇ ਭਾਰਤ ’ਚ ਬਾਕਸ ਆਫਿਸ ’ਤੇ 204 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਨ੍ਹਾਂ ਕਿਹਾ, ‘‘ਬਾਕਸ ਆਫਿਸ ’ਤੇ ਧਮਾਲ ਮਚਾ ਕੇ ਰੀਕਾਰਡਤੋੜ ਰਹੀ ਫਿਲਮ ਨੂੰ ਪਸੰਦ ਕਰਨ ਲਈ ਦਰਸ਼ਕਾਂ ਦਾ ਧੰਨਵਾਦ।’’

ਅਮਰ ਕੌਸ਼ਿਕ ਦੇ ਨਿਰਦੇਸ਼ਨ ’ਚ ਬਣੀ ‘ਸਤ੍ਰੀ 2’ 15 ਅਗੱਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਸ ’ਚ ਅਭਿਸ਼ੇਕ ਬੈਨਰਜੀ, ਪੰਕਜ ਤ੍ਰਿਪਾਠੀ ਅਤੇ ਅਪਾਰਸ਼ਕਤੀ ਖੁਰਾਣਾ ਵੀ ਹਨ। ‘ਸਤ੍ਰੀ 2’ ਨਿਰਮਾਤਾ ਦਿਨੇਸ਼ ਵਿਜਨ ਦੀ ‘ਹੌਰਰ ਕਾਮੇਡੀ’ ਦਾ ਹਿੱਸਾ ਫ਼ਿਲਮ ਦਾ ਹਿੱਸਾ ਹੈ।