'ਪਠਾਨ' ਵਿਵਾਦ 'ਚ ਗਾਇਕ ਹੰਸਰਾਜ ਹੰਸ ਦੀ ਐਂਟਰੀ, ਕਿਹਾ-ਭਗਵਾ ਰੰਗ ਸੰਤਾਂ 'ਤੇ ਹੀ ਚੰਗਾ ਲੱਗਦਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਰਾਹੁਲ ਗਾਂਧੀ ਵੀ ਹੁਣ ਸਿਆਣੇ ਬਣ ਜਾਣ

Hans raj Hans

 ਨਵੀਂ ਦਿੱਲੀ: ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਪਠਾਨ' ਵਿਵਾਦ 'ਚ ਸੂਫੀ ਗਾਇਕ ਅਤੇ ਭਾਜਪਾ ਸੰਸਦ ਹੰਸਰਾਜ ਹੰਸ ਨੇ ਵੀ ਐਂਟਰੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਭਗਵਾ ਸੰਤਾਂ ਦਾ ਰੰਗ ਹੈ, ਉਨ੍ਹਾਂ 'ਤੇ ਹੀ ਚੰਗਾ ਹੈ। ਫਿਲਮ ਨਿਰਮਾਤਾਵਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰਾਹੁਲ ਗਾਂਧੀ ' ਤੰਜ਼ ਕੱਸਦਿਆਂ ਉਹਨਾਂ ਕਿਹਾ ਕਿ- ਹੁਣ ਉਨ੍ਹਾਂ ਨੂੰ ਸਿਆਣੇ ਬਣ ਜਾਣਾ ਚਾਹੀਦਾ ਹੈ।

ਹੰਸਰਾਜ ਹੰਸ ਰਾਸ਼ਟਰੀ ਤਾਨਸੇਨ ਸੰਗੀਤ ਉਤਸਵ 'ਚ ਹਿੱਸਾ ਲੈਣ ਲਈ ਐਤਵਾਰ ਨੂੰ ਗਵਾਲੀਅਰ ਆਏ ਸਨ। ਸਮਾਗਮ ਦੀ ਪੂਰਵ ਸੰਧਿਆ 'ਤੇ ਉਨ੍ਹਾਂ ਨੇ 'ਗਮਕ' ਸੰਗੀਤ ਸੰਮੇਲਨ 'ਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਦੀ ਆਸਥਾ ਨੂੰ ਠੇਸ ਨਹੀਂ ਪਹੁੰਚਾਈ ਜਾਣੀ ਚਾਹੀਦੀ। ਇਸ ਲਈ ਸੈਂਸਰ ਬੋਰਡ ਵੀ ਜ਼ਿੰਮੇਵਾਰ ਹੈ।

ਹੰਸਰਾਜ ਹੰਸ ਨੇ ਕਿਹਾ ਕਿ ਉਹ ਪਹਿਲੀ ਵਾਰ ਸੰਗੀਤ ਸਮਰਾਟ ਤਾਨਸੇਨ ਦੇ ਜਨਮ ਸਥਾਨ ਅਤੇ ਕਾਰਜ ਸਥਾਨ 'ਤੇ ਆਏ ਹਨ | ਮੈਂ ਇਸ ਬਾਰੇ ਬਹੁਤ ਚਿੰਤਤ ਹਾਂ, ਕਿਉਂਕਿ ਇਹ ਮੇਰਾ ਇਮਤਿਹਾਨ ਵੀ ਹੈ। ਗਵਾਲੀਅਰ ਉਹ ਪਵਿੱਤਰ ਅਸਥਾਨ ਹੈ, ਜਿੱਥੇ ਮੀਆਂ ਤਾਨਸੇਨ ਦਾ ਜਨਮ ਹੋਇਆ, ਜੋ ਸੰਗੀਤ ਦਾ ਸਾਗਰ ਸੀ, ਮੈਂ ਇੱਥੇ ਕੁਝ ਸੁਣਾਉਨ ਜਾਂ ਉਸ ਦੇ ਸਾਹਮਣੇ ਕੁਝ ਗਾਉਣ ਦੀ ਸਥਿਤੀ ਵਿੱਚ ਨਹੀਂ ਹਾਂ। ਮੈਂ ਇੱਥੇ ਮੱਥਾ ਟੇਕਣ ਆਇਆ ਹਾਂ।


ਸੂਫੀ ਗਾਇਕ ਹੰਸਰਾਜ ਹੰਸ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨਾਲ ਜੁੜੇ ਸਵਾਲ 'ਤੇ ਕਿਹਾ ਕਿ ਰਾਹੁਲ ਗਾਂਧੀ ਚੰਗੇ ਇਨਸਾਨ ਹਨ। ਉਹ ਮੇਰੇ ਵਾਂਗ ਰਾਜਨੀਤੀ ਨਹੀਂ ਜਾਣਦੇ, ਪਰ ਕਿਸੇ ਪਾਰਟੀ ਦੇ ਮੁਖੀ ਹਨ। ਉਹਨਾਂ ਨੂੰ ਹੁਣ ਸਿਆਣੇ ਹੋ ਜਾਣਾ ਚਾਹੀਦਾ ਹੈ।