AP Dhillon Concert Venue: ਹੁਣ ਸੈਕਟਰ 34 ਨਹੀਂ ਸਗੋਂ ਇਸ ਥਾਂ 'ਤੇ ਹੋਵੇਗਾ ਏਪੀ ਢਿੱਲੋਂ ਦਾ ਸ਼ੋਅ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

AP Dhillon Concert Venue: ਸੈਕਟਰ-34 ਵਾਸੀਆਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਥਾਂ ਕੀਤੀ ਤਬਦੀਲ

AP Dhillon Concert Venue News in punjabi

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਰੈਪਰ ਏ.ਪੀ ਢਿੱਲੋਂ ਦਾ ਲਾਈਵ ਸ਼ੋਅ ਚੰਡੀਗੜ੍ਹ ਦੇ ਸੈਕਟਰ-34 ਪ੍ਰਦਰਸ਼ਨੀ ਮੈਦਾਨ ਵਿਚ ਨਹੀਂ ਹੋਵੇਗਾ | ਕਰਨ ਔਜਲਾ ਤੇ ਦਿਲਜੀਤ ਦੁਸਾਂਝ ਦੇ ਸ਼ੋਅ ਦੌਰਾਨ ਆਈਆਂ ਮੁਸ਼ਕਲਾਂ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿਤੀ ਹੈ।

ਚੰਡੀਗੜ੍ਹ ਪ੍ਰਸ਼ਾਸਨ ਮੁਤਾਬਕ ਏ.ਪੀ. ਢਿੱਲੋਂ ਦੇ ਸਮਾਗਮ ਨੂੰ ਸੈਕਟਰ-25 ਦੇ ਰੈਲੀ ਗਰਾਊਂਡ ਵਿਚ ਤਬਦੀਲ ਕਰ ਦਿਤਾ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਸੈਕਟਰ 25 ਦੇ ਰੈਲੀ ਗਰਾਊਂਡ ਵਿਚ ਇੰਨਾ ਵੱਡਾ ਸ਼ੋਅ ਕਰਵਾਇਆ ਜਾ ਰਿਹਾ ਹੈ | ਮਸ਼ਹੂਰ ਗਾਇਕ ਏਪੀ ਢਿੱਲੋਂ ਦਾ ਸ਼ੋਅ 21 ਦਸੰਬਰ ਨੂੰ ਚੰਡੀਗੜ੍ਹ ਵਿਚ ਹੋਣਾ ਹੈ, ਜਿਸ ਲਈ ਚੰਡੀਗੜ੍ਹ ਦਾ ਸੈਕਟਰ-34 ਪ੍ਰਦਰਸ਼ਨੀ ਮੈਦਾਨ ਏ.ਪੀ.ਢਿੱਲੋਂ ਦੀ ਟੀਮ ਵਲੋਂ ਬੁੱਕ ਕੀਤਾ ਗਿਆ ਸੀ।

ਕਰਨ ਔਜਲਾ ਅਤੇ ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ ਕਾਰਨ ਸ਼ਹਿਰ ਵਿਚ ਵਧੀ ਮੁਸੀਬਤ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੂੰ ਬੁੱਕ ਕੀਤੀ ਥਾਂ ਬਦਲਣ ਦਾ ਫ਼ੈਸਲਾ ਕਰਨਾ ਪਿਆ। ਪ੍ਰਸ਼ਾਸਨ ਵਲੋਂ ਇਸ ਸਬੰਧੀ ਏ.ਪੀ.ਢਿੱਲੋਂ ਦੀ ਟੀਮ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ। ਪ੍ਰਬੰਧਕਾਂ ਨੇ ਸੰਗੀਤਕ ਪ੍ਰੋਗਰਾਮ ਨੂੰ ਸੈਕਟਰ 25 ਦੇ ਮੈਦਾਨ ਵਿਚ ਤਬਦੀਲ ਕਰਨ ਲਈ ਵੀ ਸਹਿਮਤੀ ਦਿਤੀ।

ਜ਼ਿਕਰਯੋਗ ਹੈ ਕਿ 7 ਦਸੰਬਰ ਨੂੰ ਕਰਨ ਔਜਲਾ ਦਾ ਲਾਈਵ ਸ਼ੋਅ ਅਤੇ ਫਿਰ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ ਚੰਡੀਗੜ੍ਹ ਦੇ ਸੈਕਟਰ-34 ਪ੍ਰਦਰਸ਼ਨੀ ਮੈਦਾਨ ਵਿੱਚ ਹੋਇਆ ਸੀ। ਦੋਵਾਂ ਪ੍ਰੋਗਰਾਮਾਂ ਵਿੱਚ ਵੱਡੀ ਭੀੜ ਇਕੱਠੀ ਹੋਈ। ਜਿਸ ਕਾਰਨ ਆਵਾਜਾਈ ਸਮੇਤ ਹੋਰ ਹਫੜਾ-ਦਫੜੀ ਪੈਦਾ ਹੋ ਗਈ। ਸੈਕਟਰ 34 ਵਿਚ ਰਹਿਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।