Kangna Ranaut: ਫ਼ਿਲਮ ‘ਐਮਰਜੈਂਸੀ’ ਦੇ ਪੰਜਾਬ ’ਚ ਨਾ ਚਲਣ ਤੇ ਬਾਹਰਲੇ ਮੁਲਕਾਂ ’ਚ ਹੋ ਰਹੇ ਵਿਵਾਦ ’ਤੇ ਬੋਲੀ ਕੰਗਨਾ ਰਣੌਤ
ਕਿਹਾ, ਤੁਸੀਂ ਇਹ ਫ਼ਿਲਮ ਦੇਖ ਕੇ ਦੱਸੋ ਕਿ ਇਹ ਫ਼ਿਲਮ ਸਾਨੂੰ ਤੋੜਦੀ ਹੈ ਜਾਂ ਜੋੜਦੀ ਹੈ।
Kangana Ranaut spoke on the controversy of the film 'Emergency' not being played in Punjab
 		 		
Kangna Ranaut: ਭਾਜਪਾ ਦੀ ਸਾਂਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਵਿਵਾਦਿਤ ਫ਼ਿਲਮ ‘ਐਮਰਜੈਂਸੀ’ ਵਿਰੁਧ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਅਦਾਕਾਰਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ 17 ਜਨਵਰੀ ਨੂੰ ਰਿਲੀਜ਼ ਹੋਈ ਸੀ।
ਫ਼ਿਲਮ ‘ਐਮਰਜੈਂਸੀ’ ਦੇ ਪੰਜਾਬ ’ਚ ਨਾ ਚਲਣ ਤੇ ਬਾਹਰਲੇ ਮੁਲਕਾਂ ’ਚ ਹੋ ਰਹੇ ਵਿਵਾਦ ਹੋਣ ’ਤੇ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਉਸ ਨੇ ਵੀਡੀਓ ਵਿਚ ਕਿਹਾ, ਇੰਡਸਟਰੀ ’ਚ ਇਹ ਕਿਹਾ ਜਾਂਦਾ ਸੀ ਕਿ ਪੰਜਾਬ 'ਚ ਮੇਰੀ ਫ਼ਿਲਮ ਸਭ ਤੋਂ ਵੱਧ ਦੇਖੀ ਜਾਂਦੀ ਹੈ। ਹੁਣ ਪੰਜਾਬ ’ਚ ਮੇਰੀ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ। ਕੁੱਝ ਲੋਕਾਂ ਨੇ ਇਹ ਅੱਗ ਲਗਾਈ ਹੋਈ ਹੈ ਜਿਸ ’ਚ ਮੈਂ ਤੇ ਤੁਸੀਂ ਸੜ ਰਹੇ ਹਾਂ। ਤੁਸੀਂ ਇਹ ਫ਼ਿਲਮ ਦੇਖ ਕੇ ਦੱਸੋ ਕਿ ਇਹ ਫ਼ਿਲਮ ਸਾਨੂੰ ਤੋੜਦੀ ਹੈ ਜਾਂ ਜੋੜਦੀ ਹੈ।