Karan Veer Mehra: ਕਰਨਵੀਰ ਮਹਿਰਾ ਨੇ ਜਿੱਤਿਆ ਬਿੱਗ ਬੌਸ-18 ਦਾ ਖ਼ਿਤਾਬ
Karan Veer Mehra: ਟਰਾਫ਼ੀ ਦੇ ਨਾਲ 50 ਲੱਖ ਰੁਪਏ ਦੀ ਰਕਮ ਵੀ ਜਿੱਤੀ
Bigg Boss Winner: ਬਿੱਗ ਬੌਸ ਦੇ ਪ੍ਰਸ਼ੰਸਕ ਜਿਸ ਪਲ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ, ਆਖ਼ਰਕਾਰ ਉਹ ਪਲ ਆ ਗਿਆ ਹੈ। ਕਰਨਵੀਰ ਮਹਿਰਾ ਬਿੱਗ ਬੌਸ 18 ਦੇ ਵਿਜੇਤਾ ਬਣ ਗਏ ਹਨ। ਉਨ੍ਹਾਂ ਨੇ ਵਿਵੀਅਨ ਡੇਸੇਨਾ ਨੂੰ ਹਰਾ ਕੇ ਇਸ ਸੀਜ਼ਨ ਦਾ ਖ਼ਿਤਾਬ ਜਿੱਤਿਆ।
ਉਸ ਨੂੰ ਚਮਕਦਾਰ ਟਰਾਫ਼ੀ ਦੇ ਨਾਲ 50 ਲੱਖ ਰੁਪਏ ਦਾ ਨਕਦ ਇਨਾਮ ਵੀ ਮਿਲਿਆ। ਅਭਿਨੇਤਾ ਟਰਾਫ਼ੀ ਨੂੰ ਫੜ ਕੇ ਬਹੁਤ ਖ਼ੁਸ਼ ਨਜ਼ਰ ਆਏ। ਜਦੋਂ ਕਿ ਈਸ਼ਾ ਸਿੰਘ ਅਤੇ ਅਵਿਨਾਸ਼ ਮਿਸ਼ਰਾ ਨੇ ਉਸ ਨੂੰ ਜੱਫ਼ੀ ਪਾਈ। ਸਲਮਾਨ ਖ਼ਾਨ ਨੇ ਵੀ ਅਭਿਨੇਤਾ ਨੂੰ ਵਧਾਈ ਦਿੱਤੀ।
ਬਿੱਗ ਬੌਸ 18 ਖ਼ਤਮ ਹੋ ਗਿਆ ਹੈ। 105 ਦਿਨਾਂ ਤੱਕ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਹੁਣ ਦਰਸ਼ਕਾਂ ਨੂੰ ਆਪਣਾ ਵਿਨਰ ਮਿਲ ਗਿਆ ਹੈ। ਇਸ ਸੀਜ਼ਨ ਦਾ ਖ਼ਿਤਾਬ ਕਰਨਵੀਰ ਮਹਿਰਾ ਨੇ ਜਿੱਤਿਆ। ਵਿਵਿਅਨ ਦਿਸੇਨਾ ਫ਼ਸਟ ਰਨਰ ਅੱਪ ਰਿਹਾ। ਰਜਤ ਦਲਾਲ ਨੇ ਤੀਜੇ ਸਥਾਨ 'ਤੇ ਰਹਿ ਕੇ ਆਪਣੀ ਯਾਤਰਾ ਸਮਾਪਤ ਕੀਤੀ। ਜਦੋਂ ਕਿ ਚੁਮ ਦਰੰਗ ਅਤੇ ਈਸ਼ਾ ਸਿੰਘ ਟਾਪ 5 ਅਤੇ 6 ਵਿੱਚ ਰਹੇ।
ਫੈਨਜ਼ ਸੋਸ਼ਲ ਮੀਡੀਆ 'ਤੇ ਕਰਨਵੀਰ ਮਹਿਰਾ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਆਖ਼ਰਕਾਰ ਸਾਡੇ ਕਰਨਵੀਰ ਨੇ ਜਿੱਤ ਹਾਸਲ ਕਰ ਲਈ। ਮੈਂ ਉਸ ਨੂੰ ਟਰਾਫ਼ੀ ਦੇ ਨਾਲ ਦੇਖ ਕੇ ਬਹੁਤ ਖ਼ੁਸ਼ ਹਾਂ।" ਇਕ ਹੋਰ ਯੂਜ਼ਰ ਨੇ ਲਿਖਿਆ, ''ਬਿੱਗ ਬੌਸ ਦੇ ਸੱਚੇ ਵਿਅਕਤੀ ਨੇ ਆਖ਼ਰਕਾਰ 18ਵਾਂ ਸੀਜ਼ਨ ਜਿੱਤ ਲਿਆ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ, ''ਬਿੱਗ ਬੌਸ 18 ਦੇ ਜੇਤੂ ਕਰਨਵੀਰ ਮਹਿਰਾ।