ਵੱਡੇ ਪਰਦੇ 'ਤੇ ਦਿਖੇਗੀ ਪਾਣੀਪਤ ਦੀ ਲੜਾਈ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਹੂਬਲੀ ਤੋਂ ਬਾਅਦ ਤਾਂ ਇੰਡੀਅਨ ਸਿਨੇਮਾ ਦਾ ਟਾਰਗੇਟ ਹੀ ਬਦਲ ਗਿਆ ਹੈ।

Panipat

ਬਾਹੂਬਲੀ ਤੋਂ ਬਾਅਦ ਤਾਂ ਇੰਡੀਅਨ ਸਿਨੇਮਾ ਦਾ ਟਾਰਗੇਟ ਹੀ ਬਦਲ ਗਿਆ ਹੈ। ਹੁਣ ਤਾਂ ਹਰ ਵੱਡੇ ਡਾਇਰੈਕਟਰ ਦਾ ਸੁਪਨਾ ਹੈ ਅਪਣੇ ਕਰਿਅਰ ਦੇ ਵਿਚ ਇਕ ਨਾ ਇਕ ਇਤਿਹਾਸਿਕ ਕਹਾਣੀ 'ਤੇ ਅਧਾਰਿਤ ਫ਼ਿਲਮ ਬਣਾਉਣ ਦਾ। ਇਸ ਦਾ ਤਾਜ਼ਾ ਉਦਾਹਰਣ ਹੈ ਪਦਮਾਵਤੀ, ਹਾਂ ਇਸ ਫ਼ਿਲਮ ਨੂੰ ਲੈ ਕੇ ਬਹੁਤ ਕੰਟ੍ਰੋਵਰਸੀ ਹੋਈ ਪਰ ਫ਼ਿਲਮ ਨੇ ਜੋ ਕਮਾਲ ਕਰ ਕੇ ਦਿਖਾਇਆ ਇਸ ਦੇ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ। ਸੋ ਇਸ ਬਦਲੇ ਹੋਏ ਦੌਰ 'ਚ ਉਹ ਡਾਇਰੈਕਟਰ ਕਿਹੜਾ ਪਿਛੇ ਰਹਿ ਸਕਦਾ ਹੈ ਜਿਸ ਨੇ ਪੀਰਿਅਡ ਫ਼ਿਲਮਾਂ ਬਣਾਉਣ ਦੀ ਹਿੰਮਤ ਅੱਜ ਦੇ ਡਾਇਰੈਕਟਰਾਂ ਵਿਚੋ ਸੱਭ ਤੋ ਪਹਿਲਾਂ ਦਿਖਾਈ ਸੀ। ਉਸ ਡਾਇਰੈਕਟਰ ਦਾ ਨਾਮ ਹੈ “ਆਸ਼ੂਤੋਸ਼ ਗੋਵਾਰੀਕਰ।”

ਜੋਧਾ ਅਕਬਰ ਤੇ ਮੋਹਿੰਜੋ ਦਾਰੋ ਵਰਗੀਆਂ ਪੀਰਿਅਡ ਫ਼ਿਲਮਾਂ ਦੇ ਨਾਲ ਲੋਕਾਂ ਨੂੰ ਅਪਣੇ ਇਤਿਹਾਸ ਤੇ ਆਪਣੇ ਦੇਸ਼ ਦੇ ਪਿਛੋਕੜ ਦੇ ਨਾਲ ਜਾਣੂ ਕਰਵਾਉਣ ਵਾਲ਼ੇ ਡਾਇਰੈਕਟਰ ਹਨ। ਆਸ਼ੂਤੋਸ਼ ਗੋਵਾਰੀਕਰ ਇਕ ਵਾਰ ਫਿਰ ਪੀਰਿਅਡ ਫ਼ਿਲਮ ਬਣਾਉਣ ਨੂੰ ਤਿਆਰ ਹਨ ਜਿਸ ਦੀ ਘੋਸ਼ਣਾ ਹੋ ਗਈ ਹੈ। ਉਹ 1761 ਵਿਚ ਹੋਏ ਪਾਨੀਪਤ ਦੇ ਤੀਜੇ ਯੁੱਧ ਦੀ ਕਹਾਣੀ ਪਰਦੇ 'ਤੇ ਲੈ ਕੇ ਆ ਰਹੇ ਹਨ। ਹੁਣ ਇਕ ਹੋਰ ਕਹਾਣੀ ਨੂੰ ਅਪਣੀ ਅਗ਼ਲੀ ਫ਼ਿਲਮ ਦੇ ਲਈ ਚੁਣਿਆ ਹੈ ਤੇ ਉਹ ਕਹਾਣੀ ਅਧਾਰਿਤ ਹੈ ਭਾਰਤ ਦੇ ਇਤਿਹਾਸ ਦੀ ਸੱਭ ਤੋਂ ਵੱਡੇ ਯੁੱਧਾ ਵਿਚੋਂ ਇਕ “ਪਾਣੀਪਤ” 'ਤੇ। ਫ਼ਿਲਮ ਦਾ ਨਾਮ ਵੀ “ਆਸ਼ੂਤੋਸ਼ ਗੋਵਾਰੀਕਰ” ਨੇ “ਪਾਣੀਪਤ” ਹੀ ਰਖਿਆ ਹੈ। ਅਭ‍ਿਨੇਤਾ ਸੰਜੇ ਦੱਤ ਅਤੇ ਅਰਜੁਨ ਕਪੂਰ ਇਸ ਫ਼ਿਲ‍ਮ ਵਿਚ ਪ੍ਰਮੁਖ ਭੂਮ‍ਿਕਾ ਨਿਭਾਉਣ ਨੂੰ ਤਿਆਰ ਹਨ। ਫ਼ਿਲ‍ਮ 2019 ਵਿਚ 6 ਦ‍ਸੰਬਰ ਨੂੰ ਰ‍ਿਲੀਜ਼ ਹੋਵੇਗੀ।

ਜਾਣਦੇ ਹਾਂ ਪਾਣੀਪਤ ਦੇ ਤੀਜੇ ਯੁੱਧ ਦੀ ਕਹਾਣੀ  

ਪਾਣੀਪਤ ਦਾ ਤੀਜਾ ਯੁੱਧ 14 ਜਨਵਰੀ, 1761 ਈ. ਨੂੰ ਮਕਰ ਸੰਕ੍ਰਾਂਤੀ ਦੇ ਦਿਨ ਲੜਿਆ ਗਿਆ ਸੀ। ਇਸ ਯੁੱਧ 'ਚ ਮਰਾਠਾ ਸੈਨਾਪਤੀ ਸਦਾਸ਼ਿਵਰਾਵ ਭਾਉ ਅਫ਼ਗਾਨ ਸੈਨਾਪਤੀ ਅਬਦਾਲੀ ਨਾਲ ਯੁੱਧ ਵਿਚ ਮਾਤ ਖਾ ਗਿਆ। ਇਹ ਯੁੱਧ ਦੋ ਕਾਰਨਾਂ ਦਾ ਨਤੀਜਾ ਸੀ- ਪਹਿਲਾ, ਨਾਦਿਰਸ਼ਾਹ ਦੀ ਤਰ੍ਹਾਂ ਅਹਿਮਦਸ਼ਾਹ ਅਬਦਾਲੀ ਵੀ ਭਾਰਤ ਨੂੰ ਲੁਟਣਾ ਚਾਹੁੰਦਾ ਸੀ, ਦੂਜੇ ਮਰਾਠੇ ਹਿੰਦੂਪਦ ਪਾਦਸ਼ਾਹੀ ਦੀ ਭਾਵਨਾ ਨਾਲ ਓਤ-ਪ੍ਰੋਤ ਹੋ ਕੇ ਦਿੱਲੀ ਨੂੰ ਅਪਣੇ ਅਧਿਕਾਰ ਵਿਚ ਲੈਣਾ ਚਾਹੁੰਦੇ ਸਨ। ਇਸ ਨੂੰ 18ਵੀਂ ਸਦੀ ਵਿਚ ਸੱਭ ਤੋਂ ਵੱਡੇ ਯੁੱਧ 'ਚੋਂ ਇਕ ਮੰਨਿਆ ਜਾਂਦਾ ਹੈ ਅਤੇ ਇਕ ਹੀ ਦਿਨ ਵਿਚ ਇਕ ਕਲਾਸਿਕ ਗਠਨ ਦੋ ਸੈਨਾਵਾਂ 'ਚ ਯੁੱਧ ਦੀ ਰਿਪੋਰਟ ਵਿਚ ਮੌਤ ਦੀ ਸ਼ਾਇਦ ਸੱਭ ਤੋਂ ਵੱਡੀ ਗਿਣਤੀ ਹੈ।