ਜਨਮ ਦਿਨ ਵਿਸ਼ੇਸ਼ : ਰਾਜ ਕਪੂਰ ਨੇ ਪਹਿਚਾਣਿਆ ਸੀ ਅਲਕਾ ਯਾਗਨਿਕ ਦੀ ਆਵਾਜ਼ ਦਾ ਜਾਦੂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਲਕਾ ਯਾਗਨਿਕ ਅੱਜ 52 ਸਾਲ ਦੀ ਹੋ ਚੁਕੀ ਹੈ

Alka Yagnik

ਭਾਰਤੀ ਸਿਨੇਮਾ 'ਚ ਅਲਕਾ ਯਾਗਨਿਕ ਦਾ ਨਾਮ ਕਿਸੇ ਪਰਿਚੈ ਦਾ ਮੁਹਤਾਜ਼ ਨਹੀਂ।  ਅਲਕਾ ਦੀ ਸੁਰੀਲੀ ਆਵਾਜ਼ ਹੀ ਉਨ੍ਹਾਂ ਦੀ ਪਹਿਚਾਣ ਹੈ। ਬਾਲੀਵੁਡ ਦੀ ਇਹ ਲੀਡਿੰਗ ਲੇਡੀ ਨੇ  ਸੁਰੀਲੀ ਆਵਾਜ਼ ਨਾਲ ਦੇਸ਼ ਹੀ ਨਹੀਂ, ਬਲਕਿ ਦੁਨੀਆ ਭਰ 'ਚ ਅਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੋਇਆ ਹੈ। ਅਲਕਾ ਯਾਗਨਿਕ ਅੱਜ 52 ਸਾਲ ਦੀ ਹੋ ਚੁਕੀ ਹੈ।ਗੁਜਰਾਤੀ ਪਰਿਵਾਰ ਨਾਲ ਰਿਸ਼ਤਾ ਰੱਖਦੀ ਅਲਕਾ ਯਾਗਨਿਕ ਦਾ  ਜਨਮ 20 ਮਾਰਚ, 1966 ਨੂੰ  ਕੋਲਕਾਤਾ 'ਚ ਹੋਇਆ ਸੀ ।

ਉਨ੍ਹਾਂ ਦੀ ਮਾਂ ਸ਼ੋਭਾ ਯਾਗਨਿਕ ਵੀ ਇਕ ਕਲਾਸੀਕਲ ਗਾਇਕ ਸੀ ।ਆਪਣੀ ਮਾਂ ਦੇ ਨਕਸ਼ੇ ਕਦਮਾਂ 'ਤੇ ਚਲਦਿਆਂ ਅਲਕਾ ਨੇ ਬਹੁਤ ਹੀ ਛੋਟੀ ਉਮਰ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ । 6 ਸਾਲ ਦੀ ਉਮਰ 'ਚ ਉਹ ਕੋਲਕਾਤਾ 'ਚ ਆਕਾਸ਼ਵਾਣੀ ਅਤੇ ਆਲ ਇੰਡੀਆ ਰੇਡਿਓ ਲਈ ਗੀਤ ਗਾਉਣ ਲੱਗ ਗਈ ਸੀ। 10 ਸਾਲ ਦੀ ਉਮਰ 'ਚ ਉਹ ਆਪਣੀ ਮਾਂ ਨਾਲ ਮੁੰਬਈ ਆ ਗਈ ਸੀ ਅਤੇ ਬਹੁਤ ਹੀ ਛੋਟੀ ਉਮਰ 'ਚ ਉਸਨੇ ਆਪਣੀ ਮਾਂ ਨੂੰ ਖੋਹ ਦਿੱਤਾ ਸੀ।

ਦਸਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਅਲਕਾ ਦੀ ਆਵਾਜ਼ ਨੂੰ ਮਸ਼ਹੂਰ ਅਦਾਕਾਰ ਰਾਜ ਕਪੂਰ ਨੇ ਪਛਾਣਿਆ ਅਤੇ ਮਿਊਜ਼ਿਕ ਨਿਰਦੇਸ਼ਕ ਲਕਸ਼ਮੀਕਾਂਤ ਪਿਆਰੇ ਲਾਲ ਕੋਲ ਭੇਜਿਆ। ਅਲਕਾ ਦੀ ਆਵਾਜ਼ ਲਕਸ਼ਮੀਕਾਂਤ ਨੂੰ ਕਾਫੀ ਪਸੰਦ ਆਈ  ਅਤੇ ਉਨ੍ਹਾਂ ਨੇ ਹੀ ਅਲਕਾ ਨੂੰ ਸ਼ਾਸਤਰੀ ਸੰਗੀਤ ਦੀ ਤਾਲੀਮ ਦਿਤੀ। ਜਿਸ ਤੋਂ ਬਾਅਦ ਉਨ੍ਹਾਂ ਪਲੇਅਬੈਕ ਸਿੰਗਰ ਵੱਜੋਂ ਆਪਣੀ ਸ਼ੁਰੂਆਤ 1979 'ਚ ਫ਼ਿਲਮ "ਪਾਯਲ ਕੀ ਝਨਕਾਰ"ਤੋਂ ਕੀਤੀ ਅਤੇ ਅਮਿਤਾਭ ਬਚਨ ਦੀ ਫ਼ਿਲਮ ਲਾਵਾਰਿਸ ਦਾ ਸੁਪਰ ਹਿੱਟ ਗੀਤ 'ਮੇਰੇ ਅੰਗਨੇ ਮੇਂ" ਵੀ ਅਲਕਾ ਨੇ ਹੀ ਗਾਇਆ  ਸੀ।

ਮਾਧੁਰੀ ਦੀਕਸ਼ਿਤ ਦੇ ਲਈ ਫ਼ਿਲਮ ਤੇਜ਼ਾਬ ਦਾ ਗੀਤ ਇਕ ਦੋ  ਤਿੰਨ ਵੀ ਅਲਕਾ ਦੀ ਸੁਰੀਲੀ ਆਵਾਜ਼ ਦਾ ਹੀ ਜਾਦੂ ਚਲਿਆ। ਪਰ ਬਾਵਜੂਦ ਇਸ ਦੇ ਅਲਕਾ ਯਾਗਨਿਕ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਜਿਸ ਤੋਂ ਬਾਅਦ ਅੱਜ ਅਲਕਾ ਦਾ ਨਾਮ ਸਰਵਉੱਚ ਮਹਿਲਾ ਪਲੇਅਬੈਕ ਸਿੰਗਰ ਦੇ ਵਰਗ 'ਚ 35 ਫਿਲਮਫੇਅਰ ਨਾਮੀਨੇਸ਼ਨਜ਼ 'ਚ ਅਲਕਾ ਨੇ 7 ਵਾਰ ਖਿਤਾਬ ਆਪਣੇ ਨਾਂ ਕੀਤਾ ਹੈ। ਇਸ ਤੋਂ ਇਲਾਵਾ ਉਹ 2 ਨੈਸ਼ਨਲ ਐਵਾਰਡ ਵੀ ਜਿੱਤੇ ਹਨ।

ਸੰਗੀਤ ਜਗਤ ਤੋਂ ਇਲਾਵਾ ਇਥੇ ਗੱਲ ਕਰੀਏ ਅਲਕਾ ਦੀ ਨਿਜੀ ਜ਼ਿੰਦਗੀ ਦੀ ਤਾਂ ਉਨ੍ਹਾਂ ਨੇ ਨੀਰਜ ਕਪੂਰ ਨਾਲ ਵਿਆਹ ਕੀਤਾ ਸੀ। ਦੋਹਾਂ ਦੀ ਮੁਲਾਕਾਤ ਮਾਤਾ ਵੈਸ਼ਣੋ ਦੇਵੀ ਜਾਂਦੇ ਸਮੇਂ ਹੋਈ ਸੀ। ਇਸ ਤੋਂ ਬਾਅਦ ਦੋਹਾਂ ਵਿਚਕਾਰ ਦੋਸਤੀ ਹੋਈ ਅਤੇ ਫਿਰ ਦੋਹਾਂ ਨੇ 1989 'ਚ ਵਿਆਹ ਕਰਵਾ ਲਿਆ। ਅਫਵਾਹਾਂ ਫੈਲੀਆਂ ਸਨ ਕਿ ਦੋਵੇਂ ਇਕ ਦੂਜੇ ਤੋਂ ਵੱਖ ਹੋ ਚੁੱਕੇ ਹਨ ਪਰ ਅਲਕਾ ਵਲੋਂ ਇਹ ਸਾਫ ਕਰ ਦਿੱਤਾ ਗਿਆ ਕਿ ਅਸੀਂ ਕੰਮ ਦੇ ਸਿਲਸਿਲੇ 'ਚ ਵੱਖ-ਵੱਖ ਰਹਿੰਦੇ ਹਨ ਅਤੇ ਸਾਡੇ ਵਿਚਕਾਰ ਕਾਫੀ ਵਧੀਆ ਤਾਲਮੇਲ ਹੈ।ਇਹਨਾਂ ਦੋਹਾਂ ਦੀ ਇਕ ਹੀ ਬੇਟੀ ਹੈ ਜਿਸ ਦੀਆਂ ਹੂਕ ਪੀਂਦਿਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਉਹ ਵੀ ਕਾਫ਼ੀ ਚਰਚਾ 'ਚ ਰਹੀ ਸੀ।  

Alka Yagnik's family

ਦਸ ਦੇਈਏ ਕਿ ਅਲਕਾ ਯਾਗਨਿਕ ਨੇ ਹੁਣ ਤਕ 700 ਤੋਂ ਵੱਧ ਫ਼ਿਲਮਾਂ ਚ ਆਪਣੀ ਆਵਾਜ਼ ਦਾ ਜਾਦੂ ਚਲਾਇਆ ਹੈ।  ਇਨਾਂ ਚ ਵਧੇਰੇ ਤੌਰ 'ਤੇ  ਉਦਿਤ ਨਾਰਾਇਣ, ਸੋਨੂੰ ਨਿਗਮ ਅਤੇ ਕੁਮਾਰ ਸ਼ਾਨੂੰ ਦੇ ਨਾਲ ਹੀ ਗੀਤ ਗਾਏ ਹਨ । ਅਜੇ ਤਕ ਅਲਕਾ ਦਾ ਜਾਦੂ ਬਰਕਰਾਰ ਹੈ।  ਸਾਡੇ ਵੱਲੋਂ ਵੀ ਅਲਕਾ ਯਾਗਨਿਕ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।