ਪਾਕਿਸਤਾਨੀ ਪ੍ਰਸ਼ੰਸਕ ਨੇ ਅਦਨਾਨ ਸਾਮੀ 'ਤੇ ਕੀਤਾ ਵਿਅੰਗ ਤਾਂ ਮਿਲਿਆ ਇਹ ਜਵਾਬ
ਪਾਕਿਸਤਾਨ ਦੀ ਨਾਗਰਿਕਤਾ ਛੱਡ ਕੇ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਬਾਲੀਵੁਡ ਗਾਇਕ ਅਦਨਾਨ ਸਾਮੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ,
ਪਾਕਿਸਤਾਨ ਦੀ ਨਾਗਰਿਕਤਾ ਛੱਡ ਕੇ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਬਾਲੀਵੁਡ ਗਾਇਕ ਅਦਨਾਨ ਸਾਮੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ, ਅਤੇ ਉਹ ਨਿਜੀ ਜ਼ਿੰਦਗੀ ਨਾਲ ਜੁੜੀਆਂ ਕਈਗਤੀਵਿਧੀਆਂ ਨੂੰ ਸੋਸ਼ਲ ਅਕਾਊਂਟ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ।
ਜਿਸ ਕਾਰਨ ਹਾਲ ਹੀ 'ਚ ਅਦਨਾਨ ਨੇ ਟਵੀਟ ਕਰਦਿਆਂ ਅਪਣੇ 637,000 ਚਾਹੁਣ ਵਾਲਿਆਂ ਨੂੰ ਗੁੜੀ ਪੜਵਾ, ਨਰਾਤਿਆਂ ਅਤੇ ਉਗਾਡੀ ਦੀ ਵਧਾਈ ਦਿਤੀ ਜਿਸ'ਤੇ ਪ੍ਰਤੀਕਰਮ ਕਰਦਿਆਂ ਗੁਆਂਢੀ ਦੇਸ਼ ਪਾਕਿਸਤਾਨ ਦੇ ਇਕ ਪ੍ਰਸ਼ੰਸਕ ਨੇ ਟਵੀਟਰ 'ਤੇ ਲਿਖਿਆ 'ਲਵ ਫ਼ਰਾਮ ਪਾਕਿਸਤਾਨ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਨੂੰ ਈਦ ਦੀ ਵਧਾਈ ਦੇਣਾ ਨਹੀਂ ਭੁੱਲੋਗੇ।
ਜਿਸ ਤੋਂ ਬਾਅਦ ਅਦਨਾਨ ਨੇਤੁਰਤ ਜਵਾਬ ਦਿੰਦਿਆਂ ਲਿਖਿਆ 'ਮਾਈ ਡੀਅਰ, ਈਦ ਸਿਰਫ਼ ਤੁਹਾਡੀ ਨਹੀਂ ਬਲਕਿ ਦੁਨੀਆਂ ਭਰ ਦੇ ਮੁਸਲਮਾਨ ਭਾਈਚਾਰੇ ਦੀ ਵੀ ਹੈ, ਕਿਰਪਾ ਕਰ ਕੇ ਜਸ਼ਨ ਦੇ ਮੌਕੇ ਨੂੰ ਭਾਰਤ-ਪਾਕਿ ਵਿਸ਼ਾ ਨਾ ਬਣਾਉ। ਇੰਨਾ ਹੀ ਨਹੀਂ, ਅਦਨਾਨਨੇ ਇਹ ਵੀ ਕਿਹਾ ਕਿ ਇਤਫ਼ਾਕ ਨਾਲ ਭਾਰਤ ਵਿਚ ਪਾਕਿਸਤਾਨ ਤੋਂ ਜ਼ਿਆਦਾ ਮੁਸਲਮਾਨ ਹਨ । ਅਪਣੇ ਟਵੀਟ ਦੇ ਅਖ਼ੀਰ 'ਚ ਅਦਨਾਨ ਨੇ ਅਪਣੇ ਗੀਤ ਦੀਆਂ ਦੋ ਸਤਰਾਂ ਵੀ ਲਿਖੀਆਂ ਹਨ " ਕਭੀ ਤੋ ਨਜ਼ਰ ਮਿਲਾਉ , ਕਭੀ ਤੋ ਕਰੀਬਆਉ ।
ਦੱਸ ਦੇਈਏ ਕਿ ਅਦਨਾਨ ਸਾਮੀ ਮੂਲ ਰੂਪ ਤੋਂ ਪਾਕਿਸਤਾਨ ਦੇ ਨਾਗਰਿਕ ਹਨ ਪਰ ਉਨ੍ਹਾਂ ਨੇ 2016 'ਚ ਭਾਰਤ ਦੀ ਨਾਗਰਿਕਤਾ ਹਾਸਲ ਕਰ ਕੇ ਭਾਰਤ ਵਿਚ ਹੀ ਰਹਿਣਾ ਸ਼ੁਰੂ ਕਰ ਦਿਤਾ ਸੀ। ਅਦਨਾਨ ਨੇ ਪਾਕਿਸਤਾਨ 'ਚ ਸਫ਼ਲਤਾਹਾਸਲ ਕਰਨ ਤੋਂ ਬਾਅਦ ਬਾਲੀਵੁਡ ਦਾ ਰੁੱਖ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹੁਣ ਤਕ ਬਾਲੀਵੁਡ ਨੂੰ ਕਈ ਅਜਿਹੇ ਯਾਦਗਾਰ ਗੀਤ ਦਿਤੇ ਹਨ। ਜੋ ਕਿ ਹੁਣ ਤਕ ਲੋਕ ਉਨ੍ਹਾਂ ਦੇ ਗੀਤ ਗੁਣ ਗੁਣਾਉਂਦੇ ਹਨ।
ਜ਼ਿਕਰਯੋਗ ਹੈ ਕਿਪਾਕਿਸਤਾਨ ਦੇ ਢੇਰ ਸਾਰੇ ਕਲਾਕਾਰ ਭਾਰਤ ਵਿਚ ਹੀ ਆਪਣੀ ਕਿਸਮਤ ਅਜ਼ਮਾਉਂਦੇ ਹਨ। ਬਾਲੀਵੁਡ ਦਾ ਸਰਵੇਖਣ ਕਰਕੇ ਦੇਖਣਾ ਹੋਵੇ ਤਾਂ ਪਤਾ ਲੱਗ ਜਾਵੇਗਾ ਕਿ ਅਨੇਕਾਂ ਹੀ ਕਲਾਕਾਰਾਂ ਭਾਰਤੀ ਸਿਨੇਮੇ ਵਿਚ ਆਪਣੇ ਕਿਰਦਾਰਨਿਭਾਅ ਰਹੇ ਹਨ। ਭਾਵੇਂ ਪਿੱਛੇ ਜਿਹੇ ਕੁਝ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਦੀ ਆਮਦ ਘਟੀ ਹੈ ਪਰ ਫ਼ਿਰ ਵੀ ਭਾਰਤੀ ਸਿਨੇਮੇ 'ਚ ਪਾਕਿਸਤਾਨੀ ਕਲਾਕਾਰਾਂ ਦੀ ਕਾਫ਼ੀ ਸ਼ਮੂਲੀਅਤ ਹੈ।