ਸਪਾਈਜੈੱਟ ਨੇ ਬੋਇੰਗ 737 'ਤੇ ਲਗਾਈ ਸੋਨੂੰ ਸੂਦ ਦੀ ਤਸਵੀਰ, ਕੀਤਾ ਅਨੋਖੇ ਢੰਗ ਨਾਲ ਸਲਾਮ
'A Salute to the Saviour Sonu Sood' ਯਾਨੀ "ਮਸੀਹਾ ਸੋਨੂੰ ਸੂਦ ਨੂੰ ਸਲਾਮ।"
ਮੁੰਬਈ: ਦੇਸ਼ਭਰ 'ਚ ਕੋਰੋਨਾ ਫੈਲਣ ਨਾਲ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਵੱਲੋਂ ਲੋਕਾਂ ਦੀ ਮਦਦ ਲਗਾਤਾਰ ਜਾਰੀ ਹੈ। ਲੌਕਡਾਊਨ ਦੌਰਾਨ ਸੋਨੂੰ ਸੂਦ ਕਈ ਵਾਰ ਲੋੜਵੰਦਾਂ ਦਾ ਮਸੀਹਾ ਬਣ ਕੇ ਸਾਹਮਣੇ ਆਏ ਹਨ। ਕੋਈ ਵੀ ਮੁਸ਼ਕਿਲ ਹੋਣ 'ਤੇ ਲੋਕ ਹੁਣ ਸੋਨੂੰ ਸੂਦ ਨੂੰ ਯਾਦ ਕਰਦੇ ਹਨ।ਇਸ ਵਿਚਕਾਰ ਅੱਜ ਫਲਾਈਟ ਕੰਪਨੀ ਸਪਾਈਸ ਜੈੱਟ ਨੇ ਆਪਣੇ ਵਖਰੇ ਅੰਦਾਜ਼ ਨਾਲ ਐਕਟਰ ਸੋਨੂੰ ਸੂਦ ਨੂੰ ਸਨਮਾਨ ਦਿੱਤਾ ਹੈ।
ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸ ਜੇਟ ਨੇ ਸੋਨੂੰ ਸੂਦ ਨੂੰ ਸਲਾਮ ਕਰਦੇ ਹੋਏ ਆਪਣੀ ਕੰਪਨੀ ਦੀ ਸਪਾਈਜੈੱਟ ਬੋਇੰਗ 737 'ਤੇ ਉਸ ਦੀ ਇੱਕ ਵੱਡੀ ਤਸਵੀਰ ਲਗਾਈ ਹੈ।
ਇਸ ਤਸਵੀਰ ਦੇ ਨਾਲ ਕੰਪਨੀ ਨੇ ਸੋਨੂੰ ਲਈ ਅੰਗਰੇਜ਼ੀ 'ਚ ਇੱਕ ਖਾਸ ਲਾਈਨ ਲਿਖੀ ਗਈ ਹੈ - 'A Salute to the Saviour Sonu Sood' ਯਾਨੀ "ਮਸੀਹਾ ਸੋਨੂੰ ਸੂਦ ਨੂੰ ਸਲਾਮ।"
ਸੋਨੂੰ ਸੂਦ ਨੇ ਲੱਖਾਂ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਪਿਛਲੇ ਸਾਲ ਕੋਰੋਨਾ ਮਹਾਮਾਰੀ ਵਿੱਚ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਮੁਫਤ ਵਿੱਚ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ ਸੀ ਜਿਸ ਕਰਕੇ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਨੂੰ ਸ਼ਲਾਘਾ ਹਾਸਲ ਹੋਈ।
ਦੱਸਣਯੋਗ ਹੈ ਕਿ ਬੀਤੇ ਦਿਨੀ ਸੋਨੂੰ ਸੂਦ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਹਾਲ ਹੀ ਵਿੱਚ ਇੱਕ ਐਪ ਲਾਂਚ ਕੀਤੀ ਹੈ ਜਿਸ ਵਿੱਚ ਉਹ ਇੱਕ ਲੱਖ ਲੋਕਾਂ ਲਈ ਨੌਕਰੀ ਦੇ ਮੌਕੇ ਪੈਦਾ ਕਰਨਗੇ। ਸੋਨੂੰ ਸੂਦ ਨੇ ਇਸ ਖ਼ਬਰ ਨੂੰ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।