ਕਠੁਆ ਬਲਾਤਕਾਰ ਮਾਮਲੇ 'ਚ 'ਬਿੱਗ ਬੀ' ਦਾ ਵੱਡਾ ਬਿਆਨ  

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਬਾਰੇ ਹੋਰ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ।

Amitabh Bachchan

ਦੇਸ਼ ਭਰ ਵਿਚ ਜਿਥੇ ਨਬਾਲਗ ਬੱਚੀਆਂ ਨਾਲ ਹੋ ਰਹੇ ਦੁਸ਼ਕਰਮਾਂ ਤੇ ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਅਤੇ ਸਿਆਸਤ ਚ ਹੜਕੰਪ ਮੱਛੀਆਂ ਹੋਇਆ ਹੈ ਉਥੇ ਹੀ ਹੁਣ ਇਸ ਦੀ ਨਿੰਦਾ 'ਬੇਟੀ ਬਚਾਈ ਬੇਟੀ ਪੜਾਓ' ਯੋਜਨਾ ਦੇ ਬ੍ਰਾਂਡ ਅੰਬੈਸਡਰ ਅਤੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਆਪਣੀ ਪ੍ਰਤੀਕ੍ਰਿਆ ਦਿਤੀ ਅਤੇ ਕਿਹਾ ਕਿ ਮੈਨੂੰ ਇਸ ਬਾਰੇ ਗੱਲ ਕਰਦਿਆਂ ਵੀ ਘ੍ਰਿਣਾ ਆਉਂਦੀ ਹੈ।

ਤੁਹਾਨੂੰ ਦਸ ਦਈਏ ਕਿ ਵੀਰਵਾਰ ਨੂੰ ਫ਼ਿਲਮ '102 ਨਾਟ ਆਊਟ' ਦੇ ਗੀਤ ਦੇ ਲਾਂਚ ਦੇ ਮੌਕੇ 'ਤੇ ਪਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਕਿ ਅਚਾਨਕ ਹੀ ਉਨ੍ਹਾਂ ਕੋਲੋਂ ਇਕ ਪੱਤਰਕਾਰ ਨੇ ਪੁੱਛਿਆ ਕਿ ਅੱਜ ਕਲ ਜੋ ਨਾਬਾਲਗ ਬੱਚੀਆਂ ਦੇ ਨਾਲ ਹੋ ਰਿਹਾ ਹੈ ਇਸ 'ਤੇ ਤੂਸੀਂ ਕੀ ਕਹੋਗੇ ? ਤਾਂ ਇਸ ਦਾ ਜਵਾਬ ਦਿੰਦੇ ਹੋਏ ਅਮਿਤਾਭ ਨੇ ਕਿਹਾ ਕਿ, ਮੈਨੂੰ ਇਸ ਮੁਦੇ ' ਤੇ ਗਲ ਕਰਨਾ ਹੀ ਪਸੰਦ ਨਹੀਂ , ਮੈਨੂੰ ਇਸ ਤੋਂ ਘ੍ਰਿਣਾ ਆਉਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਬਾਰੇ ਹੋਰ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ।

ਤੁਹਾਨੂੰ ਦਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਉਣਾਵ ਅਤੇ ਕਠੂਆ ਬਲਾਤਕਾਰ ਮਾਮਲਾ ਹਰ ਪਾਸੇ ਸੁਰਖੀਆਂ 'ਚ ਬਣਿਆ ਹੋਇਆ ਹੈ। ਜਿਥੇ ਇਸ ਨੂੰ ਲੈ ਕੇ ਦੇਸ਼ ਭਰ ਦੇ ਵਿਚ ਲੋਕਾਂ ਨੇ ਕੈਂਡਲ ਮਾਰਚ ਕਢਦੇ ਉਥੇ ਹੀ।ਬਾਲੀਵੁੱਡ ਇੰਡਸਟਰੀ ਨੇ ਵੀ ਅਪਣੇ ਤਰੀਕੇ ਨਾਲ ਇਸ ਦਾ ਵਿਰੋਧ ਜਤਾਇਆ ਅਤੇ ਬਲਾਤਕਾਰ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਪਰ ਇਥੇ ਅਮਿਤਾਭ ਦਾ ਇਸ ਮੁੱਦੇ ਤੇ ਕੁਝ ਨਾ ਕਹਿਣਾ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਹਰ ਸਮੇਂ ਸੋਸ਼ਲ ਮੀਡਿਆ ਅਕਾਊਂਟ ਤੇ ਸਟੇਕ ਰਹਿਣ ਵਾਲੇ ਅਮਿਤਾਭ ਇਸ ਵਾਰ ਚੁਪ ਕਿਉਂ ਹਨ,,,,ਇਸ ਚੁੱਪ ਨੂੰ ਉਨ੍ਹਾ ਦਾ ਇਸ ਮਾਮਲੇ ਦਾ ਵਿਰੋਧ ਕਰਨ ਦਾ ਅਪਣਾ ਤਰੀਕਾ ਕਹੀਏ ਯਾਂ ਫ਼ਿਰ ਇਸ ਮਾਮਲੇ ਉਤੇ ਕੁੱਝ ਨਾ ਕਹਿ ਕੇ ਕਿਸੇ ਵੀ ਤਰ੍ਹਾਂ ਦੀ ਕੰਟਰੋਵਰਸੀ ਟਨ ਬਚਨਾਂ ਹੈ ।ਕਿਓਂਕਿ ਉਨ੍ਹਾਂ ਦੀ ਫ਼ਿਲਮ ਜੋ ਰਲੀਜ਼ ਹੋਣ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਅਮਿਤਾਭ ਦੇ ਨਾਲ-ਨਾਲ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਰਿਸ਼ੀ ਕਪੂਰ ਵੀ ਇਸ ਮਾਮਲੇ 'ਤੇ ਮੌਨ ਧਾਰੀ ਬੈਠੇ ਰਹੇ ।