ਕੋਰੋਨਾ ਕਾਲ 'ਚ ਬੇਵੱਸ ਸੋਨੂੰ ਸੂਦ, ਬਿਸਤਰੇ ਤੇ ਦਵਾਈਆਂ ਦਾ ਪ੍ਰਬੰਧ ਕਰਨ 'ਚ ਅਸਮਰੱਥ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਇਸ ਲਈ ਸਾਡਾ ਹੈਲਥ ਕੇਅਰ ਸਿਸਟਮ ਵੀ ਫੇਲ੍ਹ ਹੋ ਗਿਆ।” 

sonu sood

ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹਮੇਸ਼ਾ ਪ੍ਰਵਾਸੀ ਮਜ਼ਦੂਰਾਂ ਤੇ ਲੋਕਾਂ ਲਈ  ਮਸੀਹਾ ਬਣ ਕੇ ਮਦਦ ਕਰਦੇ ਆਏ ਹਨ। ਦੇਸ਼ ’ਚ ਹੁਣ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਜਿਵੇਂ-ਜਿਵੇਂ ਕੋਰੋਨਾਵਾਇਰਸ ਦੇ ਮਾਮਲੇ ਵੱਧ ਰਹੇ ਹਨ, ਲੋਕਾਂ ਨੂੰ ਹਸਪਤਾਲਾਂ ਤੇ ਦਵਾਈਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥੋੜੇ ਦਿਨ ਪਹਿਲਾ ਸੋਨੂੰ ਸੂਦ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਸੋਨੂੰ ਸੂਦ ਦਾ ਟਵੀਟ 
ਸੋਨੂੰ ਸੂਦ ਨੇ ਸੋਮਵਾਰ ਨੂੰ ਇੱਕ ਟਵੀਟ ’ਚ ਕਿਹਾ ਕਿ ਸਿਰਫ਼ ਉਹੀ ਨਹੀਂ, ਸਗੋਂ ਉਨ੍ਹਾਂ ਦੀ ਟੀਮ ਤੇ ਇੱਥੋਂ ਤਕ ਕਿ ਹੈਲਥ ਕੇਅਰ ਸਿਸਟਮ ਵੀ ਲੋਕਾਂ ਲਈ ਫੇਲ੍ਹ ਹੋ ਗਿਆ ਹੈ। ਸੋਨੂੰ ਸੂਦ ਨੇ ਆਪਣੇ ਟਵੀਟ ’ਚ ਲਿਖਿਆ, "ਅੱਜ ਮੈਂ 570 ਬੈੱਡਾਂ ਲਈ ਬੇਨਤੀ ਕੀਤੀ। ਮੈਂ ਸਿਰਫ਼ 112 ਦਾ ਹੀ ਪ੍ਰਬੰਧ ਕਰ ਸਕਿਆ। ਮੈਂ 1477 ਰੈਮਡੇਸਿਵਰ ਲਈ ਬੇਨਤੀ ਕੀਤੀ, ਪਰ ਸਿਰਫ਼ 18 ਦਾ ਹੀ ਪ੍ਰਬੰਧ ਹੋ ਸਕਿਆ। ਹਾਂ, ਅਸੀਂ ਫੇਲ੍ਹ ਹੋ ਗਏ। ਇਸ ਲਈ ਸਾਡਾ ਹੈਲਥ ਕੇਅਰ ਸਿਸਟਮ ਵੀ ਫੇਲ੍ਹ ਹੋ ਗਿਆ।”