Singer Zubin Garg News: ਆਸਾਮ ਦੇ ਮਸ਼ਹੂਰ ਗਾਇਕ ਦੀ ਸਿੰਗਾਪੁਰ ਵਿਚ ਸਕੂਬਾ ਡਾਈਵਿੰਗ ਦੌਰਾਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਤਿੰਨ ਦਿਨਾਂ ਨੌਰਥ ਈਸਟ ਫੈਸਟੀਵਲ ਵਿਚ ਹਿੱਸਾ ਲੈਣ ਲਈ ਗਏ ਸਨ ਸਿੰਗਾਪੁਰ

Singer Zubin Garg dies while scuba diving in Singapore

Singer Zubin Garg dies while scuba diving in Singapore: ਆਸਾਮ ਦੇ ਮਸ਼ਹੂਰ ਗਾਇਕ ਅਤੇ ਨੌਜੁਆਨਾਂ ਦੇ ਦਿਲਾਂ ਦੀ ਧੜਕਣ ਜ਼ੁਬੀਨ ਗਰਗ ਦੀ ਸ਼ੁਕਰਵਾਰ ਨੂੰ ਸਿੰਗਾਪੁਰ ’ਚ ਸਕੂਬਾ ਡਾਈਵਿੰਗ ਦੌਰਾਨ ਮੌਤ ਹੋ ਗਈ।

ਉਹ 52 ਸਾਲਾਂ ਦੇ ਸਨ। ਦੱਖਣ-ਪੂਰਬੀ ਏਸ਼ੀਆਈ ਦੇਸ਼ ਸਿੰਗਾਪੁਰ ’ਚ ਇਕ ਫੈਸਟੀਵਲ ਦੇ ਪ੍ਰਬੰਧਕਾਂ ਨੇ ਦਸਿਆ ਕਿ ਸਕੂਬਾ ਡਾਈਵਿੰਗ ਦੌਰਾਨ ਗਰਗ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਹ ਸ਼ੁਕਰਵਾਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਨੌਰਥ ਈਸਟ ਫੈਸਟੀਵਲ ਵਿਚ ਹਿੱਸਾ ਲੈਣ ਲਈ ਸਿੰਗਾਪੁਰ ਗਏ ਸਨ।