Dabangg 3 ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਝਟਕਾ, ਵਜ੍ਹਾ ਬਣੇ ਵਿਰਾਟ ਕੋਹਲੀ  

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਕੁੱਲ ਕਮਾਈ ਦੇ ਨਾਲ ਦੂਸਰੇ ਨੰਬਰ ਤੇ ਹਨ। 229.25 ਕਰੋੜ ਦੀ ਕੁੱਲ ਕਮਾਈ ਦੇ ਨਾਲ ਸਲਮਾਨ ਖਾਨ ਤੀਸਰੇ ਨੰਬਰ 'ਤੇ ਹਨ।

Virat Kohli, Salman Khan

ਨਵੀਂ ਦਿੱਲੀ- ਮਸ਼ਹੂਰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ 252.72 ਕਰੋੜ ਰੁਪਏ ਦੀ ਸਾਲਾਨਾ ਕਮਾਈ ਦੇ ਨਾਲ ਫੋਰਬਸ ਇੰਡੀਆ ਸੂਚੀ ਵਿਚ ਚੋਟੀ ਦੇ ਪਹਿਲੇ ਖਿਡਾਰੀ ਬਣ ਗਏ ਹਨ। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਪਿਛਲੇ ਤਿੰਨ ਸਾਲਾਂ ਤੋਂ ਇਸ ਸੂਚੀ ਵਿਚ ਪਹਿਲੇ ਸਥਾਨ 'ਤੇ ਬਰਕਰਾਰ ਰਹੇ ਪਰ ਇਸ ਸਾਲ ਉਹ ਤੀਜੇ ਸਥਾਨ 'ਤੇ ਪਹੁੰਚ ਗਏ।

ਫੋਰਬਸ ਇੰਡੀਆ ਨੇ ਇਸ ਸਾਲ ਸੌ ਮਸ਼ਹੂਰ ਹਸਤੀਆਂ ਦੀ ਇੱਕ ਸੂਚੀ ਜਾਰੀ ਕੀਤੀ ਜਿਸ ਵਿੱਚ ਉਹਨਾਂ ਨੂੰ ਉਹਨਾਂ ਦੇ ਪੇਸ਼ੇ ਅਤੇ ਸਮਰਥਨ ਅਤੇ ਉਹਨਾਂ ਦੀ ਪ੍ਰਸਿੱਧੀ ਦੇ ਅਧਾਰ ਤੇ ਸ਼ਾਮਲ ਕੀਤਾ ਗਿਆ ਸੀ।

ਕੋਹਲੀ ਇਸ ਸੂਚੀ ਵਿਚ ਪਹਿਲੇ ਸਥਾ 'ਤੇ ਹਨ ਅਤੇ ਇਸਦਾ ਸਿਹਰਾ ਉਸਦੀ ਮੈਚ ਫੀਸ, ਬੀਸੀਸੀਆਈ ਸੈਂਟਰਲ ਕੰਟਰੈਕਟ, ਬ੍ਰਾਂਡ ਐਡੋਰਸਮੇਂਟ ਅਤੇ ਸਪਾਂਸਰਡ ਇੰਸਟਾਗ੍ਰਾਮ ਪੋਸਟਾਂ ਦੇ ਲਈ ਲਈਆਂ ਜਾਂਦੀਆਂ ਫੀਸਾਂ ਨੂੰ ਜਾਂਦਾ ਹੈ। ਇਸਦੇ ਨਾਲ, ਉਸਦੀ ਅਨੁਮਾਨਿਤ ਕਮਾਈ 252.72 ਕਰੋੜ ਰੁਪਏ ਹੈ, ਜੋ ਇਸ ਸਾਲ ਦੀ ਸੂਚੀ ਵਿੱਚ ਸ਼ਾਮਲ ਸੌ ਮਸ਼ਹੂਰ ਹਸਤੀਆਂ ਦੀ ਕੁੱਲ ਕਮਾਈ ਦਾ 3,842.94 ਕਰੋੜ ਰੁਪਏ ਦਾ 6.57 ਪ੍ਰਤੀਸ਼ਤ ਹੈ।

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਕੁੱਲ ਕਮਾਈ ਦੇ ਨਾਲ ਦੂਸਰੇ ਨੰਬਰ ਤੇ ਹਨ। 229.25 ਕਰੋੜ ਦੀ ਕੁੱਲ ਕਮਾਈ ਦੇ ਨਾਲ ਸਲਮਾਨ ਖਾਨ ਤੀਸਰੇ ਨੰਬਰ 'ਤੇ ਹਨ।