ਕੇਸਰੀ ਟਰੇਲਰ : ਰੌਂਗਟੇ ਖੜ੍ਹੇ ਕਰ ਦੇਵੇਗੀ 21 ਸਿੱਖ ਸੈਨਿਕਾਂ ਦੀ 10 ਹਜ਼ਾਰ ਅਫਗਾਨਾਂ ਨਾਲ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Kesari trailer release first review know all about film

Kesari Movie Poster

ਨਵੀਂ ਦਿੱਲੀ : ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਇਸ ਵਿਚ ਅਕਸ਼ੈ ਕੁਮਾਰ ਇਕ ਯੋਧੇ ਦੀ ਭੂਮਿਕਾ ਨਿਭਾਂਉਦੇ ਨਜ਼ਰ ਆ ਰਹੇ ਹਨ।ਅਕਸ਼ੈ ਕੁਮਾਰ ਦੇ ਨਾਲ ਪਰੀਨੀਤੀ ਚੋਪੜਾ ਵੀ ਇਸ ਫਿਲਮ ਵਿਚ ਨਜ਼ਰ ਆਵੇਗੀ। ਫਿਲਮ ਦੇ ਟਰੇਲਰ ਤੋਂ ਪਹਿਲਾਂ ਇਸ ਦੇ ਕਈ ਲੁੱਕ ਰਿਲੀਜ਼ ਕੀਤੇ ਗਏ ਹਨ। ਕੇਸਰੀ ਦੀ ਕਹਾਣੀ ਗਿਰੀਸ਼ ਕੌਹਲੀ ਤੇ ਅਨੁਰਾਗ ਸਿੰਘ ਨੇ ਮਿਲ ਕੇ ਲਿਖੀ ਹੈ।

ਫਿਲਮ ਦਾ ਟਰੇਲਰ 3 ਮਿੰਟਾਂ ਦਾ ਹੈ, ਜਿਸਦੀ ਸ਼ੁਰੂਆਤ ਅਕਸ਼ੈ ਕੁਮਾਰ ਦੇ ਇਕ ਡਾਈਲਾਗ ਨਾਲ ਹੁੰਦੀ ਹੈ ਜਿਸ ਵਿਚ ਉਹ ਕਹਿੰਦੇ ਹਨ, ‘ਇਕ ਗੋਰੇ ਨੇ ਮੈਨੂੰ ਕਿਹਾ ਕਿ ਤੁਸੀਂ ਗੁਲਾਮ ਹੋ, ਹਿੰਦੁਸਤਾਨ ਦੀ ਮਿੱਟੀ ਤੇ ਡਰਪੋਕ ਪੈਦਾ ਹੁੰਦੇ ਹਨ, ਹੁਣ ਜਵਾਬ ਦੇਣ ਦਾ ਸਮਾਂ ਆ ਗਿਆ ਹੈ ’ 21 ਸਿੱਖ ਜਵਾਨਾਂ ਨੇ ਕਿਵੇਂ 10 ਹਜ਼ਾਰ ਅਫਗਾਨਾਂ ਨਾਲ ਜੰਗ ਲੜੀ ਇਹ ਦੇਖਣ ਵਾਲਾ ਹੋਵੇਗਾ। ਟਰੇਲਰ ਦਾ ਬੈਕਗਰਾਂਉਡ ਮਿਊਜ਼ਿਕ ਜ਼ਬਰਦਸਤ ਹੈ।

ਇਹ ਫਿਲਮ 1897 ‘ਚ ਹੋਈ ਸਾਰਾਗ਼ੜ੍ਹੀ ਦੀ ਉਸ ਜੰਗ ਤੇ ਅਧਾਰਿਤ ਹੈ ਜਿਸ ਵਿਚ ਬ੍ਰਿਟਿਸ਼ ਭਾਰਤੀ ਸੈਨਾ ਦੇ 21 ਸਿੱਖ ਜਵਾਨਾਂ ਨੇ 10 ਹਜ਼ਾਰ ਅਫਗਾਨੀ ਸੈਨਿਕਾਂ ਤੋਂ ਲੋਹਾ ਲਿਆ ਸੀ। ਜਿਸ ਨੂੰ ਇਤਿਹਾਸ ਦੀਆਂ ਮੁਸ਼ਕਿਲ ਲੜਾਈਆਂ ਵਿਚ ਗਿਣਿਆ ਜਾਂਦਾ ਹੈ। ਇਹ ਫਿਲਮ 21 ਮਾਰਚ ਨੂੰ  ਹੋਲੀ ਦੇ ਤਿਉਹਾਰ ਤੇ ਰਿਲੀਜ਼ ਹੋ ਰਹੀ ਹੈ।ਇਸ ਫਿਲਮ ਦੀ ਬਾਕਸ ਆਫਿਸ ਤੇ ਵਧੀਆ ਕਮਾਈ ਦੀ ਪੂਰੀ ਉਮੀਦ ਹੈ। ਇਸ ਫਿਲਮ ਦੇ ਡਾਈਰੈਕਟਰ ਅਨੁਰਾਗ ਸਿੰਘ ਹਨ।