ਜਨਮਦਿਨ ਵਿਸ਼ੇਸ਼ : 40 ਸਾਲ ਦੀ ਹੋਈ ਬਾਲੀਵੁਡ ਦੀ ਰਾਣੀ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸਾਲ 2014 'ਚ ਮਸ਼ਹੂਰ ਫਿਲਮਕਾਰ ਆਦਿੱਤਿਆ ਚੋਪੜਾ ਨਾਲ ਰਾਣੀ ਨੇ ਵਿਆਹ ਕੀਤਾ ਸੀ। ਇਨ੍ਹਾਂ ਦੋਹਾਂ ਇਕ ਬੇਟੀ ਆਦਿਕਾ ਹੈ।

Raani Mukharjee

ਸਾਲ 1997 'ਚ ਫਿਲਮ 'ਰਾਜਾ ਕੀ ਆਏਗੀ ਬਾਰਾਤ' ਤੋਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਰਾਣੀ ਮੁਖਰਜੀ ਅੱਜ 40 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 21 ਮਾਰਚ 1978 'ਚ ਮੁੰਬਈ 'ਚ ਹੀ ਹੋਇਆ ਸੀ। ਰਾਣੀ ਨੇ ਬਾਲੀਵੁਡ ਨੂੰ ਹੁਣ ਤਕ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ । ਹਾਲਾਂਕਿ ਰਾਣੀ ਦੀ ਪਹਿਲੀ ਫਿਲਮ 'ਰਾਜਾ ਕੀ ਆਏਗੀ ਬਰਾਤ' ਤਾਂ ਫਲਾਪ ਰਹੀ ਪਰ ਸਾਲ 1998 'ਚ ਅਮਿਰ ਖਾਨ ਨਾਲ ਫਿਲਮ 'ਗੁਲਾਮ', ਸ਼ਾਹਰੁਖ ਖਾਨ ਨਾਲ 'ਕੁਝ ਕੁਝ ਹੋਤਾ ਹੈ' ਸੁਪਰਹਿੱਟ ਸਿੱਧ ਹੋਈਆਂ। ਇਨ੍ਹਾਂ ਫਿਲਮਾਂ ਸਦਕਾ ਹੀ ਰਾਣੀ ਮੁਖਰਜੀ ਦਾ ਨਾਂ ਬਾਲੀਵੂਡ ਦੀ ਉਚ ਨਾਇਕਾਵਾਂ ਵਿਚ ਸ਼ਾਮਲ ਹੈ।

ਵਿਆਹ ਦੇ ਕਰੀਬ 4 ਸਾਲ ਬਾਅਦ ਰਾਣੀ ਮੂੜ੍ਹ ਬਾਲੀਵੁਡ 'ਚ ਵਾਪਸੀ ਕਰ ਰਹੀ ਹੈ ਫ਼ਿਲਮ ਹਿਚਕੀ ਦੇ ਨਾਲ। ਰਾਣੀ ਦੀ ਇਹ ਫ਼ਿਲਮ 23 ਮਾਰਚ ਨੂੰ ਰਿਲੀਜ਼ ਹੋਵੇਗੀ। ਜਿਸ ਦੇ ਲਈ ਰਾਣੀ ਦੀ ਖੁਸ਼ੀ ਸਾਫ ਦੇਖੀ ਜਾ ਰਹੀ ਹੈ ਉਨ੍ਹਾਂ ਦੇ ਲਗਾਤਾਰ ਪ੍ਰਮੋਸ਼ਨ ਈਵੈਂਟ ਆਦਿ ਤੋਂ। ਰਾਣੀ ਕਹਿੰਦੀ ਹੈ ਕਿ ਇਹ ਫ਼ਿਲਮ ਉਸ ਦੇ ਲਈ ਬੇਹੱਦ ਖ਼ਾਸ ਹੈ ਕਿਉਂਕਿ ਇਕ ਤਾਂ ਉਹ ਆਪਣੀ ਬੇਟੀ ਦੇ ਪੈਦਾ ਹੋਣ ਤੋਂ ਬਾਅਦ ਪਹਿਲੀ ਵਾਰ ਫ਼ਿਲਮ ਕਰ ਰਹੀ ਹੈ ਅਤੇ ਦੂਜਾ ਇਹ ਕਿ ਹਿਚਕੀ ਨੂੰ ਉਂਝ ਵੀ ਉਹ ਆਪਣੇ ਬਹੁਤ ਕਰੀਬ ਮਨਦੀ ਹੈ। ਰਾਣੀ ਨੇ ਆਪਣੇ ਜੀਵਨ 'ਚ ਖ਼ਾਸ ਨਾਮਣਾ ਖਟਿਆ ਹੈ ਰਾਣੀ ਅਜਿਹੀ ਪਹਿਲੀ ਭਾਰਤੀ ਸਿਨੇਮਾ ਸਟਾਰ ਹੈ, ਜਿਸ ਨੂੰ ਫਿਲਮ 'ਹਮ ਤੁਮ' ਲਈ 'ਫਿਲਮਫੇਅਰ' ਐਵਾਰਡ ਦਿੱਤਾ ਗਿਆ ਸੀ ਅਤੇ ਸਾਲ 2005 'ਚ ਰਿਲੀਜ਼ ਹੋਈ ਫਿਲਮ 'ਯੁਵਾ' ਲਈ ਬੈਸਟ ਸਹਿਯੋਗੀ ਅਦਾਕਾਰਾ ਦਾ ਐਵਾਰਡ ਵੀ ਰਾਣੀ ਦੇ ਹੀ ਨਾਮ ਹੋਇਆ। 

ਤੁਹਾਨੂੰ ਦਸ ਦੀਏ ਰਾਣੀ ਮੁਖਰਜੀ ਨੂੰ ਬਾਲੀਵੁਡ ਦੇ ਨਾਲ ਨਾਲ ਹਾਲੀਵੁੱਡ ਦੀ ਫ਼ਿਲਮ 'ਨੇਮਸੇਕ' ਦਾ ਆਫਰ ਵੀ ਆਇਆ ਸੀ ਜਿਸ ਵਿਚ ਇਰਫ਼ਾਨ ਖਾਨ ਸਨ ਪਰ ਰਾਣੀ ਨੇ ਇਸ ਆਫ਼ਰ ਨੂੰ ਠੁਕਰਾ ਦਿੱਤਾ ਸੀ, ਕਿਉਂਕਿ ਉਹ ਫਿਲਮ 'ਕਭੀ ਅਲਵਿਦਾ ਨਾ ਕਹਿਨਾ' ਦੀ ਸ਼ੂਟਿੰਗ 'ਚ ਰੁੱਝੀ ਸੀ, 'ਨੇਮਸੇਕ' ਤੱਬੂ ਨੂੰ ਆਫਰ ਕੀਤੀ ਗਈ ਸੀ । ਦਸ ਦਈਏ ਕਿ ਰਾਣੀ ਫ਼ਿਲਮ ਜਗਤ ਵਿਚ ਇੱਕਲੀ ਹੀ ਨਹੀਂ ਹਨ ਉਨ੍ਹਾਂ ਦੀ ਮਾਸੀ ਤਨੁਜਾ ਅਤੇ ਭੈਣ ਕਾਜੋਲ ਅਤੇ ਤਨੀਸ਼ਾ ਵੀ ਫ਼ਿਲਮ ਇੰਡਸਟਰੀ ਨਾਲ ਤਾਲੁਕ ਰੱਖਦੀਆਂ ਹਨ।