ਆਮਿਰ ਖ਼ਾਨ ਦੇ ਡ੍ਰੀਮ ਪ੍ਰੋਜੈਕਟ 'ਤੇ ਬਿਜ਼ਨੈੱਸਮੈਨ ਲਗਾ ਰਿਹਾ ਪੈਸਾ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

'ਮਹਾਭਾਰਤ' ਵਰਗੀ ਮੇਗਾ ਬਜਟ ਫਿਲਮ ਦੇ ਨਿਰਮਾਣ 'ਚ ਬਿਜ਼ਨੈੱਸ ਦੀ ਦੁਨੀਆ ਦੇ ਸਭ ਤੋਂ ਵੱਡੇ ਟਾਇਕੂਨ ਮੁਕੇਸ਼ ਅੰਬਾਨੀ ਪੈਸਾ ਲਗਾਉਣ ਜਾ ਰਹੇ ਹਨ

Aamir Khan

ਬਾਲੀਵੁਡ ਦੇ ਸੁਪਰ ਸਟਾਰ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਦਾ ਸਭ ਤੋਂ ਮੱਹਤਵਪੂਰਨ ਪ੍ਰੋਜੈਕਟ 'ਮਹਾਭਾਰਤ' ਨੂੰ ਲੈ ਕੇ ਆ ਰਹੇ ਹਨ। ਜਿਸ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਆਮਿਰ ਖਾਨ ਦਾ ਇਸ ਮਹਾਨ ਕਥਾ ਨੂੰ ਲੈ ਕੇ ਵੱਡੇ ਪੱਧਰ 'ਤੇ ਫਿਲਮ ਬਣਾਉਣ ਦਾ ਸੁਪਨਾ ਹੈ। 'ਮਹਾਭਾਰਤ' ਵਰਗੀ ਮੇਗਾ ਬਜਟ ਫਿਲਮ ਦੇ ਨਿਰਮਾਣ 'ਚ ਬਿਜ਼ਨੈੱਸ ਦੀ ਦੁਨੀਆ ਦੇ ਸਭ ਤੋਂ ਵੱਡੇ ਟਾਇਕੂਨ ਮੁਕੇਸ਼ ਅੰਬਾਨੀ ਪੈਸਾ ਲਗਾਉਣ ਜਾ ਰਹੇ ਹਨ।

ਜੀ ਹਾਂ ਇਹ ਕੋਈ ਅਫਵਾਹ ਨਹੀਂ ਹੈ ਇਸ  ਖਬਰ ਦੀ ਪੁਸ਼ਟੀ ਟ੍ਰੇਂਡ ਐਨਾਲਿਸਟ ਰਮੇਸ਼ ਬਾਲਾ ਨੇ ਆਪਣੇ ਟਵਿਟਰ ਅਕਾਊਂਟ ਰਾਹੀ ਕੀਤੀ ਹੈ। ਇਸ ਨੂੰ ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ਕਿਹਾ ਜਾ ਰਿਹਾ ਹੈ। ਖਬਰ ਮੁਤਾਬਕ ਮੁਕੇਸ਼ ਅੰਬਾਨੀ ਆਮਿਰ ਖਾਨ ਦੀ 'ਮਹਾਭਾਰਤ' ਨੂੰ ਸਹਿ-ਨਿਰਮਾਣ ਕਰਨਗੇ ਤੇ ਮੂਵੀ ਲਈ 1000 ਕਰੋੜ ਦਾ ਬਜਟ ਦੇਣਗੇ।

ਜਾਣਕਾਰੀ ਮੁਤਾਬਕ ਆਮਿਰ ਚਾਹੁੰਦੇ ਹਨ ਕਿ ਮਹਾਭਾਰਚ ਭਾਰਤ ਦੀ ਸਭ ਤੋਂ ਬਿਹਤਰੀਨ ਫਿਲਮਾਂ 'ਚ ਗਿਣੀ ਜਾਵੇ, ਇਸ ਲਈ ਉਹ ਇਸ ਦਾ ਨਿਰਮਾਣ ਵੱਡੇ ਪੱਧਰ 'ਤੇ ਕਰਨਾ ਚਾਹੁੰਦੇ ਹਨ, ਬਿਲਕੁੱਲ ਹਾਲੀਵੁੱਡ ਸੀਰੀਜ਼ 'ਦਿ ਲਾਰਡ ਆਫ ਦਿ ਰਿੰਗਸ' ਤੇ 'ਗੇਮ ਆਫ ਥ੍ਰੋਨਸ' ਵਾਂਗ। ਸੂਤਰਾਂ ਦੀ ਮੰਨੀਏ ਤਾਂ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ 'ਮਹਾਭਾਰਤ' ਨੂੰ ਬਣਾਉਣ 'ਚ ਸਹਿਯੋਗ ਡੈਂਮ 'ਚ ਕਾਫੀ ਹੱਦ ਤਕ ਵਜ੍ਹਾ ਬਜਟ ਦੀ ਜ਼ਰੂਰਤ ਹੋ ਸਕਦੀ ਹੈ ।

ਇਸ ਦੇ ਨਾਲ ਇਹ ਵੀ ਦਸ ਦੀਏ ਕਿ ਫਿਲਹਾਲ ਇਹ ਸਾਫ ਨਹੀਂ ਹੋਇਆ ਹੈ ਕਿ ਬਿਜ਼ਨੈੱਸਮੈਨ ਇਸ ਫਿਲਮ ਲਈ ਨਵਾਂ ਪ੍ਰੋਡਕਸ਼ਨ ਹਾਊਸ ਖੋਲ੍ਹਣਗੇ ਜਾਂ ਆਪਣੀ ਦੂਜੀ ਮੀਡੀਆ ਕੰਪਨੀ ਜਿਵੇਂ ਜਿਓ ਤੇ ਵਾਇਕਮ 18 ਰਾਹੀਂ ਪ੍ਰੋਡਿਊਸ ਕਰਨਗੇ। ਮੁਕੇਸ਼ ਅੰਬਾਨੀ ਨੇ ਆਮਿਰ ਖਾਨ ਦੇ ਡ੍ਰੀਮ ਪ੍ਰੋਜੈਕਟ 'ਮਹਾਭਾਰਤ' 'ਚ ਦਿਲਚਸਪੀ ਦਿਖਾਈ ਹੈ। ਹਾਲਾਂਕਿ ਮੁਕੇਸ਼ ਅੰਬਾਨੀ ਤੇ ਆਮਿਰ ਖਾਨ ਵਲੋਂ ਕੋਈ ਆਫੀਸ਼ੀਅਲ ਬਿਆਨ ਸਾਹਮਣੇ ਨਹੀਂ ਆਇਆ ਹੈ।