ਨਿਰਦੇਸ਼ਕ ਹਿਰਾਨੀ ਨੂੰ ਵੀ ਨਹੀਂ ਸੀ ਪਤਾ ਰਣਬੀਰ ਤੇ ਸੰਜੇ ਦਾ ਇਹ 'ਸੁਪਰ ਸੀਕਰੇਟ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੰਜੇ ਦੱਤ ਦੀ ਜ਼ਿੰਦਗੀ 'ਤੇ ਆਧਾਰਿਤ ਰਾਜਕੁਮਾਰ ਹਿਰਾਨੀ ਨਿਰਦੇਸ਼ਤ ਫਿਲਮ ਸੰਜੂ 29 ਜੂਨ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ ।

Ranbir and Sanjay

ਰਣਬੀਰ ਨਹੀਂ ,  ਸੰਜੂ ਦੇ ਰੋਲ ਲਈ ਇਹ ਐਕਟਰ ਸੀ ਪ੍ਰੋਡੀਊਸਰ ਦੀ ਪਹਿਲੀ ਪਸੰਦ

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪ੍ਰੋਡੀਊਸਰ ਬ੍ਰਹਮਾ ਵਿਨੋਦ ਚੋਪੜਾ ਨੇ ਟੇਲੀਗਰਾਫ ਨੂੰ ਕਿਹਾ ਸੀ ,  ਜਦੋਂ ਰਾਜ ਕੁਮਾਰ ਹਿਰਾਨੀ ਨੇ ਮੇਰੇ ਤੋਂ ਸੰਜੈ ਦੱਤ ਦੀ ਬਾਇਓਪਿਕ ਦੇ ਬਾਰੇ ਵਿਚ ਕਿਹਾ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ -  ਅਜਿਹਾ ਕੀ ਹੈ ਸੰਜੇ ਦੱਤ ਦੀ ਜ਼ਿੰਦਗੀ ਵਿੱਚ ਕਿ ਫਿਲਮ ਬਣਾਈ ਜਾਵੇ ?  ਇਸ ਤੋਂ ਚੰਗਾ ਤਾਂ ਮੇਰੀ ਜ਼ਿੰਦਗੀ 'ਤੇ ਬਣਾ ਲਓ। ਮੈਂ ਜਵਾਨੀ ਵਿਚ ਕਸ਼ਮੀਰ ਛੱਡਿਆ ਅਤੇ ਮੁੰਬਈ ਆ ਕੇ ਸੰਘਰਸ਼ ਕੀਤਾ। ਤੁਸੀ ਅਤੇ ਅਭਿਜਾਤ ਜੋਸ਼ੀ ਆਪਣਾ ਦਿਮਾਗ ਖੋਹ ਚੁੱਕੇ ਹੋ। 

ਇਥੇ ਤੁਹਾਨੂੰ ਦਸ ਦਈਏ ਕਿ ਰਣਬੀਰ ਕਪੂਰ ਸਟਾਰਰ ਫਿਲਮ ਸੰਜੂ ਵਿਚ ਅਦਾਕਾਰ ਦੀ ਅਦਾਕਾਰੀ ਅਤੇ ਲੁਕਸ ਦੀ ਹਰ ਕੋਈ ਤਰੀਫ਼ ਕਰ ਰਿਹਾ ਹੈ। ਪਰ ਸਲਮਾਨ ਖਾਨ ਤੋਂ ਜਦੋਂ ਰਣਬੀਰ ਦੀ ਐਕਟਿੰਗ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਫਿਲਮ ਦਾ ਆਖ਼ਰੀ ਹਿੱਸਾ ਆਪਣੇ ਆਪ ਸੰਜੇ ਦੱਤ ਨੂੰ ਕਰਨਾ ਚਾਹੀਦਾ ਸੀ। ਦਬੰਗ ਖਾਨ ਦੇ ਇਸ ਬਿਆਨ ਉਤੇ ਹੁਣ ਰਣਬੀਰ ਕਪੂਰ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਸੀ।  

ਉਨ੍ਹਾਂ ਨੇ ਕਿਹਾ , ਅਜਿਹਾ ਕਦੇ ਨਹੀਂ ਹੋਇਆ ਹੈ ਕਿ ਕਿਸੇ ਸਖਸ਼ ਨੇ ਆਪਣੇ ਆਪ ਆਪਣੀ ਬਾਇਓਪਿਕ ਵਿਚ ਕੰਮ ਕੀਤਾ ਹੋਵੇ। ਅਜਿਹਾ ਕਰਨ ਨਾਲ ਅਦਾਕਾਰ ਦਾ ਪ੍ਰਭਾਵ ਖ਼ਤਮ ਹੋ ਜਾਂਦਾ ਹੈ। ਮੈਨੂੰ ਪਤਾ ਹੈ ਕਿ ਮੇਰੀ ਤੁਲਣਾ ਸੰਜੇ ਦੱਤ ਨਾਲ ਕੀਤੀ ਜਾਵੇਗੀ। ਇਸ ਲਈ ਮੈਂ ਮਿਹਨਤ ਕਰਨ ਚ ਕੋਈ ਕਸਰ ਨਹੀਂ ਛੱਡੀ ਅਤੇ ਆਪਣੇ ਕਰੈਕਟਰ ਨਾਲ ਪੂਰੀ ਤਰ੍ਹਾਂ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਹੈ।