Review: ਹਿੰਸਕ ਮੁਹੱਬਤ ਤੇ ਬਰਬਾਦੀ ਦੀ ਕਹਾਣੀ ਹੈ ਫ਼ਿਲਮ 'ਕਬੀਰ ਸਿੰਘ'

ਏਜੰਸੀ

ਮਨੋਰੰਜਨ, ਬਾਲੀਵੁੱਡ

ਸਾਲ 2017 ਵਿਚ ਸੰਦੀਪ ਵਾਂਗਾ ਦੀ ਡਾਇਰੈਕਸ਼ਨ ਵਿਚ ਬਣੀ ਫ਼ਿਲਮ 'ਅਰਜੁਨ ਰੇੈੱਡੀ' ਜਿੱਥੇ ਇਕ ਪਾਸੇ ਬੇਹੱਦ ਪਾਪੂਲਰ ਹੋਈ..

Kabir Singh movie review

ਮੁੰਬਈ : ਸਾਲ 2017 ਵਿਚ ਸੰਦੀਪ ਵਾਂਗਾ ਦੀ ਡਾਇਰੈਕਸ਼ਨ ਵਿਚ ਬਣੀ ਫ਼ਿਲਮ 'ਅਰਜੁਨ ਰੇੈੱਡੀ' ਜਿੱਥੇ ਇਕ ਪਾਸੇ ਬੇਹੱਦ ਪਾਪੂਲਰ ਹੋਈ, ਉਥੇ ਹੀ ਦੂਜੇ ਪਾਸੇ ਧਰੁਵੀਕਰਣ ਵਾਲੀ ਫਿਲਮ ਦੱਸ ਦਿੱਤੀ ਗਈ। 'ਅਰਜੁਨ ਰੇੱਡੀ' ਦਾ ਹਿੰਦੀ ਰੀਮੇਕ 'ਕਬੀਰ ਸਿੰਘ' ਵੀ ਰਿਲੀਜ ਹੋ ਗਈ ਹੈ। ਇਹ ਇੱਕ ਅਜਿਹੇ ਗੁੱਸੇਖੋਰ, ਸ਼ਰਾਬੀ ਸਰਜਨ (ਡਾਕਟਰ) ਦੀ ਕਹਾਣੀ ਹੈ, ਜਿਸਦੀ ਪ੍ਰੇਮਿਕਾ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ ਜਾਂਦਾ ਹੈ ਅਤੇ ਉਹ ਬਰਬਾਦੀ ਦੀ ਕਗਾਰ 'ਤੇ ਪਹੁੰਚ ਜਾਂਦਾ ਹੈ।

'ਅਰਜੁਨ ਰੇੈੱਡੀ' ਦਾ ਇਹ ਪੂਰੇ ਦਾ ਪੂਰਾ 'ਰਿਪ ਆਫ ਡਰਾਮਾ', ਜਿਸ ਵਿਚ 'ਕਬੀਰ ਰਾਜਵੀਰ ਸਿੰਘ' ਯਾਨੀ ਸ਼ਾਹਿਦ ਕਪੂਰ ਦਾ ਪ੍ਰੀਤੀ (ਕਿਆਰਾ ਆਡਵਾਣੀ) ਦੇ ਨਾਲ  ਬਹੁਤ ਜ਼ਿਆਦਾ ਪਿਆਰ ਨੂੰ ਦਿਖਾਇਆ ਗਿਆ ਹੈ। ਸਾਇਦ ਬਹੁਤ ਜ਼ਿਆਦਾ ਪਿਆਰ ਹੀ ਫ਼ਿਲਮ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਦੀ ਵਜ੍ਹਾ ਹੈ। ਕਈ ਥਾਵਾਂ ਤੇ ਉਹ ਖੁਸ਼ਨਸੀਬ ਵੀ ਸਾਬਤ ਹੁੰਦਾ ਹੈ, ਕਿਉਂਕਿ ਉਸ ਨੂੰ ਅਜਿਹੇ ਦੋਸਤ ਮਿਲਦੇ ਹਨ, ਜੋ ਹਮੇਸ਼ਾ ਉਸਦੇ ਨਾਲ ਖੜੇ ਰਹਿੰਦੇ ਹਨ।

ਮਾਤਾ- ਪਿਤਾ ਉਸਦੇ ਘਟੀਆ ਵਤੀਰੇ ਲਈ ਥੋੜਾ ਬਹੁਤ ਝਿੜਕ ਦਿੰਦੇ ਹਨ,  ਪਰ ਵੱਡਾ ਭਰਾ ਹੱਦ ਤੋਂ ਜ਼ਿਆਦਾ ਮਦਦ ਕਰਦਾ ਹੈ ਅਤੇ ਕਬੀਰ ਨੂੰ ਸਭ ਤੋਂ ਜ਼ਿਆਦਾ ਸਮਝਣ ਵਾਲੀ ਉਸਦੀ ਦਾਦੀ (ਕਾਮਿਨੀ ਕੌਸ਼ਲ ) ਅਤੇ ਸ਼ਾਂਤ ਸੁਸ਼ੀਲ ਕਿਆਰਾ ਆਡਵਾਣੀ ਜੋ ਆਪਣੇ ਰੋਲ ਵਿਚ ਇਕ ਦਮ ਪਾਣੀ ਦੀ ਤਰ੍ਹਾਂ ਉੱਤਰ ਜਾਂਦੀ ਹੈ। ਕਬੀਰ ਸਿੰਘ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਹਿੱਸਾ ਹੈ ਪ੍ਰੀਤੀ ਨਾਲ ਰਿਸ਼ਤਾ। ਜਦੋਂ ਕਬੀਰ ਪ੍ਰੀਤੀ ਨੂੰ ਦੇਖਦਾ ਹੈ ਤਾਂ ਇਹ ਤੈਅ ਕਰ ਲੈਂਦਾ ਹੈ ਕਿ ਪ੍ਰੀਤੀ ਸਿਰਫ਼ ਉਸਦੀ ਹੈ ਹੋਰ ਕਿਸੇ ਦੀ ਨਹੀਂ।

ਫਿਰ ਕੀ ਸੀ ਇਸ ਤੋਂ ਬਾਅਦ ਕਬੀਰ ਪੂਰੇ ਕਾਲਜ ਦੇ ਹਰ ਇਕ ਸ਼ਖਸ ਨੂੰ ਕਹਿੰਦਾ ਸੀ ਕਿ ਪ੍ਰੀਤੀ ਤੋਂ ਦੂਰੀ ਬਣਾ ਕੇ ਰੱਖਣ, ਕਿਉਂਕਿ ਉਹ ਸਿਰਫ਼ ਉਸਦੀ ਹੈ। ਇਹ ਸਭ ਉਦੋਂ ਹੁੰਦਾ ਹੈ ਜਦੋਂ ਪ੍ਰੀਤੀ ਇਸ ਸਭ ਤੋਂ ਅਣਜਾਣ ਹੁੰਦੀ ਹੈ।  ਬਿਨ੍ਹਾਂ ਮੇਕਅਪ ਦੇ ਸਿੱਧੀ -ਸਾਧੀ ਕਿਆਰਾ ਆਡਵਾਣੀ ਮੈਰਿਟ ਹੋਲਡਰ ਹੈ ਅਤੇ ਮੈਡੀਕਲ ਦੀ ਪੜਾਈ ਕਰ ਰਹੀ ਹੈ। ਜਦੋਂ ਆਖਰ ਵਿਚ ਅਸੀ ਕਿਆਰਾ ਨੂੰ ਆਪਣਾ ਪਿਆਰ ਐਕਸਪ੍ਰੈਸ ਕਰਦੇ ਹੋਏ ਦੇਖਿਆ ਤਾਂ ਅਜਿਹਾ ਲੱਗਦਾ ਹੈ ਕਿ ਇਹ ਇਕ ਨਾਰਮਲ ਰਿਲੇਸ਼ਨਸ਼ਿਪ ਨਾਲੋਂ ਕਿਤੇ ਦੂਰ ਇੱਕ ਅਜਿਹਾ ਰਿਸ਼ਤਾ ਹੈ, ਜਿਸ ਵਿਚ ਦੋ ਲੋਕਾਂ ਨੂੰ ਜ਼ਬਰਦਸਤੀ ਫ਼ਸਾ ਦਿੱਤਾ ਜਾਂਦਾ ਹੈ।

ਪਰਫਾਰਮੈਂਸ ਦੀ ਗੱਲ ਕਰੀਏ ਤਾਂ ਸ਼ਾਹਿਦ ਕਪੂਰ, ਕਬੀਰ ਸਿੰਘ ਦੇ ਕਿਰਦਾਰ ਵਿਚ ਜ਼ਬਰਦਸਤ ਹਨ। ਉਹ ਇਕ ਜ਼ਿੱਦੀ, ਅੜੀਅਲ ਮੁੰਡਾ, ਜੋ ਹਮੇਸ਼ਾ ਗ਼ੁੱਸੇ ਵਿਚ ਰਹਿੰਦਾ ਹੈ। ਅਜਿਹਾ ਕਿਰਦਾਰ ਨਿਭਾਉਣਾ ਕੋਈ ਆਸਾਨ ਕੰਮ ਨਹੀਂ ਹੈ। ਇਕ ਸ਼ਰਾਬੀ ਦਾ ਰੋਲ ਨਿਭਾਉਣਾ, ਉਸ ਤੋਂ ਵੀ ਮੁਸ਼ਕਲ ਹੈ ਅਤੇ ਸ਼ਾਹਿਦ ਨੇ ਇਹ ਕੰਮ ਬਹੁਤ ਹੀ ਸਰਲਤਾ ਨਾਲ ਕੀਤਾ ਹੈ।

ਕਬੀਰ ਦੇ ਡੀਨ ਆਦਿਲ ਹੁਸੈਨ ਜਦੋਂ ਕਬੀਰ ਨੂੰ ਕਾਲਜ ਦੇ ਸਾਥੀਆਂ ਦੇ ਨਾਲ ਖੂਨੀ ਲੜਾਈ ਲਈ ਫਟਕਾਰ ਲਗਾਉਂਦੇ ਹਨ ਤਾਂ ਕਬੀਰ ਦਾ ਜਵਾਬ ਹੁੰਦਾ ਹੈ ਕਿ ਮੈਂ ਬਿਨ੍ਹਾਂ ਕਿਸੇ ਕਾਰਨ ਦੇ ਬਾਗੀ ਨਹੀਂ ਹਾਂ ਪਰ ਸੱਚ ਪੁੱਛੋ ਤਾਂ ਪੂਰੀ ਫ਼ਿਲਮ ਦੇ ਦੌਰਾਨ ਇਕ ਵਾਰ ਵੀ ਇਹ ਸਮਝ ਨਹੀਂ ਆਇਆ ਕਿ ਕਬੀਰ ਇੰਨਾ ਗੁੱਸੇਖੋਰ ਅਤੇ ਬਾਗੀ ਕਿਉਂ ਹੈ।

ਫਿਲਮ ਦੀ ਪੂਰੀ ਕਹਾਣੀ ਬਾਰੇ ਜਿਸ ਤੋਂ ਪੁੱਛਿਆ ਜਾਵੇ ਜੋ ਇਹ ਦੱਸਣ ਵਿਚ ਬਿਲਕੁਲ ਹਿਚਕਿਚਾਹਟ ਨਹੀਂ ਹੋਵੇਗੀ ਕੀ ਕਬੀਰ ਸਿੰਘ ਦੇ ਗ਼ੁੱਸੇ ਵਿਚ ਕੋਈ ਵਾਸਤਵਿਕਤਾ ਨਜ਼ਰ ਨਹੀਂ ਆ ਰਹੀ, ਨਾ ਹੀ ਕਬੀਰ ਸਿੰਘ ਦੇ ਕਿਰਦਾਰ ਨਾਲ ਕਿਸੇ ਤਰ੍ਹਾਂ ਦੀ ਹਮਦਰਦੀ ਹੁੰਦੀ ਹੈ। ਫਿਲਮ ਵਿਚ ਇਕ ਕਿਰਦਾਰ ਅਜਿਹਾ ਹੈ ਜੋ ਕਿ  ਸਭ ਦਾ ਦਿਲ ਜਿੱਤ ਲੈਂਦਾ ਹੈ ਅਤੇ ਉਹ ਹੈ ਸੋਹਮ ਮਜੂਮਦਾਰ, ਜੋ ਕਿ ਸ਼ਿਵਾ ਦਾ ਕਿਰਦਾਰ ਨਿਭਾ ਰਹੇ ਹਨ। ਸ਼ਾਹਿਦ ਦੀ ਇਹ ਫਿਲਮ 'ਅਰਜੁਨ ਰੈੱਡੀ ਦੀ ਰੀਮੇਕ ਜਰੂਰ ਹੈ ਪਰ ਇਹ ਪਿਆਰ ਵਿਚ ਪਾਗਲਪਨ ਅਤੇ ਖ਼ਤਰਨਾਕ ਹਾਲਤ ਨੂੰ ਵੀ ਦਰਸ਼ਾਉਦਾ ਹੈ।