ਕ੍ਰਿਕਟ ਵਿਸ਼ਵ ਕੱਪ 2023 : ICC ਵਿਸ਼ਵ ਕੱਪ 2023 ਦੇ ਬ੍ਰਾਂਡ ਅੰਬੈਸਡਰ ਨਿਯੁਕਤ ਹੋਏ ਕਿੰਗਖਾਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ WC ਟਰਾਫੀ ਦੇ ਨਾਲ ਸ਼ਾਹਰੁਖ ਦੀ ਤਸਵੀਰ ਪੋਸਟ ਕੀਤੀ ਸੀ

photo

 

ਚੰਡੀਗੜ੍ਹ (ਮੁਸਕਾਨ ਢਿੱਲੋਂ):ਆਖ਼ਰਕਾਰ ਕ੍ਰਿਕਟ ਪ੍ਰੇਮੀਆਂ ਦੇ ਇੰਤਜ਼ਾਰ ਦੀ ਘੜੀ ਹੁਣ ਖਤਮ ਹੋਣ ਵਾਲੀ  ਹੈ। 2023 ਕ੍ਰਿਕਟ ਵਿਸ਼ਵ ਕੱਪ ਸਿਰਫ਼ ਕੁਝ ਮਹੀਨੇ ਦੂਰ ਹੈ। ਆਈਸੀਸੀ (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਨੇ 2023 ਵਿਸ਼ਵ ਕੱਪ ਦਾ ਪ੍ਰੋਮੋ ਲਾਂਚ ਕੀਤਾ ਹੈ। ਪ੍ਰੋਮੋ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਬਾਲੀਵੁੱਡ ਦੇ ਮੇਗਾਸ੍ਟਾਰ  ਸ਼ਾਹਰੁਖ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਭਾਰਤੀ ਟੀਮ ਦੇ ਮੌਜੂਦਾ ਨੌਜਵਾਨ ਸਟਾਰ ਖਿਡਾਰੀ ਸ਼ੁਭਮਨ ਗਿੱਲ ਦਾ ਨਾਂ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ, ਜੋਂਟੀ ਰੋਡਸ ਅਤੇ ਮੁਥੱਈਆ ਮੁਰਲੀਧਰਨ ਦੇ ਨਾਂ ਵੀ ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ICC ਨੇ ਕਿੰਗਖਾਨ ਸ਼ਾਹਰੁਖ ਖਾਨ ਨੂੰ ਵਿਸ਼ਵ ਕੱਪ 2023 ਦਾ ਬ੍ਰਾਂਡ ਅੰਬੈਸਡਰ ਵੀ ਘੋਸ਼ਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਉਹ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਦਾ ਚਿਹਰਾ ਹਨ। 

ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ WC ਟਰਾਫੀ ਦੇ ਨਾਲ ਸ਼ਾਹਰੁਖ ਦੀ ਤਸਵੀਰ ਪੋਸਟ ਕੀਤੀ ਸੀ। ICC ਨੇ ਪੋਸਟ 'ਤੇ ਕੈਪਸ਼ਨ ਦਿੱਤਾ "ਕਿੰਗ ਖਾਨ ਅਤੇ CWC ਟਰਾਫੀ... ਇਹ ਲਗਭਗ ਇੱਥੇ ਹੈ..."

ਦੱਸ ਦਈਏ ਕਿ ਕਿੰਗ ਖਾਨ ਦਾ ਨਾਂ ਕ੍ਰਿਕੇਟ ਜਗਤ ਦੇ ਨਾਲ ਆਈਪੀਐਲ ਫਰੈਂਚਾਈਜ਼ੀ, ਕੋਲਕਾਤਾ ਨਾਈਟ ਰਾਈਡਰਜ਼ ਕਰਨ ਜੁੜਿਆ ਹੋਇਆ ਹੈ।ਵੀਡੀਓ ਵਿੱਚ 2019 ਵਿਸ਼ਵ ਕੱਪ ਜੇਤੂ ਕਪਤਾਨ ਇਓਨ ਮੋਰਗਨ ਦੇ ਨਾਲ-ਨਾਲ ਦਿਨੇਸ਼ ਕਾਰਤਿਕ, ਜੌਂਟੀ ਰੋਡਜ਼, ਮੁਥੱਈਆ ਮੁਰਲੀਧਰਨ, ਸ਼ੁਬਮਨ ਗਿੱਲ ਅਤੇ ਇੱਥੋਂ ਤੱਕ ਕਿ ਜੇਮਿਮਾਹ ਰੌਡਰਿਗਜ਼ ਨੂੰ ਵੀ ਦਿਖਾਇਆ ਗਿਆ ਹੈ।

ਆਈਸੀਸੀ ਵੱਲੋਂ ਵਿਸ਼ਵ ਕੱਪ 2023 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। 2023 ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ, 2023 ਤੱਕ ਆਯੋਜਿਤ ਕੀਤਾ ਜਾਵੇਗਾ। ਭਾਰਤ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਅਤੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 15 ਅਕਤੂਬਰ ਨੂੰ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 'ਚ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ ।46 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ 10 ਟੀਮਾਂ ਹਿੱਸਾ ਲੈਣਗੀਆਂ ਜੋ 10 ਸ਼ਹਿਰਾਂ ਵਿੱਚ ਹੋਵੇਗਾ। ਇਸ ਤੋਂ ਪਹਿਲਾ ਭਾਰਤ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੇ ਮਿਲ ਕੇ 2011 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਪਹਿਲੀ ਵਾਰ ਭਾਰਤ ਇਕੱਲੇ ਇਸ ਮੈਗਾ ਈਵੈਂਟ ਦਾ ਆਯੋਜਨ ਕਰ ਰਿਹਾ ਹੈ।