ਸੋਨੂੰ ਸੂਦ ਨੇ ਕਿਸਾਨ ਭਰਾ ਲਈ ਖਰੀਦੀ ਮੱਝ, ਕਿਹਾ 'ਦੁੱਧ ਦਾ ਗਿਲਾਸ ਜ਼ਰੂਰ ਪੀ ਕੇ ਜਾਵਾਂਗਾ'

ਏਜੰਸੀ

ਮਨੋਰੰਜਨ, ਬਾਲੀਵੁੱਡ

ਸੋਨੂੰ ਸੂਦ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਤਾਲਾਬੰਦੀ ਵਿਚ ਮਜ਼ਦੂਰਾਂ ਦੀ ਹਾਲਤ ਤੇ ਇਕ ਕਿਤਾਬ ਲਿਖ ਰਹੇ ਹਨ ਜੋ ਜਲਦ ਹੀ ਰਿਲੀਜ਼ ਕੀਤੀ ਜਾਵੇਗੀ।

Sonu Sood

ਨਵੀਂ ਦਿੱਲੀ - ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਜੋ ਕਿ ਤਾਲਾਬੰਦੀ ਵਿਚ ਲੋਕਾਂ ਦੀ ਮਦਦ ਕਰਕੇ ਮਸੀਹਾ ਬਣ ਗਿਆ ਹੈ ਤਿ ਹਣ ਉਹ ਆਪਣੇ ਪੂਰੇ ਵਿਹਲੇ ਸਮੇਂ ਵਿਚ ਵੀ ਲੋਕਾਂ ਦੀ ਮਦਦ ਕਰਨ ਵਿਚ ਜੁਟੇ ਹੁੰਦੇ ਹਨ। ਸੋਨੂੰ ਦੇਸ਼-ਵਿਦੇਸ਼ ਵਿਚ ਮੌਜੂਦ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਜਾਰੀ ਰੱਖ ਰਹੇ ਹਨ। ਹਾਲ ਹੀ ਵਿਚ ਸੋਨੂੰ ਸੂਦ ਨੇ ਬਿਹਾਰ ਦੇ ਇੱਕ ਵਿਅਕਤੀ ਲਈ ਇੱਕ ਮੱਝ ਖਰੀਦੀ ਹੈ, ਜਿਸਦਾ ਜ਼ਿਕਰ ਉਸਨੇ ਆਪਣੇ ਟਵਿੱਟਰ ਹੈਂਡਲ ਤੇ ਟਵੀਟ ਕਰਕੇ ਕੀਤਾ ਹੈ।

ਦਰਅਸਲ, ਇੱਕ ਟਵਿੱਟਰ ਯੂਜ਼ਰ ਨੇ ਟਵੀਟ ਕੀਤਾ ਕਿ ''ਚੰਪਾਰਨ ਦੇ ਭੋਲਾ ਨੇ ਹੜ੍ਹ ਵਿਚ ਆਪਣੇ ਪੁੱਤਰ ਅਤੇ ਆਪਣੀ ਮੱਝ ਨੂੰ ਗੁਆ ਦਿੱਤਾ, ਜੋ ਉਸਦੀ ਆਮਦਨੀ ਦਾ ਇਕੋ ਇਕ ਸਰੋਤ ਸੀ। ਸੋਨੂ ਸੂਦ ਅਤੇ ਨੀਤੀ ਗੋਇਲ ਤੋਂ ਇਲਾਵਾ ਕੋਈ ਵੀ ਇਸ ਨੁਕਸਾਨ ਨੂੰ ਪੂਰਾ ਨਹੀਂ ਕਰ ਸਕਦਾ। ਉਸਨੂੰ ਇੱਕ ਮੱਝ ਮੁਹੱਈਆ ਕਰਵਾਓ ਤਾਂ ਜੋ ਉਹ ਆਪਣੀ ਜ਼ਿੰਦਗੀ ਜੀਉਣ ਲਈ ਕੁਝ ਪੈਸਾ ਕਮਾ ਸਕੇ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ।''

ਇਸ ਟਵੀਟ ਨੂੰ ਸੋਨੂੰ ਸੂਦ ਨੇ ਰੀਟਵੀਟ ਕੀਤਾ ਅਤੇ ਲਿਖਿਆ ਕਿ, "ਮੈਂ ਐਨਾ ਉਤਸ਼ਾਹਿਤ ਤਾਂ ਉਦੋਂ ਵੀ ਨਹੀਂ ਹੋਇਆ ਸੀ ਜਦੋਂ ਮੈਂ ਪਹਿਲੀ ਕਾਰ ਖਰੀਦੀ ਸੀ ਅੱਜ ਇਹ ਮੱਝ ਖਰੀਦਣ ਤੇ ਮੈਂ ਬਹੁਤ ਉਤਸ਼ਾਹਿਤ ਹਾਂ। ਜਦੋਂ ਮੈਂ ਬਿਹਾਰ ਆਵਾਂਗਾ, ਤਾਂ ਮੈਂ ਇਕ ਗਿਲਾਸ ਤਾਜ਼ਾ ਮੱਝ ਦਾ ਦੁੱਧ ਪੀਵਾਂਗਾ।" ਸੋਨੂੰ ਸੂਦ ਦੇ ਇਸ ਅੰਦਾਜ਼ ਲਈ ਕਈ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਸ ਦੀ ਪ੍ਰਸ਼ੰਸਾ ਕੀਤੀ ਹੈ। ਦੱਸ ਦਈਏ ਕਿ ਸੋਨੂੰ ਸੂਦ ਨੇ ਹਾਲ ਹੀ ਕੁੱਝ ਅੰਕੜੇ ਸ਼ੇਅਰ ਕੀਤੇ ਸਨ ਜਿਸ ਵਿਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਰੋਜ਼ਾਨਾ ਕਿੰਨੇ ਮੈਸਜ ਮਦਦ ਲਈ ਆਉਂਦੇ ਹਨ। 

ਸੋਨੂੰ ਸੂਦ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਤਾਲਾਬੰਦੀ ਵਿਚ ਮਜ਼ਦੂਰਾਂ ਦੀ ਹਾਲਤ ਤੇ ਇਕ ਕਿਤਾਬ ਲਿਖ ਰਹੇ ਹਨ ਜੋ ਜਲਦ ਹੀ ਰਿਲੀਜ਼ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸ਼ਾਇਦ ਲੋਕ ਆਪਣੇ ਪਿਛਲੇ ਦੌਰ ਨੂੰ ਪੜ੍ਹਨਾ ਪਸੰਦ ਕਰਨ।