ਚੰਡੀਗੜ੍ਹ: ਅਰੁਣ ਗੁਪਤਾ ਨੇ ਟਵਿੱਟਰ ‘ਤੇ ਚਲਾਈ ਸਲਮਾਨ ਖ਼ਾਨ ਤੇ Being Human ਖਿਲਾਫ਼ ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸਲਮਾਨ ਖਾਨ ਨੂੰ 9 ਅਗਸਤ ਨੂੰ ਆਰਬਿਟਰੇਸ਼ਨ ਨੋਟਿਸ ਭੇਜਿਆ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ

File Photo

 

ਚੰਡੀਗੜ੍ਹ : ਚੰਡੀਗੜ੍ਹ ਦੇ ਇੱਕ ਕਾਰੋਬਾਰੀ ਨੇ ਸਲਮਾਨ ਖਾਨ, ਉਸ ਦੀ ਭੈਣ ਅਤੇ ਉਸ ਦੀ ਕੰਪਨੀ ਬੀਇੰਗ ਹਿਊਮਨ ਖਿਲਾਫ਼ ਇੱਕ ਧੋਖਾਧੜੀ ਦੇ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸਲਮਾਨ, ਉਸ ਦੀ ਭੈਣ ਅਤੇ ਉਸ ਦੀ ਕੰਪਨੀ ਦੇ ਅਧਿਕਾਰੀਆਂ ਨੂੰ ਸੰਮਨ ਭੇਜਿਆ ਸੀ, ਪਰ ਹੁਣ ਤੱਕ ਕੋਈ ਤਸੱਲੀਬਖਸ਼ ਕਾਰਵਾਈ ਨਾ ਕਰਨ ਤੇ ਅਰੁਣ ਗੁਪਤਾ ਨੇ ਆਪਣੇ ਵਕੀਲ ਦਿਵਾਂਸ਼ੂ ਜੈਨ ਦੁਆਰਾ ਇੱਕ ਆਰਬਿਟ੍ਰੇਟ ਨਿਯੁਕਤ ਕਰਨ ਲਈ ਨੋਟਿਸ ਜਾਰੀ ਕੀਤਾ ਹੈ। 

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸਲਮਾਨ ਖਾਨ ਨੂੰ 9 ਅਗਸਤ ਨੂੰ ਆਰਬਿਟਰੇਸ਼ਨ ਨੋਟਿਸ ਭੇਜਿਆ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਸਲਮਾਨ ਖਾਨ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਵੀ ਵਿਚਾਰ ਅਧੀਨ ਹੈ। ਇਸ ਦੇ ਸੰਬੰਧ ਵਿਚ, ਅਰੁਣ ਗੁਪਤਾ ਨੇ ਸਲਮਾਨ ਖਾਨ ਦੁਆਰਾ ਕੀਤੇ ਧੋਖਾਧੜੀ ਦੇ ਮਾਮਲੇ ਬਾਰੇ ਟਵਿੱਟਰ ਉੱਤੇ ਸਲਮਾਨ ਖਾਨ ਅਤੇ ਬੀਇੰਗ ਹਿਊਮਨ ਖਿਲਾਫ ਇੱਕ ਵਿਲੱਖਣ Beingunhuman  ਮੁਹਿੰਮ ਚਲਾਈ ਹੈ।

 

ਅਰੁਣ ਗੁਪਤਾ ਨੇ ਕਿਹਾ ਕਿ ਮੈਂ ਦੂਜਿਆ ਨੂੰ ਵੀ ਠੱਗੀ ਤੋਂ ਬਚਾਉਣਾ ਚਾਹੁੰਦਾ ਹਾਂ, ਇਸ ਲਈ ਟਵਿੱਟਰ ਦੇ ਜਰੀਏ ਮੈਂ ਪੂਰੀ ਫਿਲਮ ਇੰਡਸਟਰੀ ਅਤੇ ਆਮ ਜਨਤਾ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਦਵਾਂਗਾ। ਅਰੁਣ ਗੁਪਤਾ ਨੇ ਕਿਹਾ ਕਿ ਮੈਂ ਆਖ਼ਰੀ ਸਾਹ ਤੱਕ ਲੜਦਾ ਰਹਾਂਗਾ, ਜਦੋਂ ਤੱਕ ਮੈਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਅਰੁਣ ਗੁਪਤਾ ਨੇ ਕਿਹਾ ਕਿ ਸਲਮਾਨ ਨੇ ਉਸ ਨੂੰ ਆਪਣੇ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਸੈੱਟ 'ਤੇ ਬੁਲਾਇਆ ਸੀ। ਉੱਥੇ ਉਸ ਨੇ ਅਰੁਣ ਨੂੰ ਭਰੋਸਾ ਦਿੱਤਾ ਸੀ ਕਿ ਉਹ ਸ਼ੋਅਰੂਮ ਖੁੱਲ੍ਹਣ ਤੋਂ ਬਾਅਦ ਉਸ ਦੀ ਹਰ ਸੰਭਵ ਮਦਦ ਕਰੇਗਾ।

ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਵੀ ਇੱਕ ਸ਼ੋਅਰੂਮ ਖੋਲ੍ਹਣ ਦੀ ਗੱਲ ਹੋਈ ਸੀ। ਅਰੁਣ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਲਮਾਨ ਖਾਨ ਦੀਆਂ ਤਸਵੀਰਾਂ ਵੀ ਦਿਖਾਈਆਂ। ਸਲਮਾਨ ਨੇ ਖੁਦ ਅਰੁਣ ਦੇ ਸ਼ੋਅਰੂਮ ਨੂੰ 2018 ਵਿਚ ਖੋਲ੍ਹਣ ਲਈ ਆਉਣਾ ਸੀ ਪਰ ਆਪਣੇ ਰੁਝੇਵਿਆਂ ਕਾਰਨ ਉਸ ਨੇ ਅਪਣੇ ਜੀਜੇ ਆਯੂਸ਼ ਸ਼ਰਮਾ ਨੂੰ ਭੇਜਿਆ ਸੀ। ਇਨ੍ਹਾਂ ਸਮੱਸਿਆਵਾਂ ਨਾਲ ਦੋ -ਚਾਰ ਸਮੱਸਿਆਵਾਂ ਹੋਣ ਤੋਂ ਬਾਅਦ ਅਰੁਣ ਨੇ ਚੰਡੀਗੜ੍ਹ ਪੁਲਿਸ ਨੂੰ ਸਲਮਾਨ, ਅਲਵੀਰਾ ਅਤੇ ਉਨ੍ਹਾਂ ਦੀ ਕੰਪਨੀ ਬਾਰੇ ਸ਼ਿਕਾਇਤ ਕੀਤੀ।

Arun Gupta

ਉਹ ਚਾਹੁੰਦੇ ਹਨ ਕਿ ਪੁਲਿਸ ਇਸ ਮਾਮਲੇ ਵਿਚ ਕਾਰਵਾਈ ਕਰੇ ਜਾਂ ਆਰਬਿਟਰ ਨਿਯੁਕਤ ਕਰੇ। ਦੱਸ ਦਈਏ ਕਿ 2007 ਵਿਚ ਸਲਮਾਨ ਖਾਨ ਨੇ ਬੀਇੰਗ ਹਿਊਮਨ ਨਾਮਕ ਇੱਕ ਚੈਰਿਟੀ ਫਾਊਂਡੇਸ਼ਨ ਸ਼ੁਰੂ ਕੀਤਾ ਸੀ। ਇਸ ਦੀ ਸਹਾਇਤਾ ਨਾਲ, ਹੇਠਲੇ ਆਰਥਿਕ ਵਰਗ ਤੋਂ ਆਉਣ ਵਾਲੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਇਹ ਫਾਊਂਡੇਸ਼ਨ ਦਾਨ ਦੀ ਬਜਾਏ ਆਪਣੀ ਕੰਪਨੀ ਦਾ ਸਮਾਨ ਵੇਚ ਕੇ ਆਪਣੇ ਖਰਚੇ ਪੂਰੇ ਕਰਦੀ ਹੈ।ਬੀਇੰਗ ਹਿਊਮਨ ਗਹਿਣਿਆਂ ਦੀ ਸ਼ੁਰੂਆਤ ਸਲਮਾਨ ਖਾਨ ਨੇ 2016 ਵਿਚ ਕੀਤੀ ਸੀ ਪਰ ਹੁਣ ਗਹਿਣਿਆਂ ਦਾ ਕਾਰੋਬਾਰ 1.5-2 ਸਾਲਾਂ ਤੋਂ ਬੰਦ ਹੈ ਅਤੇ ਨਾ ਹੀ ਇਹ ਦੁਬਾਰਾ ਚੱਲਣ ਦੀ ਸੰਭਾਵਨਾ ਹੈ।