Ankit Kalra death News: ਮਸ਼ਹੂਰ ਇਨਫਲੂਐਂਸਰ ਦੇ ਪਤੀ ਦੀ 29 ਸਾਲ ਦੀ ਉਮਰ ਵਿਚ ਹੋਈ ਮੌਤ
Ankit Kalra death News: ਇਹ ਜੋੜੀ ਆਪਣੀ ਇੰਸਟਾਗ੍ਰਾਮ 'ਤੇ ਆਪਣੀ ਮਜ਼ਾਕੀਆ ਜੋੜੀ ਦੀਆਂ ਰੀਲਾਂ ਲਈ ਮਸ਼ਹੂਰ ਸੀ
Famous Influencers Insha Ghai's husband Ankit Kalra passed away: ਮਸ਼ਹੂਰ ਇਨਫਲੂਐਂਸਰ ਇੰਸ਼ਾ ਘਈ ਕਾਲੜਾ ਦੇ ਪਤੀ ਅੰਕਿਤ ਕਾਲੜਾ ਦਾ ਦਿਹਾਂਤ ਹੋ ਗਿਆ ਹੈ। ਇਹ ਜੋੜੀ ਆਪਣੀ ਇੰਸਟਾਗ੍ਰਾਮ 'ਤੇ ਆਪਣੀ ਮਜ਼ਾਕੀਆ ਜੋੜੀ ਦੀਆਂ ਰੀਲਾਂ ਲਈ ਮਸ਼ਹੂਰ ਸੀ। ਫਰਵਰੀ 2023 'ਚ ਇਸ ਜੋੜੇ ਦਾ ਵਿਆਹ ਹੋਇਆ ਅਤੇ ਕਰੀਬ ਡੇਢ ਸਾਲ ਬਾਅਦ ਉਨ੍ਹਾਂ ਦੀ ਦੁਨੀਆ ਬਿਖ਼ਰ ਗਈ।
ਅੰਕਿਤ ਕਾਲੜਾ ਦਾ 19 ਅਗਸਤ 2024 ਨੂੰ ਦਿਹਾਂਤ ਹੋ ਗਿਆ ਅਤੇ ਇੰਸ਼ਾ ਦਾ ਹੈਰਾਨ ਕਰਨ ਵਾਲਾ ਨੋਟ ਉਸ ਦੇ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਤੋੜ ਰਿਹਾ ਹੈ। 20 ਅਗਸਤ, 2024 ਨੂੰ, ਰੱਖੜੀ ਤੋਂ ਠੀਕ ਇੱਕ ਦਿਨ ਬਾਅਦ, ਇੰਸ਼ਾ ਘਈ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪਤੀ ਅੰਕਿਤ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਉਸ ਦੇ ਪ੍ਰਸ਼ੰਸਕਾਂ ਨੂੰ ਅੰਕਿਤ ਕਾਲੜਾ ਦੀ ਅਚਾਨਕ ਮੌਤ ਬਾਰੇ ਸੂਚਿਤ ਕੀਤਾ। ਫੈਨਸ ਇਸ ਗੱਲ ਦੇ ਯਕੀਨ ਨਹੀਂ ਕਰ ਪਾ ਰਹੇ ਕਿ ਅੰਕਿਤ ਕਾਲੜਾ ਦਾ ਦਿਹਾਂਤ ਹੋ ਗਿਆ ਹੈ।