ਅਰਮਾਨ ਕੋਹਲੀ ਗ੍ਰਿਫ਼ਤਾਰ, ਸ਼ਰਾਬ ਦੀਆਂ 41 ਬੋਤਲਾਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕੁਝ ਹੀ ਸਮੇਂ ਪਹਿਲਾਂ ਪ੍ਰੇਮਿਕਾ ਨੀਰੂ ਰੰਧਾਵਾ ਦੇ ਨਾਲ ਮਾਰ ਕੁੱਟ......

Armaan Kohli

ਨਵੀਂ ਦਿੱਲੀ (ਭਾਸ਼ਾ): ਕੁਝ ਹੀ ਸਮੇਂ ਪਹਿਲਾਂ ਪ੍ਰੇਮਿਕਾ ਨੀਰੂ ਰੰਧਾਵਾ ਦੇ ਨਾਲ ਮਾਰ ਕੁੱਟ ਦੇ ਵਿਵਾਦ ਵਿਚ ਫਸੇ ਅਦਾਕਾਰ ਅਰਮਾਨ ਕੋਹਲੀ ਹੁਣ ਇਕ ਨਵੇਂ ਵਿਵਾਦ ਵਿਚ ਫੱਸਦੇ ਹੋਏ ਨਜ਼ਰ ਆ ਰਹੇ ਹਨ। ਤਾਜ਼ਾ ਰਿਪੋਰਟਸ ਦੇ ਮੁਤਾਬਕ ਉਨ੍ਹਾਂ ਉਤੇ ਵਿਦੇਸ਼ੀ ਬਰਾਂਡ ਦੀ ਸ਼ਰਾਬ ਦੀਆਂ ਬੋਤਲਾਂ ਰੱਖਣ ਦਾ ਇਲਜ਼ਾਮ ਲੱਗਿਆ ਹੈ। ਅਰਮਾਨ ਦੇ ਕੋਲ ਤੋਂ ਸ਼ਰਾਬ ਦੀਆਂ 41 ਬੋਤਲਾਂ ਬਰਾਮਦ ਹੋਈਆਂ ਹਨ। ਅਰਮਾਨ ਉਤੇ The Bombay Prohibition Act , 1949 ਦੀ ਧਾਰਾ 63  (E) ਦੇ ਤਹਿਤ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ੀ ਸ਼ਰਾਬ ਰੱਖਣ ਦਾ ਇਲਜ਼ਾਮ ਹੈ।

ਰਿਪੋਰਟ ਦੇ ਅਨੁਸਾਰ ਅਰਮਾਨ ਨੂੰ ਪੁਲਿਸ ਦੁਆਰਾ ਹਿਰਾਸਤ ਵਿਚ ਲੈ ਲਿਆ ਗਿਆ ਹੈ। ਕਨੂੰਨ ਦੇ ਮੁਤਾਬਕ ਦੇਸ਼ ਦਾ ਕੋਈ ਵੀ ਸ਼ਖਸ ਮਹੀਨੇ ਭਰ ਲਈ ਸ਼ਰਾਬ ਦੀਆਂ ਕੇਵਲ 12 ਬੋਤਲਾਂ ਹੀ ਅਪਣੇ ਕੋਲ ਰੱਖ ਸਕਦਾ ਹੈ ਅਤੇ ਨਾਲ ਹੀ ਕਿਸੇ ਨੂੰ ਵੀ ਇਕ ਸਮੇਂ ਉਤੇ ਵਿਦੇਸ਼ ਤੋਂ ਸ਼ਰਾਬ ਦੀਆਂ ਸਿਰਫ਼ ਦੋ ਬੋਤਲਾਂ ਹੀ ਨਾਲ ਲੈ ਕੇ ਆਉਣ ਦੀ ਅਨੁਮਤੀ ਹੈ। ਦੱਸ ਦਈਏ ਕਿ ਐਕਸਾਇਜ ਡਿਪਾਰਟਮੈਂਟ, ਗਹਨਤਾ ਮਾਮਲੇ ਦੀ ਛਾਣਬੀਣ ਕਰ ਰਿਹਾ ਹੈ।

ਜੇਕਰ ਉਨ੍ਹਾਂ ਉਤੇ ਇਲਜ਼ਾਮ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ 3 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ। ਸਾਲ 2018 ਅਰਮਾਨ ਕੋਹਲੀ ਲਈ ਵਿਵਾਦਾਂ ਨਾਲ ਭਰਿਆ ਰਿਹਾ ਹੈ। ਕੁਝ ਹੀ ਮਹੀਨੇ ਪਹਿਲਾਂ ਹੀ ਉਨ੍ਹਾਂ ਉਤੇ ਅਪਣੀ ਪ੍ਰੇਮਿਕਾ ਦੇ ਨਾਲ ਮਾਰ ਕੁੱਟ ਦਾ ਇਲਜ਼ਾਮ ਵੀ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਅਰਮਾਨ ਉਤੇ FIR ਦਰਜ਼ ਹੋਈ ਸੀ। ਅਰਮਾਨ ਕਈ ਦਿਨਾਂ ਤੱਕ ਫ਼ਰਾਰ ਰਿਹਾ ਤੇ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।