CAA 'ਤੇ ਟਵੀਟ ਕਰਨਾ ਪਰਿਣੀਤੀ ਨੂੰ ਪਿਆ ਭਾਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਹਰਿਆਣਾ ਸਰਕਾਰ ਨੇ ਲਿਆ ਇਹ ਫੈਸਲਾ

File Photo

ਮੁੰਬਈ- ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਲਗਾਤਾਰ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਉਠੇ ਵਿਦਰੋਹ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ ਕਥਿਤ ਪੁਲਸ ਕਾਰਵਾਈ ਨੂੰ ਲੈ ਕੇ ਕਈ ਵੀਡੀਓਜ਼ ਦੇਖਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ। 

 

 

ਹਰਿਆਣਾ ਵਿਚ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦੀ ਬ੍ਰਾਂਡ ਅੰਬੈਸਡਰ ਪਰਿਣੀਤੀ ਚੋਪੜਾ ਦੇ ਟਵੀਟ ਨੇ ਸਿਆਸੀ ਗਲਿਆਰਿਆਂ 'ਚ ਭੂਚਾਲ ਖੜ੍ਹਾ ਕਰ ਦਿੱਤਾ ਹੈ। ਪਰਿਣੀਤੀ ਨੇ ਟਵੀਟ ਕਰਕੇ ਕਿਹਾ ਹੈ, ''ਜੇਕਰ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਤਾਂ ਦੇਸ਼ ਨੂੰ ਲੋਕਤੰਤਰਿਕ ਦੇਸ਼ ਕਹਿਣਾ ਬੰਦ ਕਰ ਦੇਣਾ ਚਾਹੀਦਾ ਹੈ।'' 

ਪਰਿਣੀਤੀ ਚੋਪੜਾ ਦੇ ਟਵੀਟ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨਾਲ ਲੜਦੇ ਹੋਏ ਕਿਹਾ ਕਿ ਉਹ ਹਰਿਆਣਾ ਦੀ ਬ੍ਰਾਂਡ ਅੰਬੈਸਡਰ ਨਹੀਂ ਹੈ। ਅਭਿਨੈ ਦੇ ਸਲਾਹਕਾਰ ਯੋਗੇਂਦਰ ਮਲਿਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਯੋਜੇਂਦਰ ਮਲਿਕ ਨੇ ਕਿਹਾ ਕਿ ਸਾਲ 2015 'ਚ ਕੁਝ ਸਮੇਂ ਲਈ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ। 

ਹੁਣ ਹਰਿਆਣਾ ਦੀ ਬੇਟੀਆਂ ਹੀ ਬ੍ਰਾਂਡ ਅੰਬੈਸਡਰ ਹੋਣਗੀਆਂ। ਹਾਲਾਂਕਿ ਕੋਈ ਇਹ ਨਹੀਂ ਦੱਸ ਰਿਹਾ ਕਿ ਪਰਿਣੀਤੀ ਚੋਪੜਾ ਨੂੰ ਕਦੋਂ ਹਟਾਇਆ ਗਿਆ। ਦੱਸਣਯੋਗ ਹੈ ਕਿ ਪਰਿਣੀਤੀ ਚੋਪੜਾ ਨੂੰ ਖੱਟੜ ਸਰਕਾਰ ਨੇ ਸਾਲ 2015 'ਚ 'ਬੇਟੀ ਬਚਾਓ-ਬੇਟੀ ਪੜਾਓ' ਅਭਿਆਨ ਦੀ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ। 

ਉਦੋ ਅਨਿਲ ਵਿਜ ਨੇ ਪਰਿਣੀਤੀ ਨੂੰ ਨਾਮਿਤ ਕਰਨ ਦਾ ਖੁੱਲ੍ਹਾ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੇ ਵੀ ਇਸ ਵਿਰੋਧ ਕੀਤਾ ਸੀ।