ਮੈਂ ਸਾਰਿਆਂ ਨੂੰ ਸ਼ਾਕਾਹਾਰੀ ਬਣਨ ਦੀ ਕੋਸ਼ਿਸ਼ ਕਰਨ ਲਈ ਉਤਸ਼ਾਹਤ ਕਰਦੀ ਹਾਂ- ਮਾਨੁਸ਼ੀ ਛਿੱਲਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਧਰਤੀ ਦਿਵਸ ਤੇ ਕਹਿ ਰਹੀ ਹੈ 'ਪ੍ਰਿਥਵੀਰਾਜ' ਦੀ ਹੀਰੋਇਨ ਮਾਨੁਸ਼ੀ ਛਿੱਲਰ

Manushi Chhillar

ਚੰਡੀਗੜ੍ਹ: ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਖੂਬਸੂਰਤ ਮਾਨੁਸ਼ੀ ਛਿੱਲਰ ਇਸ ਗੱਲ ਨੂੰ ਉਜਾਗਰ ਕਰਦਿਆਂ ਧਰਤੀ ਦਿਵਸ ਮਨਾ ਰਹੀ ਹੈ ਕਿ  ਸ਼ਾਕਾਹਾਰੀ ਹੋਣਾ ਧਰਤੀ ਨੂੰ ਸਕਾਰਾਤਮਕ ਢੰਗ ਨਾਲ ਕਿਸ ਤਰ੍ਹਾਂ ਪ੍ਰਭਾਵਤ ਕਰਦਾ ਹੈ।

‘ਪ੍ਰਿਥਵੀਰਾਜ’ ਦੀ ਇਸ ਅਦਾਕਾਰਾ ਨੂੰ ਪੀਪਲਜ਼ ਫਾਰ ਦ ਐਥਿਕਲ ਟ੍ਰੀਟਮੈਂਟ ਆਫ਼ ਐਨੀਮਲਜ਼ (ਪੇਟਾ) ਭਾਰਤ ਨੇ ਲੋਕਾਂ ਨੂੰ ਮਾਸ ਖਾਣ ਤੋਂ ਰੋਕਣ ਲਈ ਉਤਸ਼ਾਹਤ ਕੀਤਾ ਹੈ। ਮਾਨੁਸ਼ੀ ਦੇ ਨਾਲ -ਨਾਲ ਪੇਟਾ ਇੱਕ ਰਾਸ਼ਟਰੀ ਮੁਹਿੰਮ ਚਲਾ ਰਿਹਾ ਹੈ। ਇਸ ਦੌਰਾਨ ਸ਼ਾਕਾਹਾਰੀ ਭੋਜਣ ਖਾਣ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਲਈ ਇਕ ਤਸਵੀਰ ਵਿਚ ਮਾਨੁਸ਼ੀ ਦੇ ਸਿਰ 'ਤੇ ਫੁੱਲ ਗੋਭੀ, ਅਸ਼ੈਰਾਗਸ ਅਤੇ ਟਮਾਟਰ ਤੋਂ ਬਣਿਆ ਇਕ ਤਾਜ ਦੇਖਿਆ ਗਿਆ। 

ਪ੍ਰਿਯੰਕਾ ਚੋਪੜਾ ਦੁਆਰਾ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ 17 ਸਾਲ ਬਾਅਦ ਭਾਰਤ ਲਈ ਦੁਬਾਰਾ ਇਹ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਦਾ ਕਹਿਣਾ ਹੈ ਕਿ “ਸ਼ਾਕਾਹਾਰੀ ਹੋਣਾ ਮੇਰਾ ਨਿੱਜੀ ਫੈਸਲਾ ਸੀ, ਜੋ ਮੈਂ ਸਾਲਾਂ ਪਹਿਲਾਂ ਕੀਤਾ ਸੀ। ਮੈਂ ਇਸ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਸੀ ਕਿ ਮੇਰੀ ਸ਼ਾਕਾਹਾਰੀ ਸਮੱਗਰੀ ਤੰਦਰੁਸਤੀ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।

ਉਹਨਾਂ ਕਿਹਾ ਕਿ “ਭੋਜਨ ਇਕ ਵਿਅਕਤੀਗਤ ਚੋਣ ਹੈ ਅਤੇ ਸਾਨੂੰ ਉਹ ਖਾਣਾ ਚਾਹੀਦਾ ਹੈ ਜੋ ਸਾਨੂੰ ਸਭ ਤੋਂ ਚੰਗਾ ਲੱਗਦਾ ਹੈ। ਪਰ ਮੈਂ ਅਤੇ ਪੇਟਾ ਦੇ ਮੇਰੇ ਸਾਥੀ ਹਰ ਕਿਸੇ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਹਾਂ ਕਿ ਘੱਟੋ ਘੱਟ ਧਰਤੀ ਦਿਵਸ ਵਾਲੇ ਦਿਨ ਮਾਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ।

ਜੇ ਲੋਕ ਹਮੇਸ਼ਾ ਲਈ ਮਾਸ ਖਾਣਾ ਛੱਡ ਦੇਣ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਪਸ਼ੂ ਖੇਤੀ ਪ੍ਰਜਨਨ, ਪਾਲਣ-ਪੋਸ਼ਣ ਅਤੇ ਭੋਜਨ ਲਈ ਜਾਨਵਰਾਂ ਦੀ ਕਟਾਈ ਦਾ ਗਲੋਬਲ ਗ੍ਰੀਨਹਾਉਸ ਗੈਸ ਨਿਕਾਸ ਵਿੱਚ ਲਗਭਗ 14.5% ਯੋਗਦਾਨ ਹੈ।

ਕੁਝ ਅਨੁਮਾਨਾਂ ਅਨੁਸਾਰ, ਨਿਕਾਸ ਦੀ ਇਹ ਪ੍ਰਤੀਸ਼ਤਤਾ ਪੂਰੀ ਦੁਨੀਆਂ ਦੀ ਆਵਾਜਾਈ ਪ੍ਰਣਾਲੀ ਦੁਆਰਾ ਕੀਤੇ ਗਏ ਕੁੱਲ ਗ੍ਰੀਨਹਾਉਸ ਗੈਸ ਨਿਕਾਸ ਨਾਲੋਂ ਵਧੇਰੇ ਹੈ। ਇਸ ਤੋਂ ਭਿਆਨਕ ਸਥਿਤੀ ਹੋਰ ਕੀ ਹੋ ਸਕਦੀ ਹੈ ਕਿ ਪਸ਼ੂਆਂ ਦੀ ਖੇਤੀ ਕਰਨ ਲਈ ਪੂਰੇ ਵਿਸ਼ਵ ਦੇ ਪੀਣ ਵਾਲੇ ਪਾਣੀ ਦਾ ਤਿਹਾਈ ਪਾਣੀ ਅਤੇ ਚਾਰਾ ਉਗਾਉਣ ਲਈ ਦੁਨੀਆਂ ਭਰ ਦੀ ਖੇਤੀਬਾੜੀ ਯੋਗ ਜ਼ਮੀਨ ਦੇ ਇਕ ਤਿਆਹੀ ਖੇਤਰ ਦੀ ਖਪਤ ਹੁੰਦੀ ਹੈ। 

ਹਰ ਮਹਾਂਦੀਪ ਪਹਿਲਾਂ ਹੀ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ।  ਲਗਭਗ 200 ਕਰੋੜ ਲੋਕ ਜਲ-ਲਾਲਸਾ ਵਾਲੇ ਦੇਸ਼ਾਂ ਵਿਚ ਰਹਿੰਦੇ ਹਨ ਅਤੇ ਵਿਸ਼ਵ ਵਿਚ ਤਕਰੀਬਨ ਸੱਤਰ ਕਰੋੜ ਲੋਕ ਭੁੱਖੇ ਹੀ ਸੌ ਜਾਂਦੇ ਹਨ!