Rakhi Sawant News: ਰਾਖੀ ਸਾਵੰਤ ਕਰੇਗੀ ਸਰੰਡਰ? ਵੀਡੀਉ ਲੀਕ ਮਾਮਲੇ 'ਚ SC ਤੋਂ ਨਹੀਂ ਮਿਲੀ ਅਗਾਊਂ ਜ਼ਮਾਨਤ
4 ਹਫਤਿਆਂ ਅੰਦਰ ਹੇਠਲੀ ਅਦਾਲਤ ਵਿਚ ਆਤਮ ਸਮਰਪਣ ਕਰਨ ਦੇ ਹੁਕਮ
Rakhi sawant News: ਸੁਪਰੀਮ ਕੋਰਟ ਨੇ ਅਦਾਕਾਰਾ ਰਾਖੀ ਸਾਵੰਤ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਖਾਰਜ ਕਰ ਦਿਤੀ ਹੈ। ਸੁਪਰੀਮ ਕੋਰਟ ਨੇ ਰਾਖੀ ਸਾਵੰਤ ਨੂੰ 4 ਹਫਤਿਆਂ ਦੇ ਅੰਦਰ ਹੇਠਲੀ ਅਦਾਲਤ ਵਿਚ ਆਤਮ ਸਮਰਪਣ ਕਰਨ ਲਈ ਵੀ ਕਿਹਾ ਹੈ। ਰਾਖੀ 'ਤੇ ਅਪਣੇ ਸਾਬਕਾ ਪਤੀ ਆਦਿਲ ਦੁਰਾਨੀ ਦੀ ਅਸ਼ਲੀਲ ਵੀਡੀਉ ਲੀਕ ਕਰਨ ਦਾ ਇਲਜ਼ਾਮ ਹੈ। ਇਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਨੇ ਵੀ ਰਾਖੀ ਸਾਵੰਤ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿਤੀ ਸੀ।
ਆਦਿਲ ਦੁਰਾਨੀ ਨੇ ਰਾਖੀ ਵਿਰੁਧ ਅਸ਼ਲੀਲ ਵੀਡੀਉ ਲੀਕ ਕਰਨ ਲਈ ਐਫਆਈਆਰ ਦਰਜ ਕਰਵਾਈ ਸੀ। ਦੁਰਾਨੀ ਨੇ ਸਾਵੰਤ 'ਤੇ ਇਲਜ਼ਾਮ ਲਾਇਆ ਹੈ ਕਿ ਉਹ ਉਸ ਨੂੰ ਬਦਨਾਮ ਕਰਨ ਲਈ ਵੱਖ-ਵੱਖ ਆਨਲਾਈਨ ਪਲੇਟਫਾਰਮਾਂ 'ਤੇ ਦੋਵਾਂ ਦੇ ਨਿੱਜੀ ਵੀਡੀਉ ਪੋਸਟ ਕਰ ਰਹੀ ਹੈ।
ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਬੰਬੇ ਹਾਈ ਕੋਰਟ ਨੇ ਕਿਹਾ ਸੀ ਕਿ ਅਭਿਨੇਤਰੀ ਵਲੋਂ ਕਥਿਤ ਤੌਰ 'ਤੇ ਪ੍ਰਸਾਰਿਤ ਜਾਂ ਪ੍ਰਕਾਸ਼ਿਤ ਕੀਤੀ ਗਈ ਸਮੱਗਰੀ ਨਾ ਸਿਰਫ ਅਸ਼ਲੀਲ ਹੈ ਬਲਕਿ ਬਹੁਤ ਜਿਨਸੀ ਤੌਰ 'ਤੇ ਸਪੱਸ਼ਟ ਹੈ। ਘਟਨਾ ਦੇ ਤੱਥਾਂ, ਦੋਸ਼ਾਂ ਅਤੇ ਹਾਲਾਤਾਂ 'ਤੇ ਵਿਚਾਰ ਕਰਨ ਤੋਂ ਬਾਅਦ (ਅਦਾਲਤ ਇਸ ਰਾਏ 'ਤੇ ਪਹੁੰਚੀ ਕਿ) ਇਹ ਅਗਾਊਂ ਜ਼ਮਾਨਤ ਦੇਣ ਲਈ ਢੁਕਵਾਂ ਮਾਮਲਾ ਨਹੀਂ ਹੈ।
ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਪਟੀਸ਼ਨ 'ਚ ਸਾਵੰਤ ਨੇ ਕਿਹਾ ਸੀ ਕਿ ਉਸ ਵਿਰੁਧ ਐਫਆਈਆਰ ਉਸ ਨੂੰ ਪਰੇਸ਼ਾਨ ਕਰਨ, ਦਬਾਅ ਬਣਾਉਣ ਅਤੇ ਉਸ ਨੂੰ ਝੂਠੇ ਅਤੇ ਫਰਜ਼ੀ ਕੇਸ 'ਚ ਫਸਾਉਣ ਦੇ ਇਰਾਦੇ ਨਾਲ ਦਰਜ ਕੀਤੀ ਗਈ ਸੀ। ਸਾਵੰਤ ਨੇ ਕਿਹਾ ਸੀ ਕਿ ਐਫਆਈਆਰ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਤੋਂ ਇਲਾਵਾ ਕੁੱਝ ਨਹੀਂ ਹੈ ਅਤੇ ਇਸ ਵਿਚ ਕੋਈ ਯੋਗਤਾ ਨਹੀਂ ਹੈ। ਉਸ ਨੇ ਵਕੀਲ ਅਲੀ ਕਾਸ਼ਿਫ ਖਾਨ ਦੇਸ਼ਮੁਖ ਰਾਹੀਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।
(For more Punjabi news apart from Rakhi sawant gets a big shock from the supreme court, stay tuned to Rozana Spokesman)