ਤਾਪਸੀ ਪੰਨੂ ਨੂੰ ਟ੍ਰੋਲਰ ਨੇ ਦਿਤੀ ਬੈਲਟ ਨਾਲ ਕੁੱਟਣ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪਿਛਲੇ ਹਫਤੇ ਰਿਲੀਜ ਹੋਈ ਅਨੁਰਾਗ ਕਸ਼ਅਪ ਦੀ ਫਿਲਮ ਮਨਮਰਜ਼ੀਆਂ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ। ਫਿਲਮ ਵਿਚ ਕੁੱਝ ਸਿਗਰਟਨੋਸ਼ੀ ਸੀਨ ਸਨ, ਜਿਨ੍ਹਾਂ ਉਤੇ ਸਿੱਖ ਭਾਈਚਾਰੇ ਨੇ...

"Would Hit Taapsee Pannu With A Belt" Says Troll

ਮੁੰਬਈ : ਪਿਛਲੇ ਹਫਤੇ ਰਿਲੀਜ ਹੋਈ ਅਨੁਰਾਗ ਕਸ਼ਅਪ ਦੀ ਫਿਲਮ ਮਨਮਰਜ਼ੀਆਂ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ। ਫਿਲਮ ਵਿਚ ਕੁੱਝ ਸਿਗਰਟਨੋਸ਼ੀ ਸੀਨ ਸਨ, ਜਿਨ੍ਹਾਂ ਉਤੇ ਸਿੱਖ ਭਾਈਚਾਰੇ ਨੇ ਇਤਰਾਜ਼ ਜਤਾਉਂਦੇ ਹੋਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ ਇਲਜ਼ਾਮ ਲਗਾਇਆ। ਬਾਅਦ ਵਿਚ ਇਸ ਸੀਨ ਨੂੰ ਹਟਾ ਦਿਤਾ ਗਿਆ ਪਰ ਟਰੋਲਰਸ ਨੇ ਇਸ ਫਿਲਮ ਪਿੱਛਾ ਨਹੀਂ ਛੱਡਿਆ ਅਤੇ ਫਿਲਮ ਦੀ ਮੁੱਖ ਭੂਮਿਕਾ ਨਿਭਾਅ ਰਹੀ ਤਾਪਸੀ ਪੰਨੂ ਨੂੰ ਲਪੇਟੇ ਵਿਚ ਲੈ ਲਿਆ ਅਤੇ ਫਿਲਮ ਦੇ ਹੋਰ ਕਲਾਕਾਰ ਯਾਨੀ ਅਭੀਸ਼ੇਕ ਬੱਚਨ ਅਤੇ ਵਿਕੀ ਕੌਸ਼ਲ ਨੂੰ ਵੀ ਧਮਕੀਆਂ ਦਿਤੀਆਂ।

ਹੱਦ ਤਾਂ ਤੱਦ ਹੋ ਗਈ ਜਦੋਂ ਇਕ ਟਰੋਲਰ ਨੇ ਸਾਰੀ ਹੱਦਾਂ ਲੰਘਦੇ ਹੋਏ ਤਾਪਸੀ ਪੰਨੂ ਨੂੰ ਬੈਲਟ ਨਾਲ ਕੁੱਟਣ ਦੀ ਧਮਕੀ ਦਿੰਦੇ ਹੋਏ ਬੇਹੱਦ ਗਲਤ ਟਵੀਟ ਕੀਤਾ। ਹਾਲਾਂਕਿ ਬਾਅਦ ਵਿਚ ਉਸ ਟਰੋਲਰ ਨੇ ਅਪਣਾ ਟਵੀਟ ਡਿਲੀਟ ਕਰ ਦਿਤਾ ਪਰ ਖਬਰਾਂ ਦੇ ਮੁਤਾਬਕ, ਇਸ ਟਰੋਲਰ ਨੇ ਟਵੀਟ ਕੀਤਾ, ਕਸਮ ਖਾ ਕੇ ਕਹਿੰਦਾ ਹਾਂ ਕਿ ਜੇਕਰ ਮੈਂ ਤਾਪਸੀ ਦਾ ਪਿਤਾ ਹੁੰਦਾ ਤਾਂ ਮੈਨੂੰ ਬਸ ਇਕ ਬੈਲਟ ਅਤੇ ਇਕ ਜੁੱਤੀ ਦੀ ਜ਼ਰੂਰਤ ਹੁੰਦੀ। ਮਾਰ - ਮਾਰ ਕੇ ਅਦਾਕਾਰਾ ਦਾ ਭੂਤ ਉਸ ਦੇ ਸਿਰ ਤੋਂ ਉਤਾਰ ਦਿੰਦਾ।  

ਤਾਪਸੀ ਦੇ ਦੋਸਤ ਅਤੇ ਅਦਾਕਾਰ ਅਰਜੁਨ ਕਪੂਰ ਅਤੇ ਵਿਕੀ ਕੌਸ਼ਲ ਤੋਂ ਇਹ ਸਹਿਣ ਨਹੀਂ ਹੋਇਆ ਅਤੇ ਉਨ੍ਹਾਂ ਨੇ ਉਸ ਟਰੋਲਰ ਨੂੰ ਅਜਿਹਾ ਜਵਾਬ ਦਿਤਾ ਕਿ ਉਹ ਜ਼ਿੰਦਗੀਭਰ ਯਾਦ ਰੱਖੇਗਾ। ਅਰਜੁਨ ਕਪੂਰ ਨੇ ਲਿਖਿਆ ਕਿ ਕੋਈ ਵੀ ਧਰਮ ਹਿੰਸਾ ਦੀ ਇਜਾਜ਼ਤ ਨਹੀਂ ਦਿੰਦਾ। ਇਸ ਵਿਅਕਤੀ ਨੇ ਜੋ ਕਿਹਾ ਉਸ ਦੀ ਦੁਨੀਆਂ ਵਿਚ ਕੋਈ ਮਾਫੀ ਨਹੀਂ। ਜਿੰਨੀ ਵਾਰ ਮੈਂ ਇਸ ਨੂੰ ਪੜ੍ਹਦਾ ਹਾਂ, ਮੇਰੇ ਅੰਦਰ ਉਹਨਾਂ ਹੀ ਗੁੱਸਾ ਉਬਲਣ ਲੱਗਦਾ ਹੈ। ਕੌਣ ਕਿਸੇ ਵਿਅਕਤੀ ਨੂੰ ਕਿਸੇ ਉਤੇ ਹੱਥ ਚੁੱਕਣ ਦੀ ਇਜਾਜ਼ਤ ਦਿੰਦਾ ਅਤੇ ਫੈਸਲਾ ਲੈਣ ਦੀ ਵੀ ਛੋਟ ਦਿੰਦਾ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਕੀ ਨਹੀਂ ? ਉਥੇ ਹੀ ਵਿਕੀ ਕੌਸ਼ਲ ਨੇ ਵੀ ਉਸ ਟਰੋਲਰ ਨੂੰ ਕਰਾਰਾ ਜਵਾਬ ਦਿਤਾ।

ਦੱਸ ਦਈਏ ਕਿ ਮਨਮਰਜ਼ੀਆਂ ਦੇ ਸਿਗਰਟਨੋਸ਼ੀ ਸੀਨ 'ਤੇ ਵਿਵਾਦ ਹੋਣ ਤੋਂ ਬਾਅਦ ਅਨੁਰਾਗ ਕਸ਼ਅਪ ਨੇ ਉਹ ਸੀਨ ਫਿਲਮ ਤੋਂ ਹਟਾ ਲਿਆ ਸੀ ਅਤੇ ਫਿਰ ਸਿੱਖ ਭਾਈਚਾਰੇ ਤੋਂ ਉਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫੀ ਵੀ ਮੰਗੀ ਸੀ। ਟਵਿਟਰ ਦੇ ਜ਼ਰੀਏ ਮਾਫੀ ਮੰਗਦੇ ਹੋਏ ਕਸ਼ਅਪ ਨੇ ਲਿਖਿਆ ਸੀ ਕਿ ਉਨ੍ਹਾਂ ਦਾ ਮਕਸਦ ਕਿਸੇ ਦੀ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।