ਪਿਤਾ ਦੇ ਕਰਜੇ ਦੇ ਕਾਰਨ ਕੋਰਟ ਕੇਸ 'ਚ ਫਸੀ ਸ਼ਿਲਪਾ ਸ਼ੇੱਟੀ ਅਤੇ ਉਨ੍ਹਾਂ ਦਾ ਪਰਿਵਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪੈਸਿਆਂ ਦੇ ਵਿਵਾਦ ਦੇ ਇਕ ਮਾਮਲੇ ਵਿਚ ਸ਼ਿਲਪਾ ਸ਼ੇੱਟੀ, ਉਨ੍ਹਾਂ ਦੀ ਭੈਣ ਸ਼ਮਿਤਾ ਸ਼ੇੱਟੀ ਅਤੇ ਮਾਂ ਸੁਨੰਦਾ ਸ਼ੇੱਟੀ  ਨੂੰ ਕੋਰਟ ਪਹੁੰਚਣਾ ਪਿਆ। ਇਕ ਆਟੋਮੋਬਾਈਲ ਦੇ...

Shilpa Shetty

ਮੁੰਬਈ : ਪੈਸਿਆਂ ਦੇ ਵਿਵਾਦ ਦੇ ਇਕ ਮਾਮਲੇ ਵਿਚ ਸ਼ਿਲਪਾ ਸ਼ੇੱਟੀ, ਉਨ੍ਹਾਂ ਦੀ ਭੈਣ ਸ਼ਮਿਤਾ ਸ਼ੇੱਟੀ ਅਤੇ ਮਾਂ ਸੁਨੰਦਾ ਸ਼ੇੱਟੀ  ਨੂੰ ਕੋਰਟ ਪਹੁੰਚਣਾ ਪਿਆ। ਇਕ ਆਟੋਮੋਬਾਈਲ ਦੇ ਮਾਲਿਕ ਪਰਹਦ ਆਮਰਾ ਨੇ ਸ਼ਿਕਾਇਤ ਕੀਤੀ ਹੈ ਕਿ ਸ਼ਿਲਪਾ ਦੇ ਸਵਰਗੀ ਪਿਤਾ ਨੇ ਉਨ੍ਹਾਂ ਤੋਂ 21 ਲੱਖ ਰੁਪਏ ਕਰਜ ਲਿਆ ਸੀ। ਇਸ ਕਰਜ ਨੂੰ ਲੈ ਕੇ ਵਿਵਾਦ ਹੈ। ਸ਼ਿਲਪਾ ਸ਼ੇੱਟੀ ਅਤੇ ਉਨ੍ਹਾਂ  ਦੇ ਪਰਿਵਾਰ ਨੇ ਇਸ ਕਰਜ ਦੀ ਗੱਲ ਤੋਂ ਇਨਕਾਰ ਕਰ ਦਿਤਾ ਹੈ ਅਤੇ ਸ਼ੇੱਟੀ ਪਰਿਵਾਰ 29 ਜਨਵਰੀ ਨੂੰ ਕੋਰਟ ਵਿਚ ਪੇਸ਼ ਹੋਵੇਗਾ।  

ਮੀਡੀਆ ਰਿਪੋਰਟਸ ਦੇ ਅਨੁਸਾਰ ਮਾਲਕ ਦੀ ਸ਼ਿਕਾਇਤ ਹੈ ਕਿ ਸਵਰਗੀ ਸੁਰਿੰਦਰ ਸ਼ੇੱਟੀ ਨੇ 2015 ਵਿਚ ਬਿਜ਼ਨਸ ਲਈ 21 ਲੱਖ ਰੁਪਏ ਲਏ ਸਨ। ਜਿਹੜਾ ਕਿ ਵਿਆਜ ਸਮੇਤ 2017 ਵਿਚ ਮੋੜਨਾ ਸੀ। ਮਾਲਕ ਦਾ ਕਹਿਣਾ ਹੈ ਕਿ ਸੁਰਿੰਦਰ ਦੇ ਨਾਲ ਉਨ੍ਹਾਂ ਦਾ ਵਧੀਆ ਰਿਸ਼ਤਾ ਸੀ। ਜੁਲਾਈ 2015 ਵਿਚ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਨੂੰ ਪੈਸੇ ਦਿਤੇ ਸਨ। 

ਰਿਪੋਰਟ ਦੇ ਅਨੁਸਾਰ ਆਮਰਾ ਨੇ ਤਿੰਨ ਕਿਸ਼ਤਾਂ ਵਿਚ ਇਹ ਪੈਸੇ ਦਿਤੇ ਸਨ। ਸਾਰੇ ਪੈਸੇ ਸੁਰਿੰਦਰ ਦੀ ਕੰਪਨੀ ਦੇ ਨਾਮ ਚੈੱਕ ਦੇ ਜ਼ਰਿਏ ਦਿਤੇ ਗਏ ਸਨ। ਆਮਰਾ ਦਾ ਕਹਿਣਾ ਹੈ ਕਿ ਸੁਨੰਦਾ ਅਤੇ ਉਨ੍ਹਾਂ ਦੀ ਬੇਟੀਆਂ ਇਸ ਬਿਜ਼ਨਸ ਵਿਚ ਪਾਰਟਨਰ ਸਨ। ਇਸ ਲਈ ਉਨ੍ਹਾਂ ਨੂੰ ਇਸ ਲੈਣ ਦੇਣ ਦੇ ਬਾਰੇ ਵਿਚ ਪਤਾ ਸੀ ਪਰ 2016 ਵਿਚ ਸੁਰਿੰਦਰ ਦੀ ਮੌਤ ਹੋ ਗਈ  । ਇਸ ਤੋਂ ਬਾਅਦ ਸ਼ੇੱਟੀ ਪਰਿਵਾਰ ਨੇ ਕਰਜ ਲੈਣ ਦੀ ਗੱਲ ਤੋਂ ਇਨਕਾਰ ਕਰ ਦਿਤਾ।