ਫ਼ਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਤਿੰਨ ਮਹੀਨੇ ਦੀ ਸਜ਼ਾ, 7 ਸਾਲ ਪੁਰਾਣੇ ਚੈੱਕ ਬਾਊਂਸ ਮਾਮਲੇ 'ਚ ਹੋਈ ਕਾਰਵਾਈ
ਪਿਛਲੇ 7 ਸਾਲਾਂ ਤੋਂ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ
Film director Ram Gopal Varma sentenced to three months
Film director Ram Gopal Varma sentenced to three months: ਮੁੰਬਈ ਦੀ ਇਕ ਅਦਾਲਤ ਨੇ ਬਾਲੀਵੁੱਡ ਫ਼ਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੂੰ ਚੈੱਕ ਬਾਊਂਸ ਹੋਣ ਦੇ ਮਾਮਲੇ 'ਚ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਉਸ ਦੇ ਨਵੇਂ ਪ੍ਰਾਜੈਕਟ ''ਸਿੰਡੀਕੇਟ'' ਦੇ ਐਲਾਨ ਤੋਂ ਇਕ ਦਿਨ ਪਹਿਲਾਂ ਆਇਆ ਹੈ।
ਅੰਧੇਰੀ ਮੈਜਿਸਟ੍ਰੇਟ ਅਦਾਲਤ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਸੁਣਾਇਆ, ਜਿੱਥੇ ਪਿਛਲੇ 7 ਸਾਲਾਂ ਤੋਂ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਹਾਲਾਂਕਿ ਵਰਮਾ ਫ਼ੈਸਲਾ ਸੁਣਨ ਲਈ ਅਦਾਲਤ 'ਚ ਹਾਜ਼ਰ ਨਹੀਂ ਹੋਏ।
ਮੈਜਿਸਟਰੇਟ ਨੇ ਹੁਕਮ ਦਿੱਤਾ ਕਿ "ਫ਼ੈਸਲੇ ਵਾਲੇ ਦਿਨ ਮੁਲਜ਼ਮ ਗੈਰ-ਹਾਜ਼ਰ ਰਿਹਾ, ਇਸ ਲਈ ਉਸ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕੀਤਾ ਜਾਵੇ ਅਤੇ ਸਬੰਧਤ ਥਾਣੇ ਰਾਹੀਂ ਗ੍ਰਿਫ਼ਤਾਰੀ ਕੀਤੀ ਜਾਵੇ।" ਵਰਮਾ ਨੂੰ ਉਸ ਦੇ ਅਪਰਾਧ ਲਈ ਸਜ਼ਾ ਸੁਣਾਈ ਗਈ ਹੈ, ਜੋ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਅਧੀਨ ਆਉਂਦਾ ਹੈ।