ਅੱਜ ਹੀ ਦੇ ਦਿਨ ਹਸੀਨ ਅਦਾਕਾਰਾ ਮਧੂਬਾਲਾ ਨੇ ਦੁਨੀਆ ਨੂੰ ਕਿਹਾ ਸੀ ਅਲਵਿਦਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਦੀ ਹਸੀਨ ਅਦਾਕਾਰਾ ਮਧੂਬਾਲਾ ਬਹੁਤ ਹੀ ਖੂਬਸੂਰਤ ਸੀ ਅਤੇ ਉਹਨਾਂ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਸੀ।

Photo

ਨਵੀਂ ਦਿੱਲੀ: ਬਾਲੀਵੁੱਡ ਦੀ ਹਸੀਨ ਅਦਾਕਾਰਾ ਮਧੂਬਾਲਾ ਬਹੁਤ ਹੀ ਖੂਬਸੂਰਤ ਸੀ ਅਤੇ ਉਹਨਾਂ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਸੀ। ਮਧੂਬਾਲਾ ਨੇ ਅਪਣੇ ਫਿਲਮੀ ਕੈਰੀਅਰ ਵਿਚ ਕਈ ਹਿੱਟ ਫਿਲਮਾਂ ਕੀਤੀਆਂ ਸਨ।

ਮਧੂਬਾਲਾ ਨੇ ਹਰ ਤਰ੍ਹਾਂ ਦੀਆਂ ਫ਼ਿਲਮਾਂ ਵਿਚ ਅਪਣੀ ਖੂਬਸੂਰਤੀ ਅਤੇ ਅਦਾਕਾਰੀ ਦਾ ਜਲਵਾ ਬਖੇਰਿਆ ਹੈ।

ਫਿਰ ਚਾਹੇ ਉਹ ‘ਮੁਗਲ ਏ ਆਜ਼ਮ’ ਹੋਵੇ ਜਾਂ ਫਿਰ ਕਿਸ਼ੋਰ ਕੁਮਾਰ ਦੀ ਹਾਸਿਆਂ ਭਰੀ ਫਿਲਮ ‘ਚਲਦੀ ਦਾ ਨਾਮ ਗੱਡੀ’। 14 ਫਰਵਰੀ 1933 ਨੂੰ ਜੰਮੀ ਮਧੂਬਾਲਾ ਨੂੰ ਉਹਨਾਂ ਦੀ ਖੂਬਸੂਰਤੀ ਦੇ ਚਲਦਿਆਂ ‘ਵੀਨਸ ਆਫ ਹਿੰਦੀ ਸਿਨੇਮਾ’ ਕਿਹਾ ਗਿਆ।

ਫਿਲਮੀ ਦੁਨੀਆ ਵਿਚ ਮਧੂਬਾਲਾ ਦਾ ਸਫ਼ਰ ਬਹੁਤ ਛੋਟਾ ਰਿਹਾ ਅਤੇ ਉਹਨਾਂ ਨੇ ਸਿਰਫ਼ 36 ਸਾਲ ਦੀ ਉਮਰ ਵਿਚ 23 ਫਰਵਰੀ 1969 ਨੂੰ ਦਮ ਤੋੜ ਦਿੱਤਾ।

ਕਿਹਾ ਜਾਂਦਾ ਹੈ ਕਿ ਮਧੂਬਾਲਾ ਨੂੰ ਬਚਪਨ ਤੋਂ ਹੀ ਦਿਲ ਦੀ ਬਿਮਾਰੀ ਸੀ, ਉਹਨਾਂ ਦੇ ਦਿਲ ਵਿਚ ਇਕ ਛੇਦ ਸੀ ਪਰ ਇਸ ਦਾ ਪਤਾ 1954 ਵਿਚ ਲੱਗਿਆ, ਉਸ ਸਮੇਂ ਇਸ ਦਾ ਕੋਈ ਇਲਾਜ ਨਹੀਂ ਸੀ।

ਮਧੂਬਾਲਾ ਦੀ ਖੂਬਸੂਰਤੀ ਦੇ ਨਾਲ-ਨਾਲ ਉਹਨਾਂ ਦਾ ਦਿਲੀਪ ਕੁਮਾਰ ਨਾਲ ਰਿਸ਼ਤਾ ਵੀ ਕਾਫੀ ਚਰਚਾ ਵਿਚ ਰਿਹਾ। ਪਰ ਉਹ ਇਕ ਨਾ ਹੋ ਸਕੇ। ਇਸ ਪਿੱਛੇ ਕਾਰਨ ਸੀ ਉਹਨਾਂ ਮਧੂਬਾਲਾ ਦੇ ਪਿਤਾ ਦੀ ਇਕ ਸ਼ਰਤ।

ਮਧੂਬਾਲਾ ਦਾ ਵਿਆਹ ਸਿੰਗਰ ਕਿਸ਼ੋਰ ਅਤੇ ਕਾਮੇਡੀਅਨ ਕੁਮਾਰ ਨਾਲ ਹੋਇਆ। ਕਿਸ਼ੋਰ ਕੁਮਾਰ ਫਿਲਮ ਇੰਡਸਟਰੀ ਦੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਕਾਮੇਡੀਅਨ ਵੀ ਸਨ। ਕਿਸ਼ੋਰ ਕੁਮਾਰ ਅਤੇ ਮਧੂਬਾਲਾ ਦਾ ਰਿਸ਼ਤਾ ਵੀ ਜ਼ਿਆਦਾ ਸਮਾਂ ਨਹੀਂ ਚੱਲਿਆ।

ਵਿਆਹ ਤੋਂ 9 ਸਾਲ ਬਾਅਦ ਦੋਵੇਂ ਵੱਖ ਹੋ ਗਏ। ਜ਼ਿੰਦਗੀ ਦੀ ਜੰਗ ਹਾਰਨ ਤੋਂ ਬਾਅਦ ਮਧੂਬਾਲਾ ਅਪਣੇ ਪਿੱਛੇ ਉਲਝੇ ਹੋਏ ਰਿਸ਼ਤਿਆਂ ਦੀ ਡੋਰ ਅਤੇ ਕੁੱਝ ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।