ਦਿੱਗਜ ਮਲਿਆਲਮ ਅਦਾਕਾਰਾ ਕੇ.ਪੀ.ਏ.ਸੀ. ਲਲਿਤਾ ਦਾ ਦਿਹਾਂਤ, 500 ਤੋਂ ਵੱਧ ਫ਼ਿਲਮਾਂ ਵਿਚ ਕਰ ਚੁੱਕੇ ਸਨ ਕੰਮ  

ਏਜੰਸੀ

ਮਨੋਰੰਜਨ, ਬਾਲੀਵੁੱਡ

ਮਹਿਜ਼ 10 ਸਾਲ ਦੀ ਉਮਰ ਵਿੱਚ ਰੱਖਿਆ ਸੀ ਫਿਲਮ ਜਗਤ ਵਿਚ ਪੈਰ, ਸਾਲ 2016 'ਚ ਬਣੇ ਕੇਰਲ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ 

KPAC Lalitha

ਕੇਰਲ : ਕੇਪੀਏਸੀ ਲਲਿਤਾ ਦਾ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਆਪਣੀ ਵਧਦੀ ਉਮਰ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕੇਪੀਏਸੀ ਲਲਿਤਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਲਲਿਤਾ ਨੇ ਮੰਗਲਵਾਰ ਰਾਤ ਨੂੰ ਆਪਣੇ ਘਰ ਆਖ਼ਰੀ ਸਾਹ ਲਿਆ। ਸਿਰਫ਼ ਤਿੰਨ ਦਿਨ ਬਾਅਦ ਹੀ ਲਲਿਤਾ ਨੇ ਆਪਣਾ ਜਨਮ ਦਿਨ ਮਨਾਉਣਾ ਸੀ।

ਕੇਪੀਏਸੀ ਲਲਿਤਾ ਪਿਛਲੇ ਕਈ ਦਹਾਕਿਆਂ ਤੋਂ ਮਨੋਰੰਜਨ ਜਗਤ ਵਿੱਚ ਸਰਗਰਮ ਸਨ ਅਤੇ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ। ਉਨ੍ਹਾਂ ਦਾ ਜਾਣਾ ਮਲਿਆਲਮ ਫਿਲਮ ਇੰਡਸਟਰੀ ਲਈ ਇਕ ਵੱਡਾ ਝਟਕਾ ਹੈ। ਜਦੋਂ ਪਿਨਰਾਈ ਵਿਜਯਨ ਮੁੱਖ ਮੰਤਰੀ ਬਣੇ, ਸਾਲ 2016 ਵਿੱਚ, ਲਲਿਤਾ ਨੂੰ ਕੇਰਲ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਬਣਾਇਆ ਗਿਆ।

ਸਿਰਫ 10 ਸਾਲ ਦੀ ਉਮਰ ਵਿੱਚ, ਕੇਪੀਏਸੀ ਲਲਿਤਾ ਨੇ ਮਨੋਰੰਜਨ ਜਗਤ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਅਤੇ ਬਾਅਦ ਵਿੱਚ ਉਹ ਕੇਰਲਾ ਪੀਪਲਜ਼ ਆਰਟਸ ਕਲੱਬ (ਕੇਪੀਏਸੀ) ਵਿੱਚ ਸ਼ਾਮਲ ਹੋ ਗਈ। ਉਹ ਆਪਣੇ ਕੰਮ ਕਰਕੇ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਮਸ਼ਹੂਰ ਹੋ ਗਈ ਸੀ। ਕੇਰਲਾ ਪੀਪਲਜ਼ ਆਰਟਸ ਕਲੱਬ (ਕੇ.ਪੀ.ਏ.ਸੀ.) ਵਿੱਚ ਕੰਮ ਕਰਦੇ ਹੋਏ ਉਸਨੂੰ 'ਲਲਿਤਾ' ਨਾਮ ਮਿਲਿਆ ਅਤੇ ਫਿਰ ਹੌਲੀ-ਹੌਲੀ ਉਹ ਸਿਨੇਮਾ ਜਗਤ ਵਿੱਚ ਵੀ ਸਰਗਰਮ ਹੋ ਗਈ। ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਨਹੀਂ ਪਤਾ ਕਿ ਲਲਿਤਾ ਦੇ ਨਾਮ ਨਾਲ ਕੇਪੀਏਸੀ ਕਿਉਂ ਜੋੜਿਆ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਉਸ ਸਮੇਂ ਲਲਿਤਾ ਨਾਮ ਦੀਆਂ ਕਈ ਅਭਿਨੇਤਰੀਆਂ ਸਨ, ਜਿਨ੍ਹਾਂ ਨੂੰ ਵੱਖਰਾ ਬਣਾਉਣ ਲਈ ਉਨ੍ਹਾਂ ਦੇ ਨਾਮ ਨਾਲ ਕੇਪੀਏਸੀ ਜੋੜਿਆ ਗਿਆ ਸੀ। ਉਦੋਂ ਤੋਂ ਲਲਿਤਾ ਨੂੰ ਕੇਪੀਏਸੀ ਲਲਿਤਾ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਅਤੇ ਪ੍ਰਸ਼ੰਸਕ ਫਿਰ ਤੋਂ ਉਨ੍ਹਾਂ ਨੂੰ ਇਸ ਨਾਂ ਨਾਲ ਪਛਾਣਨ ਲੱਗੇ। ਲਗਭਗ ਪੰਜ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ, ਕੇਪੀਏਸੀ ਲਲਿਤਾ ਨੇ ਕੁੱਲ 550 ਤੋਂ ਵੱਧ ਫਿਲਮਾਂ ਕੀਤੀਆਂ ਸਨ।

ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1969 ਵਿੱਚ ਰਿਲੀਜ਼ ਹੋਈ ਫਿਲਮ ਕੂਟਕੁਡੁੰਭਮ ਨਾਲ ਕੀਤੀ ਸੀ। ਇਹ ਫਿਲਮ ਕੇਐਸ ਸੇਤੂਮਾਧਵਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਕੇਪੀਏਸੀ ਲਲਿਤਾ ਨੂੰ ਅਜਿਹੀ ਪ੍ਰਸਿੱਧੀ ਮਿਲੀ ਕਿ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਲਲਿਤਾ ਨੇ 2 ਨੈਸ਼ਨਲ ਅਤੇ 4 ਸਟੇਟ ਫਿਲਮ ਅਵਾਰਡ ਜਿੱਤੇ।