Honey Singh Chandigarh Show:ਗਾਇਕ ਹਨੀ ਸਿੰਘ ਦੇ ਚੰਡੀਗੜ੍ਹ ਸ਼ੋਅ ਨੂੰ ਲੈ ਕੇ ਤਿਆਰੀਆਂ ਪੂਰੀਆਂ, ਪੁਲਿਸ ਨੇ ਟ੍ਰੈਫ਼ਿਕ ਐਡਵਾਇਜ਼ਰੀ ਕੀਤੀ ਜਾਰੀ
Honey Singh Chandigarh Show: ਪੰਜਾਬ ਭਾਜਪਾ ਨੇਤਾ ਸੁਭਾਸ਼ ਸ਼ਰਮਾ ਨੇ ਸ਼ਹੀਦੀ ਦਿਹਾੜੇ ਕਰ ਕੇ ਰਾਜਪਾਲ ਤੋਂ ਸ਼ੋਅ ਨੂੰ ਰੱਦ ਕਰਨ ਦੀ ਕੀਤੀ ਮੰਗ
Yo Yo Honey Singh chandigarh Show News in punjabi: ਚੰਡੀਗੜ੍ਹ ਦੇ ਸੈਕਟਰ 25 ਸਥਿਤ ਰੈਲੀ ਗਰਾਊਂਡ 'ਚ ਐਤਵਾਰ ਨੂੰ ਭਾਰਤ ਦੇ ਸਭ ਤੋਂ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਦਾ ਸ਼ੋਅ ਹੈ। ਸ਼ੋਅ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋ ਚੁੱਕਾ ਹੈ ਅਤੇ ਪੰਜਾਬ ਭਾਜਪਾ ਨੇਤਾ ਸੁਭਾਸ਼ ਸ਼ਰਮਾ ਨੇ ਰਾਜਪਾਲ ਤੋਂ ਸ਼ੋਅ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ ਹਨ। ਪੁਲਿਸ ਸੀਸੀਟੀਵੀ ਰਾਹੀਂ ਸ਼ੋਅ ’ਤੇ ਨਜ਼ਰ ਰੱਖੇਗੀ।
ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ 23 ਮਾਰਚ ਸ਼ਹੀਦੀ ਦਿਵਸ ਹੈ ਅਤੇ ਇਸ ਦਿਨ ਸ਼ੋਅ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ 23 ਮਾਰਚ ਨੂੰ ਹੋਣ ਵਾਲਾ ਇਹ ਸ਼ੋਅ ਰੱਦ ਕੀਤਾ ਜਾਵੇ। ਦੂਜੇ ਪਾਸੇ ਸੈਕਟਰ 25 ਵਿੱਚ ਇਸ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬਹੁਤੀਆਂ ਟਿਕਟਾਂ ਵੀ ਵਿਕ ਚੁੱਕੀਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਵੀ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਾਮ 4 ਵਜੇ ਤੋਂ ਬਾਅਦ ਰੂਟ ਡਾਇਵਰਟ ਕੀਤੇ ਜਾਣਗੇ।
ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਸੈਂਟਰਲ ਰੋਡ ਅਤੇ ਸਾਊਥ ਰੋਡ ਤੋਂ ਹੋ ਕੇ ਜਾਓ, ਸੈਕਟਰ-25 ਵਿੱਚ ਸਮਾਗਮ ਵਾਲੀ ਥਾਂ ’ਤੇ ਪਾਰਕਿੰਗ ਦੀ ਸਹੂਲਤ ਨਹੀਂ ਹੋਵੇਗੀ। ਡੀਸੀ ਨੇ ਕਿਹਾ ਕਿ ਸੁਰੱਖਿਆ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਹੀਂ ਹੋਣੀ ਚਾਹੀਦੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਰੈਲੀ ਗਰਾਊਂਡ ਦਾ ਮੁਆਇਨਾ ਕੀਤਾ ਗਿਆ।
ਇਸ ਦੌਰਾਨ ਡੀਐਸਪੀ, ਇੰਸਪੈਕਟਰ ਅਤੇ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੋਅ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਤਾਂ ਜੋ ਹਰ ਗਤੀਵਿਧੀ ਨੂੰ ਕੈਦ ਕੀਤਾ ਜਾ ਸਕੇ। ਇਸ ਤੋਂ ਇਲਾਵਾ ਆਸਪਾਸ ਦੇ ਇਲਾਕਿਆਂ ਵਿਚ ਵੀ ਪੁਲਿਸ ਤਾਇਨਾਤ ਰਹੇਗੀ। ਕਿਉਂਕਿ ਕੁਝ ਦਿਨ ਪਹਿਲਾਂ ਸੈਕਟਰ 25 ਦੇ ਨਾਲ ਲੱਗਦੇ ਏ.ਐਸ.ਆਈ ਦੀ ਲੜਾਈ ਅਤੇ ਕੁੱਟਮਾਰ ਵਿੱਚ ਅੰਕਿਤ ਨਾਮਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।
ਸੈਕਟਰ 25 ਦੇ ਰੈਲੀ ਗਰਾਊਂਡ ਵਿੱਚ ਹਨੀ ਸਿੰਘ ਜਿੱਥੇ ਖੜ੍ਹੇ ਹੋ ਕੇ ਗਾਉਣਗੇ, ਉਸ ਲਈ ਸਟੇਜ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਆਲੇ-ਦੁਆਲੇ ਸਜਾਵਟ ਕੀਤੀ ਜਾ ਰਹੀ ਹੈ। ਬਾਊਂਸਰਾਂ ਦੀ ਟੀਮ ਰੈਲੀ ਮੈਦਾਨ ਵਿੱਚ ਪਹੁੰਚ ਗਈ ਹੈ।