ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਦਾ ਦੇਹਾਂਤ, ਯਮਲਾ ਪਗਲਾ ਦੀਵਾਨਾ ਫਿਲਮ ’ਚ ਵੀ ਕੀਤਾ ਸੀ ਕੰਮ
ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਦਾ ਸ਼ੁੱਕਰਵਾਰ ਸਵੇਰੇ ਦੇਹਾਂਤ ਹੋ ਗਿਆ।
Actor Amit Mistry Passes Away
ਮੁੰਬਈ: ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਦਾ ਸ਼ੁੱਕਰਵਾਰ ਸਵੇਰੇ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਦੇਹਾਂਤ ਦਿਲ ਦਾ ਦੌਰਾ ਯਾਨੀ ਕਾਰਡੀਐਕ ਅਰੈਸਟ ਕਾਰਨ ਹੋਇਆ ਹੈ। ਅਮਿਤ ਮਿਸਤਰੀ ਨੇ ਮੁੰਬਈ ਦੇ ਇਕ ਹਸਪਤਾਲ ਵਿਚ ਆਖਰੀ ਸਾਹ ਲਏ। ਬਾਲੀਵੁੱਡ ਤੋਂ ਇਲਾਵਾ ਉਹਨਾਂ ਨੇ ਕਈ ਗੁਜਰਾਤੀ ਫਿਲਮਾਂ ਵਿਚ ਵੀ ਕੰਮ ਕੀਤਾ।
ਦੱਸ ਦਈਏ ਕਿ ਅਮਿਤ ਮਿਸਤਰੀ ‘ਸ਼ੋਰ ਇਨ ਸਿਟੀ’, ‘ਸਾਤ ਫੇਰੋਂ ਕੀ ਹੇਰਾ ਫੇਰੀ’, ‘ਤੇਨਾਲੀ ਰਮਨ’, ‘ਮੈਡਮ ਸਰ’ ਅਤੇ ਐਮਜ਼ੋਨ ਪ੍ਰਾਈਮ ਦੀ ਸੀਰੀਜ਼ ‘ਬੈਂਡਿਸ਼ ਬੈਂਡਿਟਸ’ ਵਿਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਅਮਿਤ ਮਿਸਤਰੀ ਨੇ ‘ਕਿਆ ਕਹਨਾ’, ‘ਯਮਲਾ ਪਗਲਾ ਦਿਵਾਨਾ’, ‘99’ ਆਦਿ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਉਹਨਾਂ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਜਗਤ ਵਿਚ ਸੋਗ ਦੀ ਲਹਿਰ ਹੈ।