ਇਸ਼ਿਤਾ ਦੱਤਾ ਅਤੇ ਵਤਸਲ ਸ਼ੇਠ ਬਣੇ ਮਾਤਾ-ਪਿਤਾ,ਨੇਟਿਜੈਂਸ ਨੇ ਅਜੈ ਦੇਵਗਨ ਨੂੰ ਇੱਕੋ ਸਮੇਂ 'ਦਾਦਾ ਅਤੇ ਨਾਨਾ' ਬਣਨ ’ਤੇ ਜਾਣੋ ਕਿਉਂ ਦਿਤੀ ਵਧਾਈ
ਆਖ਼ਰ ਇਹਦੇ ਪਿੱਛੇ ਕਿ ਵਜ੍ਹਾ ਹੈ
ਚੰਡੀਗੜ੍ਹ(ਮੁਸਕਾਨ ਢਿੱਲੋਂ):ਹਾਲ ਹੀ ਵਿਚ ਇਸ਼ਿਤਾ ਦੱਤਾ ਅਤੇ ਵਤਸਲ ਸ਼ੇਠ ਨੇ ਆਪਣੇ ਪਹਿਲੇ ਬੱਚੇ, ਇੱਕ ਬੇਬੀ ਬੋਏ ਦਾ ਸਵਾਗਤ ਕੀਤਾ ਹੈ। ਸ਼ੁੱਕਰਵਾਰ ਨੂੰ ਇਸ਼ਿਤਾ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜੋੜੇ ਨੂੰ ਪਹਿਲੀ ਵਾਰ ਜਨਤਕ ਤੌਰ 'ਤੇ ਆਪਣੇ ਬੱਚੇ ਦੇ ਨਾਲ ਦੇਖਿਆ ਗਿਆ। ਵਤਸਲ ਨੇ ਬੱਚੇ ਨੂੰ ਆਪਣੀਆਂ ਬਾਹਾਂ 'ਚ ਲਪੇਟਿਆ ਹੋਇਆ ਸੀ। ਉਨ੍ਹਾਂ ਨੇ ਅੱਜ ਆਪਣੇ ਨਵਜੰਮੇ ਬੇਟੇ ਨਾਲ ਪਹਿਲੀ ਫੋਟੋ ਸਵੀਟ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਸੀ। ਆਪਣੇ ਸਾਂਝੀ ਪੋਸਟ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕਰ ਲਿਖਿਆ, "ਅਸ". ਸਾਨੂੰ ਇੱਕ ਬੱਚੇ ਦੀ ਬਖਸ਼ਿਸ਼ ਹੋਈ ਹੈ। ਪਿਆਰ ਅਤੇ ਸ਼ੁਭਕਾਮਨਾਵਾਂ ਲਈ ਸਭ ਦਾ ਧੰਨਵਾਦ।
ਪ੍ਰਸ਼ੰਸਕਾਂ ਨੇ ਕੰਮੈਂਟ ਸੈਕਸ਼ਨ ਵਿਚ ਜੋੜੀ ਲਈ ਵਧਾਈ ਸੰਦੇਸ਼ ਪੋਸਟ ਕਰਨੇ ਸ਼ੁਰੂ ਕਰ ਦਿੱਤੇ। ਇਸ ਸਭ ਦੇ ਵਿਚਕਾਰ ਹੀ ਕੁਝ ਯੂਜ਼ਰਸ ਦੇ ਕਮੈਂਟਸ ਅੱਗ ਵਾਂਗਾ ਵਾਇਰਲ ਹੋ ਰਹੇ ਜਿਨ੍ਹਾਂ ਵਿਚ ਉਹ ਅਜੈ ਦੇਵਗਨ ਨੂੰ ਇਕੋ ਹੀ ਸਮੇ ਵਿਚ ਦਾਦਾ ਅਤੇ ਨਾਨਾ ਬਣਨ 'ਤੇ ਵਧਾਈ ਦੇ ਰਹੇ ਹਨ। ਆਖ਼ਰ ਇਹਦੇ ਪਿੱਛੇ ਕਿ ਵਜ੍ਹਾ ਹੈ।
ਦਰਅਸਲ,ਵਤਸਲ ਨੇ 2004 ਵਿੱਚ ਟਾਰਜ਼ਨ: ਦਿ ਵੰਡਰ ਕਾਰ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਫਿਲਮ ਵਿੱਚ, ਉਸਨੇ ਅਜੇ ਦੇਵਗਨ ਦੇ ਬੇਟੇ ਦੀ ਭੂਮਿਕਾ ਨਿਭਾਈ ਸੀ।ਇਸ ਲਈ ਨੇਟੀਜ਼ਨ ਪਿਤਾ ਪੁੱਤਰ ਦੀ ਇਸ ਔਨ ਸਕ੍ਰੀਨ ਜੋੜੀ ਨੂੰ ਵਧਾਈਆਂ ਦੇ ਰਹੇ ਹਨਅਤੇ ਅਜੈ ਦੇਵਗਨ ਨੂੰ ਦਾਦਾ ਬਨਣ ਤੇ ਮੁਬਾਰਕਬਾਦ ਦੇ ਰਹੇ ਹਨ।
ਉਸਦੀ ਪਤਨੀ ਇਸ਼ਿਤਾ ਦੱਤਾ ਵੀ ਇੱਕ ਅਦਾਕਾਰਾ ਹੈ ਜਿਸ ਨਾਲ ਉਸਨੇ ਟੀਵੀ ਸ਼ੋਅ, ਰਿਸ਼ਤੋਂ ਕਾ ਸੌਦਾਗਰ - ਬਾਜ਼ੀਗਰ ਲਈ ਸਕ੍ਰੀਨ ਸਪੇਸ ਸਾਂਝੀ ਕੀਤੀ ਸੀ।ਦੱਸ ਦਈਏ ਕਿ ਇਸ਼ਿਤਾ ਨੇ 2015 ਦੀ ਕ੍ਰਾਈਮ ਥ੍ਰਿਲਰ ਦ੍ਰਿਸ਼ਯਮ ਅਤੇ ੨੦੨੨ ਦੀ ਦ੍ਰਿਸ਼ਯਮ 2 ਵਿੱਚ ਅਜੇ ਦੇਵਗਨ ਦੀ ਧੀ ਅੰਜੂ ਸਲਗਾਂਵਕਰ ਦੀ ਭੂਮਿਕਾ ਨਿਭਾਈ ਸੀ. ਇਸ ਲਈ ਯੂਜ਼ਰਸ ਨੇ ਅਜੇ ਨੂੰ 'ਨਾਨਾ' ਅਤੇ ਦਾਦਾ ਬਣਨ 'ਤੇ ਵਧਾਈ ਦਿਤੀ। ਵਤਸਲ ਅਤੇ ਇਸ਼ਿਤਾ ਦੇ ਬੇਟੇ ਦੀ ਖਬਰ ਤੋਂ ਬਾਅਦ ਪ੍ਰਸ਼ੰਸਕਾਂ ਨੇ ਹਿੱਸੇਦਾਰ ਮੀਮ ਬਣਾਏ ਹਨ।