ਸੜਕਾਂ 'ਤੇ ਕਰਤੱਬ ਦਿਖਾਉਣ ਵਾਲੀ ਮਹਿਲਾ ਲਈ ਮਸੀਹਾ ਬਣੇ ਸੋਨੂੰ ਸੂਦ, ਖੋਲ੍ਹ ਦਿੱਤਾ ਮਾਰਸ਼ਲ ਆਰਟਸ ਸਕੂਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਦਰਅਸਲ ਲੌਕਡਾਊਨ ਦੌਰਾਨ ਮੁੰਬਈ ਦੀਆਂ ਸੜਕਾਂ ਉੱਤੇ ਇੱਕ ਬਜ਼ੁਰਗ ਮਹਿਲਾ (Old Woman ) ਹੱਥ ਵਿੱਚ ਲਾਠੀ ਲੈ ਕੇ ਆਪਣਾ ਢਿੱਡ ਪਾਲਣ ਲਈ ਕਰਤੱਵ ਵਿਖਾ ਰਹੀ ਸੀ।

Sonu Sood Keeps His Promise to Pune's 'Warrior Aaji', Opens Martial Arts Training School for Her

ਨਵੀਂ ਦਿੱਲੀ - ਲੋੜਵੰਦਾਂ ਦੀ ਮਦਦ ਕਰ ਕੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਰੀਅਲ ਲਾਈਫ਼ ਹੀਰੋ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੇ ਹਨ। ਲੌਕਡਾਉਨ ਦੌਰਾਨ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ, ਉੱਥੇ ਹੀ ਅੱਜ ਵੀ ਉਹ ਜ਼ਰੂਰਤਮੰਦਾਂ ਦੀ ਮਦਦ ਲਗਾਤਾਰ ਕਰ ਰਹੇ ਹਨ। ਤੇ ਹੁਣ ਇੱਕ ਵਾਰ ਫਿਰ ਸੋਨੂੰ ਸੂਦ ਚਰਚਾ ਵਿਚ ਆਏ ਹੋਏ ਹਨ। ਦਰਅਸਲ ਲੌਕਡਾਊਨ ਦੌਰਾਨ ਮੁੰਬਈ ਦੀਆਂ ਸੜਕਾਂ ਉੱਤੇ ਇੱਕ ਬਜ਼ੁਰਗ ਮਹਿਲਾ (Old Woman ) ਹੱਥ ਵਿੱਚ ਲਾਠੀ ਲੈ ਕੇ ਆਪਣਾ ਢਿੱਡ ਪਾਲਣ ਲਈ ਕਰਤੱਵ ਵਿਖਾ ਰਹੀ ਸੀ।

ਇਸ ਬਜ਼ੁਰਗ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋਈ ਸੀ ਜਦੋਂ ਇਸ ਵੀਡੀਓ ਨੂੰ ਸੋਨੂੰ ਸੂਦ ਨੇ ਵੇਖਿਆ ਤਾਂ ਉਸ ਦੀ ਮਦਦ ਦਾ ਵਾਅਦਾ ਕੀਤਾ ਤੇ ਗਣੇਸ਼ ਚਤੁਰਥੀ ਦੇ ਖਾਸ ਮੌਕੇ ਤੇ ਸੋਨੂ ਸੂਦ ਨੇ ਆਪਣਾ ਵਾਅਦਾ ਪੂਰਾ ਵੀ ਕਰ ਦਿੱਤਾ ਹੈ। ਦਰਅਸਲ, ਅੱਜ ਮਾਨਵ ਮੰਗਲਾਨੀ ਨੇ ਆਪਣੇ ਇੰਸਟਾਗਰਾਮ ਅਕਾਊਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ।

ਇਸ ਪੋਸਟ ਵਿਚ ਇੱਕ ਵੀਡੀਓ ਵਿਚ ਬਜ਼ੁਰਗ ਮਹਿਲਾ ਸੋਨੂੰ ਸੂਦ ਨੂੰ ਧੰਨਵਾਦ ਕਹਿੰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਇਸ ਪੋਸਟ ਦੇ ਕੈਪਸ਼ਨ ਵਿਚ ਦੱਸਿਆ ਗਿਆ ਹੈ ਕਿ ਗਣੇਸ਼ ਚਤੁਰਥੀ ਦੇ ਮੌਕੇ ਉੱਤੇ ਸੋਨੂੰ ਸੂਦ ਨੇ ਵਾਰੀਅਰ ਆਜੀ ਸ਼ਾਂਤਾ ਪਵਾਰ ਲਈ ਮਾਰਸ਼ਲ ਆਰਟਸ ਸਕੂਲ ਖੋਲ੍ਹਿਆ ਹੈ। ਜਿਨ੍ਹਾਂ ਦਾ ਵੀਡੀਓ ਇੰਟਰਨੈੱਟ ਉੱਤੇ ਵਾਇਰਲ ਹੋਇਆ ਸੀ।

ਪ੍ਰਵਾਸੀਆਂ ਲਈ ਬਣੇ ਮਸੀਹੇ ਨੇ ਉਨ੍ਹਾਂ ਦੇ ਲਈ ਇਹ ਸਕੂਲ ਇਸ ਲਈ ਖੋਲ੍ਹਿਆ ਤਾਂ ਕਿ ਉਹ ਦੂਜੀਆਂ ਔਰਤਾਂ ਅਤੇ ਬੱਚੀਆਂ ਨੂੰ ਸੈਲਫ਼ ਡਿਫੈਂਸ ਦੀ ਤਕਨੀਕ ਸਿਖਾ ਸਕੇ। ਇਸ ਪੋਸਟ ਵਿਚ ਅੱਗੇ ਦੱਸਿਆ ਗਿਆ ਹੈ ਕਿ ਸੋਨੂੰ ਸੂਦ ਨੂੰ ਧੰਨਵਾਦ ਕਰਨ ਲਈ ਉਨ੍ਹਾਂ ਨੇ ਸਕੂਲ ਦਾ ਨਾਮ ਸੋਨੂੰ ਸੂਦ ਮਾਰਸ਼ਲ ਆਰਟਸ ਸਕੂਲ ਰੱਖਿਆ ਹੈ ਅਤੇ ਸੋਨੂੰ ਨੇ ਵਾਅਦਾ ਕੀਤਾ ਹੈ ਕਿ ਛੇਤੀ ਹੀ ਇਸ ਸਕੂਲ ਵਿਚ ਆਉਣਗੇ। ਜ਼ਿਕਰਯੋਗ ਹੈ ਕਿ ਲੌਕਡਾਉਨ ਵਿਚ ਇਹ ਮਹਿਲਾ ਚਰਚਾ ਦਾ ਵਿਸ਼ਾ ਬਣੀ ਸੀ।