Salman Khan News: ਬਿਸ਼ਨੋਈ ਦੀ ਧਮਕੀ ਤੋਂ ਬਾਅਦ ਦੁਬਈ ਜਾਣਗੇ ਸਲਮਾਨ ਖਾਨ? ਆਖ਼ਰ ਮਾਮਲਾ ਕੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Salman Khan News: ਪੁਲਿਸ ਵੀ ਐਕਟਰ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਹੈ ਅਤੇ ਸਲਮਾਨ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਹੈ।

Salman Khan News in punjabi

Salman Khan News in punjabi : ਸਲਮਾਨ ਖਾਨ ਦੀ ਜਾਨ ਪਿੱਛੇ ਬਿਸ਼ਨੋਈ ਗੈਂਗ ਹੱਥ ਧੋ ਕੇ ਪਿਆ ਹੈ। ਜਦੋਂ ਤੋਂ ਬਾਬਾ ਸਿੱਦੀਕ ਦਾ ਕਤਲ ਹੋਇਆ ਹੈ, ਭਾਈਜਾਨ ਨੂੰ ਲੈ ਕੇ ਵੀ ਹਰ ਕਿਸੇ ਦੇ ਮਨ ਵਿੱਚ ਡਰ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸ ਤਰ੍ਹਾਂ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਹੈ, ਉਸ ਤੋਂ ਸਿਰਫ ਖਾਨ ਪਰਿਵਾਰ ਹੀ ਨਹੀਂ ਸਗੋਂ ਸਲਮਾਨ ਖਾਨ ਦੇ ਪ੍ਰਸ਼ੰਸਕ ਵੀ ਚਿੰਤਤ ਹਨ। ਜੇਕਰ ਸਲਮਾਨ ਨੂੰ ਇੱਕ ਝਰੀਟ ਵੀ ਲੱਗ ਜਾਵੇ ਤਾਂ ਪ੍ਰਸ਼ੰਸਕ ਬਰਦਾਸ਼ਤ ਨਹੀਂ ਕਰ ਸਕਣਗੇ। ਅਜਿਹੇ 'ਚ ਪੁਲਿਸ ਵੀ ਐਕਟਰ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਹੈ ਅਤੇ ਸਲਮਾਨ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਹੈ।

ਦੂਜੇ ਪਾਸੇ ਆਪਣੀ ਜਾਨ ਨੂੰ ਖਤਰੇ ਦੇ ਬਾਵਜੂਦ ਸਲਮਾਨ ਖਾਨ ਆਪਣੇ ਕੰਮ ਨਾਲ ਸਮਝੌਤਾ ਨਹੀਂ ਕਰ ਰਹੇ ਹਨ। ਇਕ ਪਾਸੇ ਉਹ ਬਿੱਗ ਬੌਸ ਦੀ ਸ਼ੂਟਿੰਗ ਕਰ ਰਹੇ ਹਨ। ਦੂਜੇ ਪਾਸੇ ਹੁਣ ਰੋਹਿਤ ਸ਼ੈੱਟੀ ਦੀ ਫਿਲਮ 'ਚ ਸਲਮਾਨ ਖਾਨ ਦੀ ਐਂਟਰੀ ਪੱਕੀ ਹੋ ਗਈ ਹੈ। ਹਾਲ ਹੀ 'ਚ ਖਬਰ ਆਈ ਹੈ ਕਿ ਸਲਮਾਨ ਖਾਨ 'ਸਿੰਘਮ ਅਗੇਨ' 'ਚ ਚੁਲਬੁਲ ਪਾਂਡੇ ਦੇ ਰੂਪ 'ਚ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਅਜੇ ਦੇਵਗਨ ਦੀ ਫਿਲਮ 'ਚ ਸਲਮਾਨ ਖਾਨ ਕੈਮਿਓ ਕਰਨਗੇ। ਇਹ ਜਾਣ ਕੇ ਪ੍ਰਸ਼ੰਸਕ ਵੀ ਖੁਸ਼ ਹਨ।

ਇਸ ਖੁਸ਼ਖਬਰੀ ਦੇ ਵਿਚਕਾਰ ਹੁਣ ਸਲਮਾਨ ਖਾਨ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਗੈਂਗਸਟਰਾਂ ਦੀਆਂ ਧਮਕੀਆਂ ਦਰਮਿਆਨ ਸਲਮਾਨ ਖਾਨ ਮੁੰਬਈ ਛੱਡ ਕੇ ਵਿਦੇਸ਼ ਜਾਣ ਵਾਲੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਜਲਦ ਹੀ ਦੁਬਈ ਤੋਂ ਮੁੰਬਈ ਲਈ ਰਵਾਨਾ ਹੋਣਗੇ। ਜੇਕਰ ਤੁਸੀਂ ਸੋਚ ਰਹੇ ਹੋ ਕਿ ਸਲਮਾਨ ਖਾਨ ਬਿਸ਼ਨੋਈ ਗੈਂਗ ਦੇ ਡਰ ਤੋਂ ਮੁੰਬਈ ਤੋਂ ਭੱਜ ਰਹੇ ਹਨ ਤਾਂ ਅਜਿਹਾ ਨਹੀਂ ਹੈ। ਸਲਮਾਨ ਖਾਨ ਦੇ ਦੁਬਈ ਜਾਣ ਦਾ ਕਾਰਨ ਕੁਝ ਹੋਰ ਹੈ। ਦਰਅਸਲ, ਸਲਮਾਨ ਖਾਨ ਦਾ ਦਬੰਗ ਰੀਲੋਡ ਈਵੈਂਟ ਦੁਬਈ ਵਿੱਚ ਹੋਣ ਜਾ ਰਿਹਾ ਹੈ।

ਖਬਰਾਂ ਮੁਤਾਬਕ ਇਹ ਸਮਾਗਮ 7 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸ 'ਚ ਜੈਕਲੀਨ ਫਰਨਾਂਡੀਜ਼, ਸੋਨਾਕਸ਼ੀ ਸਿਨਹਾ, ਸੁਨੀਲ ਗਰੋਵਰ, ਮਨੀਸ਼ ਪਾਲ ਅਤੇ ਆਸਥਾ ਗਿੱਲ ਦੇ ਨਾਲ ਸਲਮਾਨ ਖਾਨ ਵੀ ਸ਼ਾਮਲ ਹੋਣ ਜਾ ਰਹੇ ਹਨ। ਸਲਮਾਨ ਖਾਨ ਨੂੰ ਆਪਣੇ ਕੰਮ ਦੇ ਵਾਅਦੇ ਪੂਰੇ ਕਰਦੇ ਦੇਖ ਫੈਨਜ਼ ਵੀ ਕਾਫੀ ਖੁਸ਼ ਹਨ। ਉਹ ਆਪਣੇ ਕੰਮ ਨੂੰ ਕਿਸੇ ਵੀ ਹਾਲਤ ਵਿੱਚ ਪ੍ਰਭਾਵਿਤ ਨਹੀਂ ਹੋਣ ਦੇ ਰਹੇ। ਹੁਣ ਜਦੋਂ ਸਲਮਾਨ ਦੁਬਈ ਜਾ ਰਹੇ ਹਨ ਤਾਂ ਉੱਥੇ ਵੀ ਉਨ੍ਹਾਂ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਜਾਣਗੇ।