ਔਰਤਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਕਰੀਨਾ ਕਪੂਰ ਖ਼ਾਨ ਦਾ ਨਵਾਂ ਅਵਤਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਹੁਣ ਰੇਡੀਓ ਜੌਕੀ ਬਣਨ ਜਾ ਰਹੀ ਹੈ ਅਤੇ ਉਨ੍ਹਾਂ ਦੇ ਸ਼ੋਅ ਦਾ ਨਾਮ ਹੋਵੇਗਾ "ਵਟ ਵੂਮੈਨ ਵਾਂਟਸ"। ਇਸ ਦੌਰਾਨ ਔਰਤਾਂ ਦੀ....

Kareena Kapoor New Show

ਨਵੀਂ ਦਿੱਲੀ (ਭਾਸ਼ਾ): ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਹੁਣ ਰੇਡੀਓ ਜੌਕੀ ਬਣਨ ਜਾ ਰਹੀ ਹੈ ਅਤੇ ਉਨ੍ਹਾਂ ਦੇ ਸ਼ੋਅ ਦਾ ਨਾਮ ਹੋਵੇਗਾ "ਵਟ ਵੂਮੈਨ ਵਾਂਟਸ"। ਇਸ ਦੌਰਾਨ ਔਰਤਾਂ ਦੀ ਸੁਰੱਖਿਆ 'ਤੇ ਵੀ ਉਨ੍ਹਾਂ ਨੇ ਅਪਣੀ ਗੱਲ ਰੱਖੀ। ਕਰੀਨਾ ਕਪੂਰ ਨੇ ਕਿਹਾ ਕਿ ਜੇਕਰ ਜ਼ਿੰਦਗੀ ਇਕ ਫਿਲਮ ਹੈ ਤਾਂ ਸਾਡੀ ਜ਼ਿੰਦਗੀ ਦੀ ਸ਼ੁਰੂਆਤ 'ਸ' ਤੋਂ ਸੌਰੀ ਕਹਿ ਕੇ ਸ਼ੁਰੂ ਹੁੰਦੀ ਹੈ, ਕੀ ਇਹ ਸਾਡਾ ਸਮਾਜ ਕਹਿੰਦਾ ਹੈ? ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਨੂੰ ਬਦਲਣਾ ਚਾਹੀਦਾ ਹੈ? ਥੋੜਾ ਢੱਕ ਲਓ,

ਥੋੜਾ ਹੌਲੀ ਬੋਲੋ, ਥੋੜਾ ਠੀਕ ਬੈਠੋ , ਥੋੜਾ ਫਿਟ ਹੋ ਰਹੋ। ਇਹ ਥੋੜਾ-ਥੋੜਾ ਕਹਿ ਕੇ ਰੋਲਾ ਪਾ ਰਖਿਆ ਹੈ, ਪਰ ਹੁਣ ਨਹੀਂ। ਘਰ ਲੇਟ ਆਓ ਤਾਂ ਮੇਰੇ ਕਰੈਕਟਰ 'ਤੇ ਸ਼ੱਕ, ਅਜਿਹਾ ਕਿਉਂ ਕਹਿੰਦੇ ਹਨ ਲੋਕ, ਸਾਡਾ ਹੱਕ ਕਿੱਥੇ ਹੈ?  ਰੇਡੀਓ ਜੌਕੀ ਬਣਨ ਨੂੰ ਲੈ ਕੇ ਕਰੀਨਾ ਕਪੂਰ ਖ਼ਾਨ ਨੇ ਕਿਹਾ ਕਿ ਜਦੋਂ ਇਸ ਵਿਚਾਰ ਨੂੰ ਮੈਂ ਸੁਣਿਆ ਤਾਂ ਮੈਂ ਕਾਫ਼ੀ ਪਰੇਸ਼ਾਨ ਸੀ ਪਰ ਫਿਰ ਮੈਨੂੰ ਲਗਿਆ ਕਿ ਇਹ ਠੀਕ ਸਮਾਂ ਹੈ ਇਸ ਸ਼ੋਅ ਨੂੰ ਛੱਡਣ ਦਾ।

ਉਨ੍ਹਾਂ ਨੇ ਮੀਟੂ 'ਤੇ ਵੀ ਅਪਣੀ ਗੱਲ ਰੱਖੀ ਅਤੇ ਕਰੀਨਾ ਨੇ ਕਿਹਾ ਕਿ ਇਹ ਇਕ ਸ਼ੁਰੂਆਤ ਹੈ,  ਜੋ ਔਰਤਾਂ ਅੱਗੇ ਵਧ ਕੇ ਆਈਆਂ ਹਨ ਮੈਂ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦੀ ਹਾਂ। ਉਨ੍ਹਾਂ ਦੀ ਇਸ ਹਿੰਮਤ ਤੋਂ ਬਦਲਾਅ ਆਵੇਗਾ। ਕਰੀਨਾ ਨੇ ਇਸ ਇਵੈਂਟ 'ਤੇ ਉਨ੍ਹਾਂ ਔਰਤਾਂ ਦਾ ਨਾਮ ਵੀ ਦੱਸਿਆ, ਜੋ ਉਨ੍ਹਾਂ ਦੇ ਲਈ ਪ੍ਰੇਰਣਾ ਹਨ। ਕਰੀਨਾ ਦਾ ਕਹਿਣਾ ਹੈ ਕਿ ਮੇਰੀ ਮਾਂ ਅਤੇ ਮੇਰੀ ਭੈਣ ਕਰਿਸ਼ਮਾ ਕਪੂਰ ਨੇ ਉਨ੍ਹਾਂ ਨੂੰ ਹਮੇਸ਼ਾ ਸਪੋਰਟ ਕੀਤਾ ਹੈ।

ਉਨ੍ਹਾਂ ਦੇ ਜ਼ਿੰਦਗੀ 'ਚ ਦੋਨਾਂ ਹੀ ਔਰਤਾਂ ਦਾ ਅਹਿਮ ਕਿਰਦਾਰ ਹੈ। ਕਰੀਨਾ ਅਪਣੇ ਰੇਡੀਓ ਸ਼ੋਅ ਨੂੰ ਲੈ ਕੇ ਵੀ ਬਹੁਤ ਉਤਸ਼ਾਹਿਤ ਹੈ ਅਤੇ ਉਮੀਦ ਕਰ ਰਹੀ ਹੈ ਕਿ ਇਸ ਨਾਲ ਔਰਤਾਂ ਨੂੰ ਮਦਦ ਮਿਲੇਗੀ। ਇਸ ਇਵੈਂਟ ਵਿਚ ਕਰੀਨਾ ਨੇ ਔਰਤਾਂ ਦੀ ਸੁਰੱਖਿਆ 'ਤੇ ਵੀ ਗੱਲ ਕੀਤੀ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਅਪਣੀ ਗੱਲ ਰੱਖਣ ਲਈ ਸਾਹਮਣੇ ਆਉਣਾ ਹੀ ਪਵੇਗਾ।