Bigg Boss 17: ਵਿੱਕੀ ਜੈਨ ਨੇ ਅੰਕਿਤਾ ਲੋਖੰਡੇ 'ਤੇ ਚੁੱਕਿਆ ਹੱਥ? ਪਤੀ ਦੇ ਮੂੰਹ ਵੱਲ ਦੇਖਦੀ ਰਹੀ ਅਦਾਕਾਰਾ, video Viral

ਏਜੰਸੀ

ਮਨੋਰੰਜਨ, ਬਾਲੀਵੁੱਡ

ਬਿਗ ਬੌਸ ਦੇ ਘਰ ਵਿਚ ਹੰਗਾਮਾ ਹੋ ਗਿਆ ਤੇ ਸਭ ਇਹੀ ਕਹਿਣ ਲੱਗੇ ਕਿ ਵਿੱਕੀ ਅੰਕਿਤਾ ਨੂੰ ਮਾਰਨ ਲੱਗਾ ਸੀ। 

Ankita Lokhande reacts as Vicky Jain tries to slap her on Bigg Boss 17

Bigg Boss 17: ‘ਬਿੱਗ ਬੌਸ 17’ ਵਿਚ ਆਏ ਦਿਨ ਕੋਈ ਨਾ ਕੋਈ ਨਵਾਂ ਹੰਗਾਮਾ ਦੇਖਣ ਨੂੰ ਮਿਲਦਾ ਹੈ ਖਾਸ ਕਰ ਕੇ ਪਵਿੱਤਰ ਰਿਸ਼ਤਾ ਸੀਰੀਅਲ ਫੇਮ ਅੰਕਿਤਾ ਲੋਖੰਡੇ ਦੀ ਅਪਣੇ ਪਤੀ ਨਾਲ ਲੜਾਈ ਦਾ ਹੰਗਾਮਾ। ਦਰਸ਼ਕ ਅੰਕਿਤਾ ਤੇ ਪਤੀ ਵਿੱਕੀ ਦੇ ਵਿਚਕਾਰ ਦੀ ਲੜਾਈ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਹਾਲਾਂਕਿ ਕਈ ਵਾਰ ਇਹ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਵਿੱਕੀ ਅੰਕਿਤਾ ਦੀ ਬੇਇੱਜ਼ਤੀ ਵੀ ਕਰ ਦਿੰਦਾ ਹੈ।

ਹਾਲ ਹੀ ’ਚ ਵਿੱਕੀ ਨੇ ਕਿਹਾ ਸੀ ਕਿ ਵਿਆਹੁਤਾ ਪੁਰਸ਼ਾਂ ਨੂੰ ਵਿਆਹ ’ਚ ਕਾਫ਼ੀ ਦਿੱਕਤ ਆਉਂਦੀ ਹੈ, ਜਿਸ ’ਤੇ ਅੰਕਿਤਾ ਕਹਿੰਦੀ ਹੈ ਕਿ ਜੇਕਰ ਉਹ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਉਹ ਉਸ ਨੂੰ ਤਲਾਕ ਕਿਉਂ ਨਹੀਂ ਦਿੰਦਾ। ਹਾਲ ਹੀ ਦੇ ਇਕ ਐਪੀਸੋਡ ’ਚ ਵਿੱਕੀ ਜੈਨ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਨਾ ਸਿਰਫ਼ ਪਰਿਵਾਰ ਦੇ ਮੈਂਬਰ, ਸਗੋਂ ਪ੍ਰਸ਼ੰਸਕ ਵੀ ਗੁੱਸੇ ’ਚ ਆ ਗਏ। ਇਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। 

ਦਰਅਸਲ ਬਿੱਗ ਬੌਸ ਦੇ ਤਾਜ਼ਾ ਐਪੀਸੋਡ ’ਚ ਅਭਿਸ਼ੇਕ ਕੁਮਾਰ ਤੇ ਵਿੱਕੀ ਜੈਨ ਵਿਚਕਾਰ ਲੜਾਈ ਹੋਈ ਸੀ। ਅੰਕਿਤਾ ਤੇ ਅਰੁਣ ਵੀ ਆਪਸ ’ਚ ਲੜ ਰਹੇ ਸਨ। ਅਭਿਸ਼ੇਕ ਨਾਲ ਲੜਾਈ ਦੌਰਾਨ ਵਿੱਕੀ ਅਰੁਣ ਦੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ, ਜਿਸ ਤੋਂ ਬਾਅਦ ਉਹ ਉਸ ਨੂੰ ਚੁੱਪ ਰਹਿਣ ਲਈ ਕਹਿੰਦਾ ਹੈ। ਜਿਸ ’ਤੇ ਅਰੁਣ ਕਹਿੰਦਾ ਹੈ ਕਿ ਮੈਂ ਚੁੱਪ ਕਿਉਂ ਰਹਾਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਅਰੁਣ ਵਿੱਕੀ ਦੀ ਗੱਲ ਨਹੀਂ ਸੁਣਦਾ ਤਾਂ ਉਹ ਅੰਕਿਤਾ ਨੂੰ ਚੁੱਪ ਰਹਿਣ ਲਈ ਕਹਿੰਦਾ ਹੈ। ਜਿਸ ’ਤੇ ਅੰਕਿਤਾ ਕਹਿੰਦੀ ਹੈ ਕਿ ਉਹ ਅਰੁਣ ਨਾਲ ਗੱਲ ਕਰ ਰਹੀ ਹੈ। ਇਸ ’ਤੇ ਵਿੱਕੀ ਅੰਕਿਤਾ ਵੱਲ ਗੁੱਸੇ ਨਾਲ ਦੇਖਦਾ ਹੈ  ਉਸ ’ਤੇ ਹੱਥ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਜਿਸ ਨੂੰ ਵਾਇਰਲ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ। 
ਜਦੋਂ ਵਿੱਕੀ ਜੈਨ ਗੁੱਸੇ ਨਾਲ ਅੰਕਿਤਾ ਵੱਲ ਵਧਦਾ ਹੈ ਤਾਂ ਅੰਕਿਤਾ ਡਰ ਜਾਂਦੀ ਹੈ। ਹਾਲਾਂਕਿ ਵਿੱਕੀ ਫਿਰ ਪਿੱਛੇ ਹੱਟ ਜਾਂਦਾ ਹੈ

ਪਰ ਅਰੁਣ ਤੇ ਅਭਿਸ਼ੇਕ ਵਿੱਕੀ ਦੀ ਇਸ ਹਰਕਤ ਨੂੰ ਦੇਖਦੇ ਹਨ, ਜਿਸ ਤੋਂ ਬਾਅਦ ਉਹ ਪਰਿਵਾਰ ਨੂੰ ਦੱਸਦੇ ਹਨ ਕਿ ਕਿਵੇਂ ਵਿੱਕੀ ਨੇ ਅੰਕਿਤਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਬਿਗ ਬੌਸ ਦੇ ਘਰ ਵਿਚ ਹੰਗਾਮਾ ਹੋ ਗਿਆ ਤੇ ਸਭ ਇਹੀ ਕਹਿਣ ਲੱਗੇ ਕਿ ਵਿੱਕੀ ਅੰਕਿਤਾ ਨੂੰ ਮਾਰਨ ਲੱਗਾ ਸੀ।