ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਜਿਸ ਤੋਂ ਬਾਅਦ ਉਹ ਹੋਮ ਕੁਆਰਿਨਟੀਨ ਹੋ ਗਏ ਹਨ।

Aamir Khan

ਮੁੰਬਈ: ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ ਵਿਚਕਾਰ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਕੋਰੋਨਾ ਪਾਜ਼ੇਟਿਵ ਹੋ ਰਹੀਆਂ ਹਨ। ਇਸ ਵਿਚਕਾਰ ਬਾਲੀਵੁੱਡ ਅਦਾਕਾਰ ਆਮਿਰ ਖਾਨ ਵੀ ਕੋਰੋਨਾ ਵਾਇਰਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਤੋਂ ਬਾਅਦ ਉਹ ਹੋਮ ਕੁਆਰਿਨਟੀਨ ਹੋ ਗਏ ਹਨ।

ਦੱਸਣਯੋਗ ਹੈ ਕਿ ਪਿਛਲੇ ਸਾਲ ਆਮਿਰ ਖਾਨ ਦੇ ਨਾਲ ਕੰਮ ਕਰ ਰਹੇ 7 ਕਰਮਚਾਰੀ ਵੀ ਕੋਰੋਨਾ ਸਕਾਰਾਤਮਕ ਪਾਏ ਗਏ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਕੁਝ ਸੁਰੱਖਿਆ ਕਰਮਚਾਰੀ,ਡਰਾਈਵਰ ਅਤੇ ਘਰਾਂ ਦੇ ਰੱਖਿਅਕ ਵੀ ਸ਼ਾਮਲ ਸਨ। ਹਾਲ ਹੀ ਵਿੱਚ ਰਣਬੀਰ ਕਪੂਰ, ਸੰਜੇ ਲੀਲਾ ਭੰਸਾਲੀ, ਕਾਰਟਿਨ ਆਰੀਅਨ, ਸੰਜੇ ਲੀਲਾ ਭੰਸਾਲੀ, ਵਰੁਣ ਧਵਨ, ਨੀਤੂ ਸਿੰਘ ਵਰਗੀਆਂ ਬਾਲੀਵੁੱਡ ਮਸ਼ਹੂਰ ਹਸਤੀਆਂ ਵੀ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ।