ਰਾਜਕੁਮਾਰ ਰਾਵ ਦੀ ਫ਼ਿਲਮ OMERTA ਦਾ ਟਰੇਲਰ ਹੋਇਆ ਲਾਂਚ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸਬੂਤ ਦੇਣ ਜਾਂ ਪੁਲਿਸ ਦੀ ਮਦਦ ਕਰਨ ਤੋਂ ਮਨਾ ਕਰਦੇ ਹਨ

Omerta

Raj kumar RAo

omerta

Raj kumar RAo

omerta

Raj kumar RAo

omerta

ਬੀ-ਟਾਊਨ ਦੇ ਐਕਟਰ ਰਾਜਕੁਮਾਰ ਰਾਵ ਦੀ ਆਉਣ ਵਾਲੀ ਨਵੀਂ ਫ਼ਿਲਮ 'ਓਮਰਟਾ' ਕੋਡ ਆਫ਼ ਸਾਇਲੈਂਸ ' ਦਾ ਦੂਜਾ ਟ੍ਰੇਲਰ ਰਿਲੀਜ਼ ਹੋ ਗਿਆ ਹੈ. ਇਸ ਫ਼ਿਲਮ 'ਚ ਰਾਜਕੁਮਾਰ ਇਕ ਅੱਤਵਾਦੀ ਦੀ ਭੂਮਿਕਾ 'ਚ ਨਜ਼ਰ ਆਉਣਗੇ.ਪਿਛਲੇ ਮਹੀਨੇ ਇਸ ਫ਼ਿਲਮ ਦਾ ਪਹਿਲਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ ਜਿਸਤੋਂ ਬਾਦ ਦੂਜਾ ਟ੍ਰੇਲਰ ਵੀ ਬਿਤੇ ਦਿਨੀ ਰਿਲੀਜ਼ ਕੀਤਾ ਗਿਆ ਹੈ. 'ਓਮਰਟਾ' ਦੇ ਪਹਿਲੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਪਰ ਫ਼ਿਲਮ ਦੇ ਦੂਜੇ ਟ੍ਰੇਲਰ 'ਚ ਰਾਜਕੁਮਾਰ ਰਾਵ ਦੇ ਖ਼ਤਰਨਾਕ ਅੱਤਵਾਦੀ ਕਿਰਦਾਰ ਨੂੰ ਦੇਖਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ. ਫ਼ਿਲਮ 'ਚ ਰਾਜਕੁਮਾਰ 'ਅਹਿਮਦ ਓਮਰ ਸਈਦ ਸ਼ੇਖ਼' ਦੀ ਭੂਮਿਕਾ 'ਚ ਦਿਖਣਗੇ...ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਦੀ ਕਹਾਣੀ ਅੱਤਵਾਦੀ ਅਹਿਮਦ ਓਮ ਸਈਦ ਸ਼ੇਖ਼ 'ਤੇ ਆਧਾਰਿਤ ਹੈ |ਓਮਰ ਸਈਦ ਨੇ ਸਾਲ ੨੦੦੨ 'ਚ ਵਾੱਲ ਸਟ੍ਰੀਟ ਜਰਨਲ ਦੇ ਪੱਤਰਕਾਰ ਡੇਨਿਅਲ ਪਰਲ ਨੂੰ ਪਾਕਿਸਤਾਨ 'ਚ ਕਿਡਨੈੱਪ ਕਰਵਾਇਆ ਸੀ ਅਤੇ ਉਸਦੀ ਹੱਤਿਆ ਕਰਵਾ ਦਿੱਤੀ ਸੀ. ਵਿਦੇਸ਼ੀ ਪੱਤਰਕਾਰ ਦੀ ਹੱਤਿਆ ਕਰਨ ਦੇ ਆਰੋਪ 'ਚ ਓਮਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਪਰ ਕਦੇ ਫ਼ਾਂਸੀ ਨਹੀਂ ਦਿੱਤੀ ਜਾ ਸਕੀ. ਉਹ ਅੱਜ ਵੀ ਜ਼ਿੰਦਾ ਹੈ|


ਇੱਥੇ ਕਲਿੱਕ ਕਰੋ ਦੂਜਾ ਟ੍ਰੇਲਰ ਦੇਖਣ ਲਈ