ਨਸੀਰੂਦੀਨ ਸ਼ਾਹ ਸਟਾਰਰ ਫ਼ਿਲਮ ਦਾ ਟਰੇਲਰ ਹੋਇਆ ਰਲੀਜ਼
ਨਸੀਰੂਦੀਨ ਸ਼ਾਹ ਅਤੇ ਸੋਨਾਲੀ ਅਹਿਮ ਭੂਮਿਕਾ ਨਿਭਾਅ ਰਹੇ ਹਨ
Hope Aur Hum
ਇਨ੍ਹੀਂ ਦਿਨੀਂ ਬਾਲੀਵੁਡ ਦੇ ਵਿਚ ਨਵੀਆਂ ਫ਼ਿਲਮਾਂ ਆਉਣ ਦਾ ਦੌਰ ਚਲ ਰਿਹਾ ਹੈ। ਜਿਨ੍ਹਾਂ ਦੇ ਤੀਸਰ ਅਤੇ ਟ੍ਰੇਲਰਸ ਖਿੱਚ ਦਾ ਕੇਂਦਰ ਬਣ ਰਹੇ ਹਨ। ਜਿਨਾਂ ਵਿਚ ਇਕ ਨਾਮ ਹੋਰ ਜੁੜ ਗਿਆ ਹੈ। ਅਦਾਕਾਰ ਨਸੀਰੂਦੀਨ ਸ਼ਾਹ ਅਤੇ ਸੋਨਾਲੀ ਕੁਲਕਰਣੀ ਦੀ ਫਿਲਮ 'ਹੋਪ ਔਰ ਹਮ' ਦਾ। ਜਿਸ ਦਾ ਟਰੇਲਰ ਰਲੀਜ਼ ਹੋ ਗਿਆ ਹੈ। ਕਿ ਇਸ ਫਿਲਮ 'ਚ ਨਸੀਰੂਦੀਨ ਸ਼ਾਹ ਅਤੇ ਸੋਨਾਲੀ ਅਹਿਮ ਭੂਮਿਕਾ ਨਿਭਾਅ ਰਹੇ ਹਨ, ਜਦਕਿ ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ਦੇ ਵਿਚ ਕਬੀਰ ਸਾਜ਼ਿਦ, ਨਵੀਨ ਕਸਤੂਰੀਆ ਅਤੇ ਆਮਿਰ ਬਸ਼ੀਸ਼ ਵਰਗੇ ਕਲਾਕਾਰ ਦਿਖਾਈ ਦੇਣਗੇ। ਫਿਲਮ ਦੇ ਟਰੇਲਰ 'ਚ ਨਸੀਰੂਦੀਨ ਸ਼ਾਹ ਇਕ ਪੁਰਾਣੀ ਪ੍ਰਿਟਿੰਗ ਮਸ਼ੀਨ ਦੇ ਮਾਲਕ ਦੀ ਭੂਮਿਕਾ 'ਚ ਦਿਖਾਈ ਦੇ ਰਹੇ ਹਨ, ਜਦਕਿ ਸੋਨਾਲੀ ਘਰ ਦੀ ਮਾਲਕਿਨ ਦੇ ਕਿਰਦਾਰ 'ਚ ਹੈ।