Mukul Dev Death News: ਮਸ਼ਹੂਰ ਅਦਾਕਾਰ ਮੁਕੁਲ ਦੇਵ ਦਾ ਹੋਇਆ ਦਿਹਾਂਤ, 54 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Mukul Dev Death News: ਬੀਤੇ ਕੁਝ ਸਮੇਂ ਤੋਂ ਸਨ ਬੀਮਾਰ

Mukul Dev death News in punjabi

Mukul Dev death News in punjabi : ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖ਼ਦਾਈ ਖ਼ਬਰ ਆ ਰਹੀ ਹੈ। ਮਸ਼ਹੂਰ ਫ਼ਿਲਮ ਅਤੇ ਟੀਵੀ ਅਦਾਕਾਰ ਮੁਕੁਲ ਦੇਵ ਦਾ ਬੀਤੀ ਦੇਰ ਰਾਤ ਦਿਹਾਂਤ ਹੋ ਗਿਆ। ਅਦਾਕਾਰ ਨੇ 54 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ।

ਜਿਵੇਂ ਹੀ ਅਦਾਕਾਰ ਦੀ ਮੌਤ ਦੀ ਖ਼ਬਰ ਆਈ, ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਮੁਕੁਲ ਕੁਝ ਸਮੇਂ ਤੋਂ ਬਿਮਾਰ ਸਨ। ਉਹ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।

ਉਹ ਹਿੰਦੀ, ਪੰਜਾਬੀ ਅਤੇ ਦੱਖਣੀ ਫ਼ਿਲਮਾਂ ਦੇ ਨਾਲ-ਨਾਲ ਟੀਵੀ ਸੀਰੀਅਲ ਵਿੱਚ ਵੀ ਸਰਗਰਮ ਸਨ। ਅਦਾਕਾਰਾ ਦੀਪਤਿਸ਼ਖਾ ਨਾਗਪਾਲ, ਜੋ ਕਿ ਮੁਕੁਲ ਦੀ ਕਰੀਬੀ ਦੋਸਤ ਹੈ, ਨੇ ਇੰਸਟਾਗ੍ਰਾਮ 'ਤੇ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ। ਉਸ ਨੇ ਇੱਕ ਪੁਰਾਣੀ ਫੋਟੋ ਦੇ ਨਾਲ ਲਿਖਿਆ - "RIP"।

ਵਿੰਦੂ ਦਾਰਾ ਸਿੰਘ, ਜਿਸਨੇ ਮੁਕੁਲ ਨਾਲ 'ਸੰਨ ਆਫ਼ ਸਰਦਾਰ' ਵਿੱਚ ਕੰਮ ਕੀਤਾ ਹੈ, ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਫ਼ਿਲਮ ਇੰਡਸਟਰੀ ਨੇ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਨੂੰ ਗੁਆ ਦਿੱਤਾ ਹੈ।
 

(For more news apart from 'Mukul Dev death News in punjabi', stay tuned to Rozana Spokesman)