ਸੋਸ਼ਲ ਮੀਡੀਆ ’ਤੇ Sonu Sood ਤੋਂ ਇਕ ਫੈਨ ਨੇ ਮੰਗੇ 1 ਕਰੋੜ ਰੁਪਏ, ਅਦਾਕਾਰ ਨੇ ਦਿੱਤਾ ਮਜ਼ੇਦਾਰ ਜਵਾਬ

ਏਜੰਸੀ

ਮਨੋਰੰਜਨ, ਬਾਲੀਵੁੱਡ

ਕੋਰੋਨਾ ਸੰਕਟ ਦੌਰਾਨ ਲੱਗੇ ਲਾਕਡਾਉਨ ’ਚ ਵੀ ਸੋਨੂੰ ਸੂਦ ਨੇ ਕਈ ਲੋੜਵੰਦਾਂ ਦੀ ਮਦਦ ਕੀਤੀ ਅਤੇ ਅਜੇ ਤੱਕ ਕਰ ਰਹੇ ਹਨ।

Funny demands of Sonu Sood's fans

 

ਮੁੰਬਈ: ਸੋਨੂੰ ਸੂਦ ਕੋਰੋਨਾ ਸੰਕਟ (Coronavirus) ਦੌਰਾਨ ਲੋੜਵੰਦਾਂ ਦੀ ਮਦਦ ਲਈ ਹਰ ਵਾਰ ਅੱਗੇ ਆਏ ਅਤੇ ਆਪਣੇ ਇਸ ਕਾਰਜ ਕਰ ਕੇ ਸੁਰਖੀਆਂ ਵੀ ਬਟੋਰੀਆਂ। ਅਜੇ ਵੀ ਸੋਨੂੰ ਸੂਦ (Sonu Sood) ਨੂੰ ਮਦਦ ਲਈ ਬਹੁਤ ਸਾਰੀਆਂ ਬੇਨਤੀਆਂ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਤਾਂ ਬਹੁਤ ਅਜੀਬ ਹੁੰਦੀਆਂ ਹਨ। ਹਾਲ ਹੀ ਵਿਚ, ਸੋਨੂੰ ਸੂਦ ਨੂੰ ਸੋਸ਼ਲ ਮੀਡੀਆ (Social Media) 'ਤੇ ਦੋ ਅਜਿਹੀਆਂ ਬੇਨਤੀਆਂ ਆਈਆਂ ਜਿਨ੍ਹਾਂ ਦਾ ਜਵਾਬ ਦੇ ਕੇ ਉਨ੍ਹਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਇਕ ਸੋਸ਼ਲ ਮੀਡੀਆ ਯੂਜ਼ਰ ਨੇ ਸੋਨੂੰ ਨੂੰ ਕਿਹਾ, “ਸਰ ਮੈਨੂੰ 1 ਕਰੋੜ ਦਵੋ ਨਾ। ਸੋਨੂੰ ਨੇ ਮਜ਼ਾਕੀਆ ਤਰੀਕੇ ਨਾਲ ਜਵਾਬ ਦਿੱਤਾ ਅਤੇ ਲਿਖਿਆ, “ਸਿਰਫ 1 ਕਰੋੜ? ਥੋੜਾ ਜ਼ਿਆਦਾ ਹੀ ਮੰਗ ਲੈਂਦਾ।”

ਇਕ ਹੋਰ ਯੂਜ਼ਰ ਨੇ ਇਸ ਤਰ੍ਹਾਂ ਦੀ ਹੀ ਬੇਨਤੀ ਕਰਦੇ ਹੋਏ ਲਿਖਿਆ, “ਸੋਨੂੰ ਸਰ ਕੀ ਤੁਹਾਡੀ ਅਗਲੀ ਫ਼ਿਲਮ ਵਿਚ ਮੈਨੂੰ ਕੋਈ ਭੂਮਿਕਾ ਮਿਲੇਗੀ? ਇਸ ਦਾ ਬਹਿਤਰੀਨ ਜਵਾਬ ਦਿੰਦੇ ਹੋਏ ਸੋਨੂੰ ਨੇ ਲਿਖਿਆ, “ ਕਿਸੇ ਦੀ ਮਦਦ ਕਰਨ ਤੋਂ ਵੱਡੀ ਕੋਈ ਭੂਮਿਕਾ ਨਹੀਂ ਹੈ, ਇਹ ਭੂਮਿਕਾ ਨਿਭਾਓ, ਤੁਹਾਡੇ ਤੋਂ ਵੱਡਾ ਹੀਰੋ ਕੋਈ ਨਹੀਂ।”

ਇਸ ਤੋਂ ਪਹਿਲਾਂ ਵੀ ਇਕ ਔਰਤ ਨੇ ਟਵਿੱਟਰ (Twitter) 'ਤੇ ਸੋਨੂੰ ਨੂੰ ਕਿਹਾ ਸੀ ਕਿ, “ਸੋਨੂੰ ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? ਮੈਂ ਪਿਛਲੇ ਢਾਈ ਮਹੀਨਿਆਂ ਤੋਂ ਪਾਰਲਰ ਨਹੀਂ ਗਈ। ਕਿਰਪਾ ਕਰਕੇ ਮੇਰੀ ਮਦਦ ਕਰੋ ਅਤੇ ਮੈਨੂੰ ਸੈਲੂਨ ਪਹੁੰਚਾ ਦੇਵੋ। ” ਸੋਨੂੰ ਨੇ ਇਸ ਦੇ ਜਵਾਬ ਵਿਚ ਲਿਖਿਆ, “ਸੈਲੂਨ ਜਾ ਕੇ ਤੁਸੀਂ ਕੀ ਕਰੋਗੇ? ਸੈਲੂਨ ਵਾਲਿਆਂ ਨੂੰ ਤਾਂ ਮੈਂ ਉਨ੍ਹਾਂ ਦੇ ਪਿੰਡ ਛੱਡ ਆਇਆ। ਜੇ ਤੁਸੀਂ ਉਸ ਦੇ ਪਿੱਛੇ ਪਿੰਡ ਜਾਣਾ ਚਾਹੁੰਦੇ ਹੋ, ਤਾਂ ਕਹੋ।”

ਇਸ ਤਰ੍ਹਾਂ ਹੀ ਸੋਨੂੰ ਸੂਦ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਫਨੀ ਡਿਮਾਂਡਸ (Funny Demands) ਆਉਂਦੀਆਂ ਰਹਿੰਦੀਆਂ ਹਨ ਅਤੇ ਸੋਨੂੰ ਵੀ ਉਨ੍ਹਾਂ ਦੇ ਜਵਾਬ ਬਹਿਤਰੀਨ ਤਰੀਕੇ ਨਾਲ ਦਿੰਦੇ ਹਨ। ਦੱਸ ਦੇਈਏ ਕਿ ਕੋਰੋਨਾ ਸੰਕਟ ਦੌਰਾਨ ਲੱਗੇ ਲਾਕਡਾਉਨ ’ਚ ਵੀ ਸੋਨੂੰ ਸੂਦ ਨੇ ਕਈ ਲੋੜਵੰਦਾਂ (Helped needy) ਦੀ ਮਦਦ ਕੀਤੀ ਅਤੇ ਅਜੇ ਤੱਕ ਕਰ ਰਹੇ ਹਨ। ਸੋਨੂੰ ਸੂਦ ਨੂੰ ਉਨ੍ਹਾਂ ਦੇ ਇਸ ਕੰਮ ਲਈ ਲੋਕਾਂ ਨੇ ਬਹੁਤ ਸਰਾਹਿਆ ਵੀ ਅਤੇ ਦੁਆਵਾਂ ਵੀ ਦਿੱਤੀਆਂ।