Urfi Javed Angry Video viral: ਉਰਫੀ ਜਾਵੇਦ ਨੂੰ ਆਇਆ ਗੁੱਸਾ, ਕੈਮਰੇ 'ਤੇ ਕਿਹਾ...ਜਦੋਂ ਮੈਂ ਜਾਵਾਂਗੀ, ਤਾਂ ਇਸ ਨੂੰ ਫੜ ਕੇ ਕੁੱਟਣਾ
Urfi Javed Angry Video viral: ਉਰਫੀ ਜਾਵੇਦ ਦਾ ਵੀਡੀਓ ਹੋ ਰਿਹਾ ਵਾਇਰਲ
Urfi Javed Angry Video viral News in punjabi : ਉਂਝ ਤਾਂ ਉਰਫੀ ਜਾਵੇਦ ਮਜ਼ਾਕੀਆ ਅੰਦਾਜ਼ 'ਚ ਗੱਲਾਂ ਕਰਦੀ ਅਤੇ ਪੋਜ਼ ਦਿੰਦੀ ਨਜ਼ਰ ਆ ਆਉਂਦੀ ਹੈ ਪਰ ਫਿਲਹਾਲ ਇੰਟਰਨੈੱਟ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਰਫੀ ਦਾ ਵੱਖਰਾ ਹੀ ਮੂਡ ਦੇਖਣ ਨੂੰ ਮਿਲ ਰਿਹਾ ਹੈ। ਤੁਸੀਂ ਇਸ ਨੂੰ ਉਰਫੀ ਦਾ ਗੁੱਸਾ ਜਾਂ ਨਾਰਾਜ਼ਗੀ ਵੀ ਕਹਿ ਸਕਦੇ ਹੋ।
ਇਹ ਵੀ ਪੜ੍ਹੋ: Punjab Vigilance: ਵਿਜੀਲੈਂਸ ਵਲੋਂ ਮਾਲ ਪਟਵਾਰੀ ਖਿਲਾਫ਼ 34.70 ਲੱਖ ਰੁਪਏ ਰਿਸ਼ਵਤ ਲੈਣ ਦਾ ਕੇਸ ਦਰਜ
ਵੀਡੀਓ 'ਚ ਉਰਫੀ ਕਿਸੇ ਵਿਅਕਤੀ 'ਤੇ ਗੁੱਸਾ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿਚ ਤੁਸੀਂ ਦੇਖੋਗੇ ਕਿ ਉਰਫੀ ਸ਼ੁਰੂ ਵਿਚ ਕਹਿੰਦੀ ਹੈ, ਉਹ ਬਕਵਾਸ ਕਰਦਾ ਰਹਿੰਦਾ ਹੈ। ਇੱਥੇ ਧੱਕਾ-ਮੁੱਕੀ ਦੀ ਕੋਈ ਲੋੜ ਨਹੀਂ ਹੈ। ਮੈਂ ਖੜੀ ਹਾਂ ਅਤੇ ਆਰਾਮ ਨਾਲ ਗੱਲਾਂ ਕਰ ਰਹੀ ਹਾਂ। ਉਰਫੀ ਨੇ ਕਿਹਾ ਕਿ ਮੇਰੇ ਜਾਣ ਤੋਂ ਬਾਅਦ, ਤੁਸੀਂ ਸਾਰੇ ਉਸ ਨੂੰ ਫੜ ਕੇ ਕੁੱਟਣਾ।
ਇਹ ਵੀ ਪੜ੍ਹੋ: Indian youth died in Brazil: ਬ੍ਰਾਜ਼ੀਲ 'ਚ ਭਾਰਤੀ ਨੌਜਵਾਨ ਦੀ ਹੋਈ ਮੌਤ
ਇਹ ਸ਼ਾਇਦ ਉਹ ਸੀਨ ਸੀ ਜਦੋਂ ਉਰਫੀ ਆਪਣੀ ਕਾਰ ਵਿੱਚ ਜਾ ਰਹੀ ਸੀ ਕਿਉਂਕਿ ਇਸ ਸੀਨ ਤੋਂ ਬਾਅਦ ਉਰਫੀ ਸਟੋਰ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ ਅਤੇ ਕਾਫੀ ਆਰਾਮ ਨਾਲ ਤਸਵੀਰਾਂ ਵੀ ਕਲਿੱਕ ਕਰਵਾ ਰਹੀ ਸੀ।