ਘਰ ਬਚਾਉਣ ਲਈ ਬੰਬੇ ਹਾਈ ਕੋਰਟ ਜਾਵੇਗੀ ਕੰਗਣਾ ਰਣੌਤ ,ਅਦਾਕਾਰਾ ਦੇ ਵਕੀਲ ਨੇ ਦਿੱਤੀ ਜਾਣਕਾਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਕੰਗਨਾ ਦੇ ਵਕੀਲ ਨੇ  ਦਿੱਤੀ ਜਾਣਕਾਰੀ

Kangana Ranaut

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਬੰਬੇ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਮੁੰਬਈ ਦੀ ਸਿਵਲ ਕੋਰਟ ਨੇ ਉਸ ਦੇ ਘਰ ਨੂੰ ਤੋੜਨ ਤੋਂ ਬਚਾਉਣ ਲਈ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਕਾਰਨ ਕੰਗਨਾ ਹੁਣ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਜਾ ਰਹੀ ਹੈ। ਇਸ ਬਾਰੇ ਕੰਗਣਾ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਟਵੀਟ ਕੀਤਾ ਹੈ।

ਕੰਗਨਾ ਦੇ ਵਕੀਲ ਨੇ  ਦਿੱਤੀ ਜਾਣਕਾਰੀ
ਜਵਾਬ ਦਿੰਦੇ ਹੋਏ ਰਿਜਵਾਨ ਨੇ ਟਵੀਟ ਕੀਤਾ, "ਹਾਂ, ਮੇਰੀ ਕਲਾਇੰਟ ਮਿਸ ਕੰਗਨਾ ਰਣੌਤ ਦੀ ਡੀ ਬੀ ਬ੍ਰੀਜ਼ ਬਿਲਡਿੰਗ ਦੀ ਅਦਾਲਤ ਵਿੱਚ ਦਾਇਰ ਅੰਤਰਿਮ ਸੁਰੱਖਿਆ ਲਈ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ।" ਹੁਣ ਅਸੀਂ ਇਸ ਮਾਮਲੇ ਨੂੰ ਬੰਬੇ ਹਾਈ ਕੋਰਟ ਵਿੱਚ ਲਿਜਾਵਾਂਗੇ।