ਕੋਰੋਨਾ: ਲੋੜਵੰਦਾਂ ਦੀ ਮਦਦ ਲਈ ਇਕ ਵਾਰ ਫਿਰ ਅੱਗੇ ਆਏ ਅਕਸ਼ੈ ਕੁਮਾਰ, ਦਾਨ ਕੀਤੇ 1 ਕਰੋੜ
ਅਕਸ਼ੈ ਨੇ ਸੰਸਦ ਮੈਂਬਰ ਗੌਤਮ ਗੰਭੀਰ ਦੇ ਸੰਗਠਨ ਨੂੰ ਦਿੱਤੇ ਇਕ ਕਰੋੜ ਰੁਪਏ
ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਹਰ ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਰਕਾਰ ਲਈ ਵੀ ਇਸ ਭਿਆਨਕ ਸਥਿਤੀ ਤੇ ਕਾਬੂ ਪਾਉਣਾ ਵੱਡੀ ਚੁਣੌਤੀ ਬਣ ਗਿਆ ਹੈ। ਬਹੁਤ ਸਾਰੇ ਰਾਜਾਂ ਵਿੱਚ ਲਾਕਡਾਊਨ ਲਗਾਇਆ ਗਿਆ ਹੈ।
ਇਸ ਦੇ ਨਾਲ ਹੀ ਪਿਛਲੇ ਸਾਲ ਦੀ ਤਰ੍ਹਾਂ ਇਕ ਵਾਰ ਫਿਰ ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਨੇ ਆਪਣੀ ਦਰਿਆਦਿਲੀ ਪੇਸ਼ ਕੀਤੀ ਹੈ। ਉਨ੍ਹਾਂ ਨੇ ਸੰਸਦ ਮੈਂਬਰ ਗੌਤਮ ਗੰਭੀਰ ਦੇ ਸੰਗਠਨ ਨੂੰ ਇਕ ਕਰੋੜ ਰੁਪਏ ਦੀ ਮਦਦ ਕੀਤੀ ਹੈ।
ਇਸ ਗੱਲ ਦਾ ਖੁਲਾਸਾ ਗੌਤਮ ਗੰਭੀਰ ਦੇ ਟਵੀਟ ਨਾਲ ਹੋਇਆ ਜਿਸ ਵਿੱਚ ਉਹਨਾਂ ਨੇ ਅਕਸ਼ੈ ਕੁਮਾਰ ਦਾ ਧੰਨਵਾਦ ਕੀਤਾ ਹੈ। ਇਸ ਟਵੀਟ ਵਿਚ ਗੰਭੀਰ ਨੇ ਲਿਖਿਆ, 'ਇਸ ਸਮੇਂ ਵਿਚ ਹਰ ਮਦਦ ਉਮੀਦ ਦੀ ਕਿਰਨ ਹੈ। ਗੌਤਮ ਗੰਭੀਰ ਫਾਉਂਡੇਸ਼ਨ ਲਈ ਇੱਕ ਕਰੋੜ ਰੁਪਏ ਦੇਣ ਲਈ ਤੁਹਾਡਾ ਧੰਨਵਾਦ। ਇਸ ਨਾਲ ਲੋੜਵੰਦਾਂ ਲਈ ਭੋਜਨ, ਆਕਸੀਜਨ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ।
ਗੰਭੀਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਅਕਸ਼ੇ ਨੇ ਲਿਖਿਆ, 'ਇਹ ਅਸਲ ਮੁਸ਼ਕਲ ਸਮਾਂ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਮਦਦ ਕਰ ਸਕਦਾ ਹਾਂ। ਉਮੀਦ ਹੈ ਕਿ ਅਸੀਂ ਜਲਦੀ ਹੀ ਇਸ ਸਮੇਂ ਤੋਂ ਬਾਹਰ ਆਵਾਂਗੇ। ਮਹਿਫ਼ੂਜ਼ ਰਹੋ।