ਸ਼ਾਹਰੁਖ ਖ਼ਾਨ ਫ਼ਿਲਮ 'Dunki' ਦੀ ਸ਼ੂਟਿੰਗ ਲਈ ਪਹੁੰਚੇ ਕਸ਼ਮੀਰ 

ਏਜੰਸੀ

ਮਨੋਰੰਜਨ, ਬਾਲੀਵੁੱਡ

ਫੁੱਲਾਂ ਦੇ ਗੁਲਦਸਤੇ ਨਾਲ ਕੀਤਾ ਗਿਆ ਸਵਾਗਤ

Shah Rukh Khan arrived in Kashmir for the shooting of the film 'Dunki'

ਸ਼ਾਹਰੁਖ ਖ਼ਾਨ ਹਾਲ ਹੀ 'ਚ ਫ਼ਿਲਮ ਦੀ ਸ਼ੂਟਿੰਗ ਲਈ ਕਸ਼ਮੀਰ ਪਹੁੰਚੇ ਹਨ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਸੋਮਵਾਰ ਨੂੰ ਰਾਜਕੁਮਾਰ ਹਿਰਾਨੀ ਦੀ ਫ਼ਿਲਮ 'ਡੰਕੀ' ਦੀ ਸ਼ੂਟਿੰਗ ਲਈ ਇੱਥੇ ਪਹੁੰਚੇ ਹਨ। ਵੀਡੀਓ 'ਚ ਕਿੰਗ ਖ਼ਾਨ ਦਾ ਫੁੱਲਾਂ ਦੇ ਗੁਲਦਸਤੇ ਅਤੇ ਚਿੱਟੇ ਸ਼ਾਲ ਨਾਲ ਸਵਾਗਤ ਕੀਤਾ ਗਿਆ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਕਿੰਗ ਖ਼ਾਨ ਇੱਕ ਹੋਟਲ ਦੇ ਬਾਹਰ ਆਪਣੀ ਕਾਰ ਤੋਂ ਹੇਠਾਂ ਉਤਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਸਵਾਗਤ ਲਈ ਉਨ੍ਹਾਂ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਮੌਜੂਦ ਹਨ। ਸ਼ਾਹਰੁਖ ਨੇ ਬਲੈਕ ਜੈਕੇਟ ਅਤੇ ਡੈਨਿਮ ਜੀਨਸ ਪਹਿਨੀ ਹੋਈ ਹੈ। ਦੂਜੇ ਕਲਿੱਪ 'ਚ ਕਿੰਗ ਖ਼ਾਨ ਆਪਣੀ ਮੈਨੇਜਰ ਪੂਜਾ ਡਡਲਾਨੀ ਨਾਲ ਨਜ਼ਰ ਆਏ।

ਫ਼ਿਲਮ 'ਡੰਕੀ' 'ਚ ਸ਼ਾਹਰੁਖ ਖ਼ਾਨ ਦੇ ਨਾਲ ਤਾਪਸੀ ਪੰਨੂ, ਵਿੱਕੀ ਕੌਸ਼ਲ, ਬੋਮਨ ਇਰਾਨੀ ਅਤੇ ਸਤੀਸ਼ ਸ਼ਾਹ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 22 ਦਸੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਡੰਕੀ ਤੋਂ ਇਲਾਵਾ ਸ਼ਾਹਰੁਖ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਫਿਲਮ 'ਟਾਈਗਰ 3' 'ਚ ਕੈਮਿਓ ਕਰਨ ਜਾ ਰਹੇ ਹਨ। ਦੂਜੇ ਪਾਸੇ, ਕਿੰਗ ਖ਼ਾਨ ਐਟਲੀ ਦੀ ਆਉਣ ਵਾਲੀ ਐਕਸ਼ਨ ਫ਼ਿਲਮ ਜਵਾਨ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ, ਪ੍ਰਿਆਮਣੀ ਅਤੇ ਸੁਨੀਲ ਗਰੋਵਰ ਵੀ ਹਨ।