Hardik Pandya, Natasa Stankovic: ਕੀ ਹਾਰਦਿਕ ਪਾਂਡਿਆ ਤੇ ਨਤਾਸ਼ਾ ਦਾ ਹੋਇਆ ਤਲਾਕ? ਨਤਾਸ਼ਾ ਨੇ ਇੰਸਟਾਗ੍ਰਾਮ ਤੋਂ ਪਾਂਡਿਆ ਸਰਨੇਮ ਹਟਾਇਆ
ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਦਾ ਤਲਾਕ ਹੋ ਚੁੱਕਾ ਹੈ ਅਤੇ ਨਤਾਸ਼ਾ ਨੇ ਹਾਰਦਿਕ ਦੀ 70 ਫੀਸਦੀ ਜਾਇਦਾਦ ਆਪਣੇ ਨਾਂ ਕਰ ਲਈ ਹੈ।
Hardik Pandya, Natasa Stankovic: ਮੁੰਬਈ - ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਇੰਸਟਾਗ੍ਰਾਮ ਤੋਂ ਪਾਂਡਿਆ ਸਰਨੇਮ ਹਟਾ ਦਿੱਤਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਦਾ ਤਲਾਕ ਹੋ ਚੁੱਕਾ ਹੈ ਅਤੇ ਨਤਾਸ਼ਾ ਨੇ ਹਾਰਦਿਕ ਦੀ 70 ਫੀਸਦੀ ਜਾਇਦਾਦ ਆਪਣੇ ਨਾਂ ਕਰ ਲਈ ਹੈ।
ਜਦੋਂ ਕਿ ਨਤਾਸ਼ਾ ਇਸ ਵਾਰ ਪੂਰੇ IPL 'ਚੋਂ ਗਾਇਬ ਸੀ। ਚੀਅਰਸ ਮੁੰਬਈ ਦੇ ਕਿਸੇ ਵੀ ਮੈਚ ਲਈ ਨਤਾਸ਼ਾ ਸਟੇਡੀਅਮ ਨਹੀਂ ਪਹੁੰਚੀ। ਇਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਰਿਸ਼ਤੇ 'ਚ ਦੂਰੀ ਆ ਗਈ ਹੈ। ਹਾਲਾਂਕਿ ਕਿਸੇ ਵੀ ਪੱਖ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਨਤਾਸ਼ਾ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਇਕ ਸਟੋਰੀ ਪੋਸਟ ਕੀਤੀ, ਜਿਸ 'ਚ ਉਹ ਕਸਰਤ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਕ ਫੋਟੋ ਵੀ ਪੋਸਟ ਕੀਤੀ ਹੈ, ਜਿਸ 'ਚ ਨਤਾਸ਼ਾ ਸੈਲਫੀ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਸ ਫੋਟੋ ਵਿਚ, ਉਸ ਨੇ ਇੱਕ ਸਫੈਦ ਟੀ-ਸ਼ਰਟ, ਇੱਕ ਬਲੈਕ ਐਂਡ ਵ੍ਹਾਈਟ ਸ਼ਰਗ ਅਤੇ ਇੱਕ ਕਾਲੇ ਕਰਾਸਬਾਡੀ ਬੈਗ ਨਾਲ ਲੁੱਕ ਨੂੰ ਪੂਰਾ ਕੀਤਾ। ਅਦਾਕਾਰਾ ਨਤਾਸ਼ਾ ਅਤੇ ਹਾਰਦਿਕ 31 ਮਈ, 2020 ਨੂੰ ਵਿਆਹ ਦੇ ਬੰਧਨ ਵਿਚ ਬੱਝੇ ਸਨ। ਉਸੇ ਸਾਲ 30 ਜੁਲਾਈ ਨੂੰ ਉਨ੍ਹਾਂ ਦੇ ਪੁੱਤਰ ਅਗਸਤਯ ਦਾ ਜਨਮ ਹੋਇਆ। ਬੱਚੇ ਦੇ ਜਨਮ ਦੀ ਜਾਣਕਾਰੀ ਹਾਰਦਿਕ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਦੋਹਾਂ ਨੇ ਪਿਛਲੇ ਫਰਵਰੀ 'ਚ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਰਾਜਸਥਾਨ ਦੇ ਉਦੈਪੁਰ 'ਚ ਵਿਆਹ ਦਾ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਗਿਆ।
ਹਾਰਦਿਕ ਅਤੇ ਨਤਾਸ਼ਾ ਦੀ ਮੁਲਾਕਾਤ ਮੁੰਬਈ ਦੇ ਇੱਕ ਕਲੱਬ ਵਿਚ ਹੋਈ ਸੀ। ਉੱਥੇ ਹੀ ਦੋਹਾਂ ਵਿਚਕਾਰ ਦੋਸਤੀ ਹੋ ਗਈ ਅਤੇ ਬਾਅਦ 'ਚ ਇਹ ਦੋਸਤੀ ਪਿਆਰ 'ਚ ਬਦਲ ਗਈ। ਜਦੋਂ ਹਾਰਦਿਕ ਆਪਣੇ ਕਰੀਅਰ ਦੇ ਬੁਰੇ ਦੌਰ 'ਚੋਂ ਲੰਘ ਰਹੇ ਸਨ ਤਾਂ ਨਤਾਸ਼ਾ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਜਨਵਰੀ 2020 ਵਿਚ, ਦੋਵਾਂ ਨੇ ਦੁਬਈ ਵਿੱਚ ਇੱਕ ਦੂਜੇ ਨੂੰ ਅੰਗੂਠੀ ਪਾਈ ਅਤੇ ਅਧਿਕਾਰਤ ਤੌਰ 'ਤੇ ਮੰਗਣੀ ਹੋ ਗਈ।
ਨਤਾਸ਼ਾ ਸਟੈਨਕੋਵਿਕ ਦਾ ਜਨਮ 4 ਮਾਰਚ 1992 ਨੂੰ ਸਰਬੀਆ ਵਿਚ ਹੋਇਆ ਸੀ। ਬਾਲੀਵੁੱਡ ਵਿਚ ਉਨ੍ਹਾਂ ਦੀ ਪਹਿਲੀ ਫਿਲਮ ਸੱਤਿਆਗ੍ਰਹਿ ਸੀ। ਇਸ ਤੋਂ ਇਲਾਵਾ ਉਹ ਬਿੱਗ ਬੌਸ 8 ਅਤੇ ਨੱਚ ਬਲੀਏ 9 ਵਿਚ ਪ੍ਰਤੀਯੋਗੀ ਦੇ ਰੂਪ ਵਿਚ ਨਜ਼ਰ ਆਈ ਸੀ। ਉਸ ਨੂੰ ਬਾਦਸ਼ਾਹ ਦੇ ਗੀਤ ਡੀਜੇ ਵਾਲੇ ਬਾਬੂ ਤੋਂ ਕਾਫੀ ਪ੍ਰਸਿੱਧੀ ਮਿਲੀ।
ਹਾਰਦਿਕ ਪਾਂਡਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2016 'ਚ ਟੀਮ ਇੰਡੀਆ ਲਈ ਡੈਬਿਊ ਕੀਤਾ ਸੀ। ਹਾਰਦਿਕ ਟੀਮ ਦਾ ਸਟਾਰ ਆਲਰਾਊਂਡਰ ਹੈ ਅਤੇ ਉਸ ਨੇ ਆਪਣੀ ਖੇਡ ਨਾਲ ਟੀਮ ਲਈ ਕਈ ਮੈਚ ਜਿੱਤੇ ਹਨ। ਉਹ ਟੀ-20 ਵਿਸ਼ਵ ਕੱਪ 2024 ਵਿਚ ਟੀਮ ਇੰਡੀਆ ਦਾ ਉਪ ਕਪਤਾਨ ਹੈ।