ਸੁਹਾਨਾ ਅਤੇ ਅਗਸਤਿੱਯ ਦੀ ਦੋਸਤੀ ਸੁਰਖੀਆਂ ਤੇ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਲੰਦਨ ਤੋਂ ਪੜ੍ਹਾਈ ਕਰ ਰਹੀ ਹੈ ਅਤੇ ਸੁਹਾਨਾ ਇਨ੍ਹੀਂ ਦਿਨੀਂ ਮੁੰਬਈ ਵਿਚ ਛੁੱਟੀਆਂ ਕੱਟਣ ਦੇ ਚਲਦਿਆਂ ਹੀ ਅਕਸਰ....

Suhana Khan and Agstya Nanda Friendship Headlines

ਮੁੰਬਈ (ਭਾਸ਼ਾ ): ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਲੰਦਨ ਤੋਂ ਪੜ੍ਹਾਈ ਕਰ ਰਹੀ ਹੈ ਅਤੇ ਸੁਹਾਨਾ ਇਨ੍ਹੀਂ ਦਿਨੀਂ ਮੁੰਬਈ ਵਿਚ ਛੁੱਟੀਆਂ ਕੱਟਣ ਦੇ ਚਲਦਿਆਂ ਹੀ ਅਕਸਰ ਉਨ੍ਹਾਂ ਨੂੰ ਅਪਣੇ ਦੋਸਤਾਂ ਦੇ ਨਾਲ ਵੇਖਿਆ ਜਾ ਰਿਹਾ ਹੈ।ਇਸ ਵਿਚ ਸੁਹਾਨਾ ਖਾਨ ਫਿਲਮਮੇਕਰ ਫਰਾਹ ਖਾਨ, ਸ਼ਵੇਤਾ ਬੱਚਨ ਨੰਦਾ, ਕਾਜਲ ਆਨੰਦ ਅਤੇ ਅਗਸਤਿੱਯ ਨੰਦਾ ਦੇ ਨਾਲ ਪਾਰਟੀਆਂ ਕਰ ਰਹੀ ਹੈ।ਸੁਹਾਨਾ ਖਾਨ ਦੀ ਗਿਣਤੀ ਬੀ ਟਾਉਨ ਦੀ ਸੱਭ ਤੋਂ ਪ੍ਰਸਿਧ ਸਟਾਰ ਵਿਚ ਹੁੰਦੀ ਹੈ ਜਦ ਕਿ ਅਮੀਤਾਭ ਬੱਚਨ ਦੇ ਦੋਤਾ ਅਗਸਤਿੱਯ ਨੰਦਾ ਘੱਟ ਹੀ ਮੌਕਿਆਂ 'ਤੇ ਨਜ਼ਰ ਆਉਂਦੇ ਹਨ।

ਸੁਹਾਨਾ ਅਤੇ ਅਗਸਤਿੱਯ ਦੀਆਂ ਤਸਵੀਰਾਂ ਤੋਂ ਸਾਫ਼ ਹੈ ਕਿ ਦੋਨਾਂ ਨੇ ਅਪਣੇ ਕਰੀਬੀਆਂ ਦੇ ਨਾਲ ਜੱਮ ਕੇ ਮਸਤੀ ਕੀਤੀ ਹੈ। ਦੱਸ ਦਈਏ ਕਿ ਸ਼ਾਹਰੁਖ ਖਾਨ ਦੇ ਬੇਟੇ ਆਰਿਆਨ ਖਾਨ ਅਤੇ ਅਮੀਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਨੇ ਇਕ ਹੀ ਸਕੂਲ ਵਿਚ ਪੜਾਈ ਕੀਤੀ ਹੈ ਅਤੇ ਦੋਨਾਂ ਨੇ ਲੰਡਨ ਦੇ ਸੇਵਨ ਓਕਸ ਸਕੂਲ ਤੋਂ ਸ਼ੁਰੁਆਤੀ ਪੜ੍ਹਾਈ ਕੀਤੀ ਹੈ।ਆਰਿਆਨ ਅਤੇ ਨਵਿਆ ਅਕਸਰ ਅਪਣੀ ਦੋਸਤੀ ਕਾਰਨ ਸੁਰਖੀਆਂ ਵਿਚ ਆਉਂਦੇ ਰਹਿੰਦੇ ਹਨ। ਦੱਸ ਦਈਏ ਕਿ ਮੁੰਬਈ ਦੇ ਧੀਰੂਭਾਈ ਅੰਬਾਨੀ ਸਕੂਲ ਤੋਂ ਸ਼ੁਰੂ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਸੁਹਾਨਾ ਖਾਨ  ਨੇ ਲੰਡਨ  ਦੇ ਇਕ ਸਕੂਲ ਵਿਚ ਦਾਖਲਾ ਲਿਆ ਹੈ।

ਛੇਤੀ ਹੀ ਸੁਹਾਨਾ ਬੀ-ਟਾਉਨ ਵਿਚ ਡੈਬਿਊ ਕਰੇਗੀ।ਸ਼ਾਹਰੁੱਖ ਕਈ ਮੌਕਿਆਂ 'ਤੇ ਕਹਿ ਚੁੱਕੇ ਹਨ ਕਿ ਸੁਹਾਨਾ ਐਕਟਿੰਗ ਦੀ ਦੁਨੀਆਂ ਵਿਚ ਅਪਣਾ ਕਰਿਅਰ ਬਣਾਉਣਾ ਚਾਹੁੰਦੀ ਹੈ।ਉਥੇ ਹੀ ਸ਼ਵੇਤਾ ਬੱਚਨ ਦੇ ਬੇਟੇ ਅਤੇ ਬਿੱਗ ਬੀ ਦੇ ਦੋਹਤਾ ਅਗਸਤਿੱਯ ਨੰਦਾ ਵੀ ਲੰਡਨ ਵਿਚ ਵੀ ਪੜ੍ਹਾਈ ਕਰ ਰਹੇ ਹਨ ਅਤੇ  ਅਗਸਤਿਯ ਦੀ ਵੱਡੀ ਭੈਣ ਨਵਿਆ ਨਵੇਲੀ ਨੰਦਾ ਸੋਸ਼ਲ ਮੀਡੀਆ 'ਤੇ ਕਾਫ਼ੀ ਮਸ਼ਹੁਰ ਹਨ।